

ਖਲੋਤੀ। ਉਹਦੇ ਅਗੇ ਛੇ ਚਿੱਟੇ ਘੋੜੇ ਜੁਪੇ ਹੋਏ ਸਨ। ਤੇ ਉਹਦੇ ਵਿਚੋਂ ਚਤਰ-ਸੁਜਾਣ ਵਸਿਲੀਸਾ ਉਤਰੀ। ਉਹਦੇ ਅਸਮਾਨੀ ਰੇਸ਼ਮ ਦੇ ਗਾਉਨ ਉਤੇ ਤਾਰੇ ਜੜੇ ਹੋਏ ਸਨ ਤੇ ਉਹਨੇ ਸਿਰ ਉਤੇ ਏਕਮ ਦਾ ਡਲ੍ਹਕਦਾ ਚਨ ਗਖਆ ਗਇਆ ਸੀ, ਤੇ ਉਹ ਏਨੀ ਸੁਹਣੀ ਲਗਦੀ ਸੀ ਕਿ ਕੀ ਕਿਸੇ ਸੋਚੀ, ਕੀ ਕਿਸੇ ਜਾਣੀ, ਪੜ੍ਹੋ ਉਸਦੀ ਸਿਰਫ ਕਹਾਣੀ। ਉਹਨੇ ਇਵਾਨ-ਰਾਜਕੁਮਾਰ ਦਾ ਹੱਥ ਫੜ ਲਿਆ ਤੇ ਉਹਨੂੰ ਸ਼ਾਹ ਬਲੂਤ ਦੇ ਮੇਜ਼ਾਂ ਵੱਲ ਲੈ ਗਈ, ਜਿਨ੍ਹਾਂ ਉਤੇ ਕੱਢੇ ਹੋਏ ਮੇਜ਼ਪੇਸ਼ ਵਿਛੇ ਹੋਏ ਸਨ।
ਮਹਿਮਾਨ ਖਾਣ ਪੀਣ ਤੇ ਮੌਜ ਉਡਾਣ ਲਗ ਪਏ। ਚਤਰ-ਸੁਜਾਨ ਵਸਿਲੀਸਾ ਨੇ ਆਪਣੇ ਗਲਾਸ ਪੀਤੇ ਤੇ ਆਖਰੀ ਤੁਪਕੇ ਆਪਣੀ ਖੱਬੀ ਬਾਂਹ ਵਿਚ ਪਾ ਦਿੱਤੇ। ਉਹਨੇ ਰਾਜ ਹੰਸ ਦਾ ਕੁਝ ਮਾਸ ਖਾਧਾ ਤੇ ਹੱਡੀਆਂ ਆਪਣੀ ਸੱਜੀ ਬਾਂਹ ਵਿਚ ਸੁਟ ਲਈਆਂ।
ਤੇ ਵਡੇ ਭਰਾਵਾਂ ਦੀਆਂ ਵਹੁਟੀਆਂ ਤਕਦੀਆਂ ਰਹੀਆਂ ਤੇ ਜੋ ਕੁਝ ਉਹ ਕਰਦੀ ਗਈ, ਉਹੋ ਕੁਝ ਉਹ ਵੀ ਕਰਦੀਆਂ ਗਈਆਂ।
ਉਹਨਾਂ ਨੇ ਖਾਧਾ ਪੀਤਾ ਤੇ ਫੇਰ ਨੱਚਣ ਦਾ ਵਕਤ ਆ ਗਿਆ। ਚਤਰ-ਸੁਜਾਨ ਵਸਿਲੀਸਾ ਨੇ ਇਵਾਨ-ਰਾਜਕੁਮਾਰ ਦਾ ਹੱਥ ਫੜ ਲਿਆ ਤੇ ਨੱਚਣ ਲਗ ਪਈ। ਉਹ ਨੱਚਣ ਲਗੀ ਤੇ ਵਲ ਖਾਂਦੀ ਤੇ ਕੁਆਂਟਣੀ ਉਤੇ ਭੁਆਂਟਣੀ ਖਾਈ ਜਾਂਦੀ, ਤੇ ਹਰ ਕੋਈ ਵੇਖਦਾ ਤੇ ਦੰਗ ਰਹੀ ਜਾਂਦਾ। ਉਹਨੇ ਆਪਣੀ ਖੱਬੀ ਬਾਂਹ ਲਹਿਰਾਈ ਤੇ ਇਕ ਝੀਲ ਬਣ ਗਈ: ਉਹਨੇ ਆਪਣੀ ਸੱਜੀ ਬਾਂਹ ਲਹਿਰਾਈ ਤੇ ਚਿੱਟੇ-ਚਿੱਟੇ ਰਾਜ ਹੰਸ ਝੀਲ ਵਿਚ ਤਰਨ ਲਗ ਪਏ। ਜਾਰ ਤੇ ਉਹਦੇ ਮਹਿਮਾਨ ਅਸ਼ ਅਸ਼ ਕਰ ਉਠੇ।
ਫੇਰ ਦੇ ਵਡੇ ਭਰਾਵਾਂ ਦੀਆਂ ਵਹੁਟੀਆਂ ਨੱਚਣ ਲਗੀਆਂ। ਉਹਨਾਂ ਆਪਣੀਆਂ ਖੱਬੀਆਂ ਬਾਹਵਾਂ ਲਹਿਰਾਈਆਂ, ਤੇ ਮਹਿਮਾਨਾਂ ਉਤੇ ਸ਼ਰਾਬ ਦੀਆਂ ਛਿੱਟਾਂ ਪਾ ਦਿਤੀਆਂ: ਉਹਨਾਂ ਆਪਣੀਆਂ ਸੱਜੀਆਂ ਬਾਹਵਾਂ ਲਹਿਰਾਈਆਂ, ਤੇ ਸਭਨਾਂ ਪਾਸੇ ਹੱਡੀਆਂ ਉਡ ਪਈਆਂ। ਤੇ ਇਕ ਹੱਡੀ ਜਾ ਕੇ ਜ਼ਾਰ ਦੀ ਅੱਖ ਵਿਚ ਲਗੀ। ਤੇ ਜਾਰ ਨੂੰ ਬਹੁਤ ਹੀ ਗੁੱਸਾ ਚੜ੍ਹ ਗਿਆ ਤੇ ਉਹਨੇ ਆਪਣੀਆਂ ਦੇਵਾਂ ਨੂੰਹਾਂ ਨੂੰ ਉਥੋਂ ਕੱਢ ਦਿੱਤਾ।
ਏਨੇ ਵਿਚ ਇਵਾਨ-ਰਾਜਕੁਮਾਰ ਅਛੋਪਲੇ ਹੀ ਬਾਹਰ ਨਿਕਲ ਆਇਆ, ਘਰ ਨੂੰ ਭਜਿਆ ਤੇ ਜਦੋਂ ਉਹਨੂੰ ਡੱਡ ਵਾਲੀ ਖਲ ਲੱਭੀ, ਉਹਨੇ ਚੁਕ ਕੇ ਸਟੋਵ ਵਿਚ ਸੁਟ ਦਿਤੀ ਤੇ ਸਾੜ ਛੱਡੀ।
ਤੇ ਫੇਰ ਚਤਰ-ਸੁਜਾਨ ਵਸਿਲੀਸਾ ਘਰ ਪਰਤੀ ਤੇ ਉਹਨੂੰ ਇਕਦਮ ਹੀ ਦਿਸ ਪਿਆ ਕਿ ਉਹਦੀ ਡੱਡ ਵਾਲੀ ਖਲ ਨਹੀਂ ਸੀ ਰਹੀ। ਉਹ ਉਦਾਸ ਤੇ ਨਿਮੋਝੂਣੀ ਹੋ ਕੇ ਇਕ ਬੈਂਚ ਉਤੇ ਬਹਿ ਗਈ ਤੇ ਇਵਾਨ-ਰਾਜਕੁਮਾਰ ਨੂੰ ਕਹਿਣ ਲੱਗੀ :
"ਹਾਇ. ਇਵਾਨ-ਰਾਜਕੁਮਾਰ, ਕੀ ਕਰ ਛਡਿਆ ਈ। ਜੇ ਤੂੰ ਤਿੰਨ ਦਿਨ ਹੋਰ ਉਡੀਕ