ਸਮਾਂ ਮਸਤ ਹਾਥੀ ਦੀ ਤਰ੍ਹਾਂ ਚੱਲਦਾ ਗਿਆ। ਲਗਭਗ ਇੱਕ ਮਹੀਨਾ ਹੋ ਗਿਆ ਸੀ। ਛਿੰਦਾ ਚਰਨੇ ਦੇ ਘਰ ਹੀ ਰਹਿਣ ਲੱਗਾ। ਜੇਕਰ ਆਪਣੇ ਘਰ ਜਾਂਦਾ ਤਾਂ ਘੰਟੇ ਡੇਢ ਘੰਟੇ ਬਾਅਦ ਮੁੜ ਆਉਂਦਾ। ਆਂਢ ਗੁਆਂਢ ਗੱਲ੍ਹਾਂ ਹੋਣ ਲੱਗ ਪਈਆਂ। ਚਰਨ ਸਿੰਘ ਨੂੰ ਉਸ ਦੇ ਕਿਸੇ ਸੱਜਣ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਛਿੰਦੇ ਦੇ ਲੱਛਣ ਠੀਕ ਨਹੀਂ, ਉਸ ਤੋਂ ਪਾਸਾ ਵੱਟ ਲੈ। ਪਰ ਚਰਨ ਸਿੰਘ ਨੂੰ ਇਹ ਨਹੀਂ ਸੀ ਪਤਾ ਕਿ ਉਹ ਦੁੱਧ ਦੀ ਰਾਖੀ ਬਿੱਲੀ ਬਿਠਾ ਬੈਠਾ ਏ।
ਛਿੰਦੇ ਨੇ ਚਰਨ ਸਿੰਘ ਦੀ ਘਰਵਾਲੀ ਦੀਪੋ ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ। ਸਿੱਟਾ ਇਹ ਨਿਕਲਿਆ ਕਿ ਚਰਨ ਸਿੰਘ ਦੀ ਬਣਾਈ ਇੱਜਤ ਦੀ ਕੋਠੀ ਦੇ ਕਿਸੇ ਆਪਣੇ ਨੇ ਹੀ ਟੋਇਆ ਪੁੱਟ ਕੇ ਨੀਂਹ ਵਿੱਚ ਪਾਣੀ ਪਾ ਦਿੱਤਾ। ਪਾਇਆ ਵੀ ਉਸਨੇ ਜਿਸ ਬਾਰੇ ਕਦੇ ਉਸਨੇ ਸੋਚਿਆ ਤੱਕ ਨਹੀਂ ਸੀ।
ਪਿੰਡ ਦੇ ਕਈ ਲੋਕਾਂ ਨੇ ਚਰਨ ਨੂੰ ਸਮਝਾਇਆ ਪਰ ਚਰਨ ਸੀ ਕਿ ਬਿਨ੍ਹਾਂ ਕਿਸੇ ਸਬੂਤ ਦੇ ਛਿੰਦੇ ਨੂੰ ਨਕਾਰ ਨਹੀਂ ਸੀ ਸਕਦਾ। ਪਰ ਉਹ ਹੁਣ ਉਹਨਾਂ ਦੋਵਾਂ ਦੀਆਂ ਹਰਕਤਾਂ ਸਮਝਣ ਲੱਗ ਪਿਆ। ਜਦੋਂ ਛਿੰਦਾ ਘਰ ਆ ਜਾਂਦਾ ਤਾਂ ਦੀਪੋ ਨੇ ਉਸ ਵਾਸਤੇ ਦੁੱਧ ਵਿੱਚ ਪੱਤੀ ਪਾਉਣੀ ਤੇ ਜੇਕਰ ਘਰ ਵਿੱਚ ਹੋਰ ਕੋਈ ਕੰਮ ਕਰਨਾ ਪੈ ਜਾਂਦਾ ਤਾਂ ਦੀਪੋ ਸੜ੍ਹ-ਮੱਚ ਜਾਂਦੀ ਸੀ। ਚਰਨ ਨੂੰ ਉਹ ਦੋਵੇਂ ਹੁਣ ਜਹਿਰ ਵਾਂਗ