Back ArrowLogo
Info
Profile

ਤੇ ਜਾਰ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਹੁਕਮ ਦਿਤਾ ਕਿ ਉਹ ਕਲ੍ਹ ਆਪਣੀਆਂ ਵਹੁਟੀਆਂ ਸਮੇਤ ਆਉਣ ਤੇ ਉਹਦੇ ਨਾਲ ਦਾਅਵਤ ਖਾਣ।

ਇਕ ਵਾਰੀ ਫੇਰ ਇਵਾਨ-ਰਾਜਕੁਮਾਰ ਉਦਾਸ ਤੇ ਦਿਲਗੀਰ ਹੋ ਕੇ ਘਰ ਪਹੁੰਚਿਆ ਤੇ ਉਹਨੇ ਆਪਣਾ ਸਿਰ ਬਹੁਤ ਹੀ ਨੀਵਾਂ ਪਾ ਲਿਆ। ਡੱਡ ਫਰਸ਼ ਉਤੇ ਟਪੋਸੀਆਂ ਮਾਰਦੀ ਉਸ ਕੋਲ ਆਈ ਤੇ ਬੋਲੀ :

ਗੜੈਂ, ਗੜੈਂ, ਇਵਾਨ-ਰਾਜਕੁਮਾਰ ਏਨਾ ਉਦਾਸ ਕਿਉਂ ਏ? ਪਿਤਾ ਜੀ ਨੇ ਕੋਈ ਮਾੜੀ ਰੱਤ ਕਹਿ ਕੇ ਤੈਨੂੰ ਦੁਖ ਦਿਤੈ ?"

ਹਾਇ, ਡੱਡੀਏ, ਨੀ ਡੱਡੀਏ, " ਇਵਾਨ-ਰਾਜਕੁਮਾਰ ਕੂਕਿਆ।"ਮੈ ਉਦਾਸ ਨਾ ਹੋਵਾ ਤਾਂ ਕੀ ਹੋਵਾਂ ? ਜ਼ਾਰ ਨੇ ਮੈਨੂੰ ਹੁਕਮ ਦਿਤੈ, ਉਹਦੀ ਦਾਅਵਤ 'ਚ ਤੈਨੂੰ ਨਾਲ ਲਿਆਵਾਂ ਤੇ ਤੈਨੂੰ ਮੈਂ ਲੋਕਾਂ ਸਾਹਮਣੇ ਕਿਵੇਂ ਲਿਜਾ ਸਕਦਾਂ!"

ਜਵਾਬ ਵਿਚ ਡੱਡ ਨੇ ਕਿਹਾ:

ਇਵਾਨ-ਰਾਜਕੁਮਾਰ ਰਾਮ ਨਾ ਕਰ, ਪਰ ਤੂੰ ਦਾਅਵਤ 'ਤੇ ਕੱਲਾ ਜਾਵੀਂ ਤੇ ਮੈਂ ਤੇਰੇ -ਛੇ ਆਵਾਂਗੀ। ਜਦੋਂ ਤੈਨੂੰ ਦਗੜ-ਦਗੜ ਤੇ ਗੜਕ ਸੁਣਾਈ ਦੇਵੇ ਤਾਂ ਡਰੀਂ ਨਾ, ਪਰ ਜੇ ਤੈਨੂੰ ਪੁਛਣ ਇਹ ਕੀ ਏ, ਤਾਂ ਕਹੀਂ ਇਹ ਮੇਰੀ ਡੱਡ ਆਪਣੀ ਸੰਦੂਕੜੀ 'ਚ ਆ ਰਹੀ ਏ।"

ਤੇ ਇਵਾਨ-ਰਾਜਕੁਮਾਰ ਦਾਅਵਤ ਵਿਚ ਇਕੱਲਾ ਗਿਆ ਤੇ ਉਹਦੇ ਵਡੇ ਭਰਾ ਆਪਣੀਆਂ ਵਹੁਟੀਆਂ ਨਾਲ ਆਏ। ਉਹਨਾਂ ਦੀਆਂ ਵਹੁਟੀਆਂ ਨੇ ਆਪਣੇ ਸਭ ਤੋਂ ਸੁਹਣੇ ਕਪੜੇ ਪਾਏ ਹੋਏ ਸਨ ਅੱਖਾਂ ਵਿਚ ਸੁਰਮਾ ਤੇ ਗਲ਼ਾਂ ਉਤੇ ਸੁਰਖੀ ਲਾਈ ਹੋਈ ਸੀ। ਉਹ ਉਥੇ ਖੜੇ ਸਨ, ਤੇ ਏਵਾਨ-ਰਾਜਕੁਮਾਰ ਦਾ ਮਖੌਲ ਉਡਾ ਰਹੇ ਸਨ :

"ਆਪਣੀ ਵਹੁਟੀ ਨੂੰ ਕਿਉਂ ਨਹੀਂ ਲੈ ਕੇ ਆਇਆ?" ਉਹਨਾਂ ਪੁਛਿਆ। ਉਹਨੂੰ ਤਾਂ ਤੂੰ ਰੁਮਾਲ 'ਚ ਵੀ ਪਾ ਕੇ ਲਿਆ ਸਕਦਾ ਸੈਂ। ਏਡੀ ਰੂਪਮੱਤੀ ਕਿਥੋਂ ਲੱਭੀ ਆ? ਉਹਦੇ ਲਈ ਸਾਰੀਆਂ ਦਲਦਲਾਂ ਫਲ ਮਾਰੀਆਂ ਹੋਣਗੀਆਂ ਨੀ।"

ਤੇ ਫੇਰ ਜਾਰ, ਉਹਦੇ ਪੁੱਤਰ ਤੇ ਉਹਦੀਆਂ ਨੂੰਹਾਂ ਤੇ ਸਾਰੇ ਹੀ ਮਹਿਮਾਨ ਸ਼ਾਹ ਬਲੂਤ ਦੀ ਲੱਕੜ ਦੇ ਮੇਜ਼ਾਂ ਦੁਆਲੇ ਜਿਨ੍ਹਾਂ ਉਤੇ ਕੱਢੇ ਹੋਏ ਮੇਜ਼ਪੇਸ ਵਿਛੇ ਹੋਏ ਸਨ, ਦਾਅਵਤ ਖਾਣ ਬੈਠ ਗਏ। ਚਾਨਚਕ ਹੀ ਕੰਨ-ਪਾੜਵੀਂ ਦਗੜ-ਦਗੜ ਤੇ ਗੜ੍ਹਕ ਸੁਣਾਈ ਦਿਤੀ ਤੇ ਸਾਰਾ ਮਹਿਲ ਹੱਲ ਗਿਆ ਤੇ ਕੰਬ ਉਠਿਆ। ਮਹਿਮਾਨ ਡਰ ਗਏ ਤੇ ਆਪਣੀਆਂ ਥਾਵਾਂ ਤੋਂ ਕੁਦ ਖਲੋਤੇ। ਪਰ ਇਵਾਨ-ਰਾਜਕੁਮਾਰ ਨੇ ਕਿਹਾ

"ਡਰੋ ਨਾ, ਭਲੇ ਲੋਕੇ। ਇਹ ਤਾਂ ਮੇਰੀ ਡੱਡ ਆ ਰਹੀ ਏ, ਆਪਣੀ ਸੰਦੂਕੜੀ ਚ ਬੈਠੀ। ਤੇ ਜ਼ਾਰ ਦੇ ਮਹਿਲ ਦੀ ਡਿਉੜੀ ਸਾਹਮਣੇ ਉਡਦੀ ਆਉਂਦੀ ਇਕ ਸੁਨਹਿਰੀ ਬੱਘੀ ਆਣ

101 / 245
Previous
Next