

" ਇਵਾਨ-ਰਾਜਕੁਮਾਰ ਏਨਾ ਉਦਾਸ ਕਿਉਂ ਏ ?"
ਇਵਾਨ-ਰਾਜਕੁਮਾਰ ਨੇ ਕਿਹਾ. "
ਤੂੰ ਕਲ੍ਹ ਸਵੇਰ ਤੱਕ ਪਿਤਾ ਜੀ ਲਈ ਕੁਝ ਰੋਟੀ ਪਕਾਣੀ ਏ।" ਇਵਾਨ-ਰਾਜਕੁਮਾਰ, ਗ਼ਮ ਨਾ ਕਰ, ਸਗੋਂ ਜਾ ਤੇ ਸੋ ਜਾ ਕੇ। ਸਵੇਰੇ ਵੇਖੀ ਜਾਉ।"
ਤੇ ਉਹਦੀਆਂ ਦੋ ਜੇਠਾਣੀਆਂ ਨੇ, ਜਿਹੜੀਆਂ ਪਹਿਲੇ ਡੱਡ ਦਾ ਮਖੌਲ ਉਡਾਂਦੀਆਂ ਹੁੰਦੀਆਂ ਸਨ, ਹੁਣ ਪਿਛਵਾੜੇ ਰਹਿਣ ਵਾਲੀ ਇਕ ਬੁੱਢੀ ਨੂੰ ਇਹ ਵੇਖਣ ਲਈ ਘੋਲਿਆ ਕਿ ਡੰਡ ਆਪਣੀ ਰੋਟੀ ਕਿਵੇਂ ਪਕਾਂਦੀ ਹੈ।
ਪਰ ਡੱਡ ਹੁਸ਼ਿਆਰ ਸੀ ਤੇ ਉਹਨੇ ਬੁਝ ਲਿਆ। ਉਹਦੀਆਂ ਜੇਠਾਣੀਆਂ ਨੂੰ ਕੀ ਸੁੱਝੀ ਸੀ। ਉਹਨੇ ਕੁਝ ਆਟਾ ਗੁੰਨਿਆ ਚੁਲ੍ਹੇ ਨੂੰ ਉਤੋਂ ਭੰਨਿਆ ਤੇ ਆਟੇ ਨੂੰ ਮੇਰੀ ਵਿਚੋਂ ਹੇਠਾਂ ਸੁਟ ਦਿਤਾ। ਬੁੱਢੀ ਭੱਜੀ ਭੱਜੀ ਉਹਦੀਆਂ ਦੋਵਾਂ ਜੇਠਾਣੀਆਂ ਕੋਲ ਗਈ ਤੇ ਉਹਨੇ ਉਹਨਾਂ ਨੂੰ ਸਾਰਾ ਕੁਝ ਦਸਿਆ, ਤੇ ਉਹਨਾਂ ਵੀ ਓਸੇ ਤਰ੍ਹਾਂ ਹੀ ਕੀਤਾ, ਜਿਵੇ ਡੱਡ ਨੇ ਕੀਤਾ ਸੀ।
ਤੇ ਡੱਡ ਟਪੋਸੀਆਂ ਮਾਰਦੀ ਬਾਹਰ ਡਿਉੜੀ ਵਿਚ ਆ ਗਈ, ਚਤਰ-ਸੁਜਾਨ ਵਸਿਲੀਸਾ ਬਣ ਗਈ ਤੇ ਉਹਨੇ ਤਾੜੀ ਵਜਾਈ।
''ਆਓ ਮੇਰੀਓ ਗੋਲੀਓ ਤੇ ਬਾਂਦੀਓ, ਛੇਤੀ ਕਰੋ ਤੇ ਕੰਮ ਵਿਚ ਲਗ ਜਾਓ।" ਉਹ ਉਚੀ ਸਾਰੀ ਬੋਲੀ। " ਕਲ੍ਹ ਸਵੇਰ ਤੱਕ ਮੈਨੂੰ ਕੁਝ ਪੋਲੀ - ਪੋਲੀ ਚਿੱਟੀ ਰੋਟੀ ਪਕਾ ਦਿਓ, ਓਹੋ ਜਿਹੀ . ਜਿਹੇ ਜਿਹੀ ਮੈਂ ਆਪਣੇ ਪਿਤਾ ਜੀ ਦੇ ਘਰ ਖਾਂਦੀ ਹੁੰਦੀ ਸਾਂ।"
ਸਵੇਰੇ ਇਵਾਨ-ਰਾਜਕੁਮਾਰ ਜਾਗਿਆ ਤੇ ਰੋਟੀ ਪੂਰੀ ਤਿਆਰ ਪਈ ਹੋਈ ਸੀ, ਮੇਜ਼ ਉਤੇ ਰਖੀ ਤੋ ਬਹੁਤ ਹੀ ਸੁਹਣੀ ਤਰ੍ਹਾਂ ਸਜਾਈ ਹੋਈ। ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਨਾਲ। ਉਹਦੇ ਪਾਸਿਆਂ ਉਤੇ ਛਾਪਿਆਂ ਵਾਲੇ ਬੁੱਤ ਤੇ ਉਪਰ ਕੰਧਾਂ ਤੇ ਫਾਟਕਾਂ ਵਾਲੇ ਸ਼ਹਿਰ ਬਣੇ ਹੋਏ ਸਨ।
ਇਵਾਨ-ਰਾਜਕੁਮਾਰ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਰੋਟੀ ਨੂੰ ਇਕ ਤੌਲੀਏ ਵਿਚ ਲਪੇਟ ਲਿਆ ਤੇ ਆਪਣੇ ਪਿਉ ਕੋਲ ਲੈ ਗਿਆ। ਉਹ ਉਸ ਵੇਲੇ ਆਪਣੇ ਵਡੇ ਪੁੱਤਰਾਂ ਦੀਆਂ ਲਿਆਂਦੀਆਂ ਰੋਟੀਆਂ ਲੈ ਹੀ ਰਿਹਾ ਸੀ। ਉਹਨਾਂ ਦੀਆਂ ਵਹੁਟੀਆਂ ਨੇ ਆਟੇ ਨੂੰ ਤੰਦੂਰ ਵਿਚ ਉਵੇ ਹੀ ਸੁਟ ਦਿਤਾ ਸੀ, ਜਿਵੇਂ ਬੁੱਢੀ ਨੇ ਸੁੱਟਣ ਲਈ ਉਹਨਾਂ ਨੂੰ ਦਸਿਆ ਸੀ, ਤੇ ਜਦੋ ਰੋਟੀਆਂ ਨਿਕਲੀਆਂ ਸਨ, ਉਹ ਸੜੀਆਂ ਹੋਈਆਂ ਸਨ ਤੇ ਗੰਦੀਆਂ-ਮੰਦੀਆਂ। ਜ਼ਾਰ ਨੇ ਆਪਣੇ ਸਭ ਤੋਂ ਵਡੇ ਪੁੱਤਰ ਤੋਂ ਰੋਟੀ ਲਈ, ਉਹਦੇ ਵੱਲ ਵੇਖਿਆ ਤੇ ਨੌਕਰਾਂ ਦੇ ਕਮਰੇ ਨੂੰ ਘਲ ਦਿਤੀ। ਉਹਨੇ ਆਪਣੇ ਵਿਚਲੇ ਪੁੱਤਰ ਕੋਲੋਂ ਰੋਟੀ ਲਈ ਤੇ ਉਹ ਵੀ ਓਥੇ ਹੀ ਘਲ ਦਿਤੀ। ਪਰ ਜਦੋਂ ਇਵਾਨ- ਰਾਜਕੁਮਾਰ ਨੇ ਉਹਨੂੰ ਆਪਣੀ ਰੋਟੀ ਫੜਾਈ, ਜਾਰ ਨੇ ਆਖਿਆ
"ਇਹ ਹੋਈ ਨਾ ਰੋਟੀ ਸਿਰਫ ਦਿਨ-ਦਿਹਾਰ ਨੂੰ ਖਾਣ ਵਾਲੀ !"