"ਵਾਹ, ਕਿੱਨਾ ਵਧੀਆ ਗੌਣ ਏ। ਅਫ਼ਸੋਸ ਦੀ ਗੱਲ ਏ ਕਿ ਮੈਨੂੰ ਚੰਗੀ ਤਰ੍ਹਾਂ ਸੁਣਾਈ ਨਹੀਂ ਦੇਂਦਾ । ਪਿਆਰੇ ਲੱਡੂਆ, ਮੇਰੇ ਨੱਕ ਤੇ ਚੜ੍ਹ ਬਹੁ, ਤੇ ਰਤਾ ਉੱਚੀ ਸੁਣਾ ਤਾਂ ਮੈਂ ਸੁਣ ਸਕੂੰ।
ਲੱਡੂ ਭੁੜਕ ਕੇ ਲੂੰਬੜ ਦੇ ਨੱਕ ਤੇ ਜਾ ਬੈਠਾ ਤੇ ਉਹ ਗੁਣ ਰਤਾ ਉੱਚੀ ਉੱਚੀ ਗਾਉਣ ਲੱਗਾ। ਪਰ ਲੂੰਬੜ ਨੇ ਕਿਹਾ:
" ਪਿਆਰੇ ਲੱਡੂਆ, ਮੇਰੀ ਜ਼ਬਾਨ ਤੇ ਬਹਿ ਤੇ ਆਪਣਾ ਗੌਣ ਗਾ, ਤੈਨੂੰ ਬਹੁਤਾ ਚਿਰ ਨਹੀਂ ਲਗਣਾ !"
ਲੱਡੂ ਛੜੱਪਾ ਮਾਰਕੇ ਲੂੰਬੜ ਦੀ ਜ਼ਬਾਨ ਤੇ ਜਾ ਬੈਠਾ, ਤੇ— ਹਪ ! — ਲੂੰਬੜ ਉਹਨੂੰ ਹਾ ਹਪੂ ਕਰਕੇ ਖਾ ਗਿਆ।