ਉੱਧਰ ਦੀਪੋ ਹੁਣ ਚਰਨ ਸਿੰਘ ਤੋਂ ਇੰਨੀ ਦੁਖੀ ਸੀ ਕਿ ਉਸਨੇ ਛਿੰਦੇ ਨਾਲ ਰਲ ਕੇ ਰਾਹ ਦੇ ਰੋੜੇ ਨੂੰ ਹਟਾਉਣ ਦੀ ਯੋਜਨਾ ਬਣਾਈ। ਦੀਪੋ ਨੇ ਸੋਚਿਆ ਕਿ ਅੱਜ ਤੋਂ ਸੁਨਹਿਰਾ ਮੌਕਾ ਕਦੇ ਨਹੀਂ ਮਿਲਣਾ। ਅੱਜ ਜਦੋਂ ਇਹ ਪਾਣੀ ਤੇ ਜਾਵੇਗਾ ਤਾਂ ਇਸ ਦੀ ਨਬਜ ਖੜ੍ਹਾ ਦੇਵਾਂਗੇ। ਚਰਨ ਸਿੰਘ ਸਮੇਂ ਅਨੁਸਾਰ ਸ਼ਾਮੀ ਸੱਤ ਵਜੇ ਲੰਬੜਦਾਰਾਂ ਦੇ ਖੇਤ ਪਹੁੰਚ ਗਿਆ। ਲੰਬੜਦਾਰਾਂ ਦਾ ਸੀਰੀ ਉਸਦੀ ਚਾਹ ਰੋਟੀ ਲੈ ਕੇ ਮਗਰ ਗਿਆ। ਉਸਨੇ ਰੋਟੀ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਅੱਜ ਪਾਣੀ ਥੋੜ੍ਹਾ ਏ ਤੂੰ ਘਰੇ ਜਾਂਦਾ ਰਹਿ, ਮੈਂ ਆਪ ਸਾਂਭ ਲਵਾਂਗਾ। ਸੀਰੀ ਪਿੰਡ ਆ ਗਿਆ।
ਰਾਤ ਨੂੰ ਸਮਾਂ ਆਪਣੀ ਚਾਲ ਚੱਲਦਾ ਗਿਆ, ਗਿਆਰਾਂ ਵਜੇ ਪਾਣੀ ਵੱਢ ਕੇ ਚਰਨ ਸਿੰਘ ਮੋਟਰ ਦੇ ਕੋਲ ਕਮਰੇ ਦੇ ਲਾਗੇ ਬਾਹਰ ਹੀ ਸੌਂ