

ਲਿਆ ਹੁੰਦਾ ਤੇ ਮੈਂ ਹਮੇਸ਼ਾ-ਹਮੇਸ਼ਾ ਲਈ ਤੇਰੀ ਹੋ ਜਾਂਦੀ। ਪਰ ਹੁਣ ਅਲਵਿਦਾ। ਮੈਨੂੰ ਸੱਤਾਂ ਸਮੁੰਦਰਾਂ ਤੋਂ ਪਾਰ ਸੱਤਵੀਂ ਜਾਰਸਾਹੀ ਵਿਚ ਲੱਭੀ, ਜਿਥੇ ਅਮਰ ਕੋਸ਼ਚੇਈ ਰਹਿੰਦਾ ਏ।"
ਤੇ ਚਤਰ-ਸੁਜਾਨ ਵਸਿਲੀਸਾ ਸਲੇਟੀ ਰੰਗ ਦੀ ਇਕ ਕੋਇਲ ਬਣ ਗਈ ਤੇ ਬਾਰੀ ਵਿਚੋਂ ਵਾਹਰ ਉਡ ਗਈ। ਇਵਾਨ-ਰਾਜਕੁਮਾਰ ਕਿੰਨਾ ਹੀ ਚਿਰ ਡੁਸਕਦਾ ਤੇ ਰੋਂਦਾ ਰਿਹਾ ਤੇ ਫੇਰ ਉਹਨੇ ਦੇਹ ਪਾਸੇ ਸੀਸ ਨਿਵਾਇਆ ਤੇ ਆਪਣੀ ਵਹੁਟੀ, ਚਤਰ-ਸੁਜਾਨ ਵਸਿਲੀਸਾ, ਨੂੰ ਲੱਭਣ ਲਈ ਤੁਰ ਪਿਆ। ਕਿੱਧਰ ਨੂੰ ? ਇਸਦਾ ਉਹਨੂੰ ਆਪ ਵੀ ਪਤਾ ਨਹੀਂ ਸੀ। ਉਸ ਬਹੁਤਾ ਪੈਡਾ ਮਾਰਿਆ ਤੇ ਥੋੜਾ. ਉਹ ਬਹੁਤ ਸਮਾਂ ਚਲਿਆ ਕਿ ਥੋੜ੍ਹਾ, ਕਿਸੇ ਨੂੰ ਵੀ ਨਹੀਂ ਪਤਾ ਪਰ ਉਹਦੇ ਬੂਟ ਘਸ ਕਦੇ ਸਨ. ਉਹਦਾ ਕਾਫ਼ਤਾਨ ਘਸ ਤੇ ਪਾਟ ਗਿਆ ਸੀ ਤੇ ਉਹਦੀ ਟੋਪੀ ਮੀਂਹ ਨਾਲ ਫਿੱਸ ਗਈ = ਕੁਝ ਚਿਰ ਪਿਛੋਂ ਉਹਨੂੰ ਮਧਰੇ ਕੱਦ ਦਾ ਇਕ ਬੁੱਢਾ ਮਿਲਿਆ, ਜਿਹੜਾ ਏਡਾ ਬੁੱਢਾ ਸੀ. ਜੇਡਾ ਬੁੱਢਾ ਕੋਈ ਹੋ ਸਕਦਾ ਏ।
ਸਲਾਮ, ਸੁਣੱਖਿਆ ਗਭਰੂਆ" ਉਹਨੇ ਆਖਿਆ। " ਕੀ ਢੂੰਡਦਾ ਫਿਰਨੈ ਤੇ ਕਿਧਰ ਜਾਣਾ ਏ।
ਇਵਾਨ-ਰਾਜਕੁਮਾਰ ਨੇ ਉਹਨੂੰ ਆਪਣੀ ਬਿਪਤਾ ਦੱਸੀ ਤੇ ਮਧਰੇ ਕੱਦ ਦੇ ਬੁੱਢੇ ਨੇ, ਜਿਹੜਾ ਛੱਡ ਬੁੱਢਾ ਸੀ, ਜਿੱਡਾ ਬੁੱਢਾ ਕੋਈ ਹੋ ਸਕਦਾ ਏ, ਆਖਿਆ:
ਤੋਬਾ, ਇਵਾਨ-ਕਾਜਕੁਮਾਰ, ਡੱਡ ਵਾਲੀ ਖਲ ਕਿਉਂ ਸਾੜੀ ਸਾਈ? ਤੇਰਾ ਕੰਮ ਨਹੀ - ਉਹਨੂੰ ਪਾਣਾ ਜਾਂ ਸਾੜਨਾ। ਚਤਰ-ਸੁਜਾਨ ਵਸਿਲੀਸਾ ਜੰਮਦੀ ਹੀ ਆਪਣੇ ਪਿਓ ਨਾਲੋਂ ਚਤਰ ਤੂੰ ਸਿਆਣੀ ਸੀ ਤੇ ਇਹ ਵੇਖ ਕੇ ਉਹਦਾ ਪਿਓ ਇੰਜ ਲੋਹਾ-ਲਾਖਾ ਹੋ ਗਿਆ ਕਿ ਉਹਨੇ ਤਿੰਨ ਵੱਟੋਆਂ ਲਈ ਉਹਨੂੰ ਡੱਡ ਬਣਾ ਦਿਤਾ। ਉਫ ਠੀਕ ਏ, ਹੁਣ ਕੋਈ ਚਾਰਾ ਨਹੀ। ਐਹ ਧਾਗੇ ਦ ਇਕ ਗੋਲਾ ਈ। ਜਿਧਰ ਨੂੰ ਵੀ ਇਹ ਰਿੜ੍ਹਦਾ ਜਾਵੇ, ਡਰੀਂ ਨਾ ਤੇ ਇਹਦੇ ਪਿੱਛੇ-ਪਿੱਛੇ ਟੁਟਦਾ ਜਾਵੀਂ ।"
ਇਵਾਨ-ਰਾਜਕੁਮਾਰ ਨੇ ਮਧਰੇ ਕੱਦ ਦੇ ਬੁੱਢੇ ਦਾ, ਜਿਹੜਾ ਏਡਾ ਬੁੱਢਾ ਸੀ ਜਿੱਡਾ ਬੁੱਢਾ ਤੋਵੀ ਹੋ ਸਕਦਾ ਏ, ਸ਼ੁਕਰੀਆ ਅਦਾ ਕੀਤਾ ਤੇ ਧਾਗੇ ਦੇ ਗੋਲੇ ਮਗਰ ਟੁਰ ਪਿਆ, ਤੇ ਗੋਲਾ ਜਿਧਰ ਨੂੰ ਵੀ ਰਿੜ੍ਹਦਾ ਗਿਆ, ਉਹ ਉਹਦੇ ਪਿੱਛੇ-ਪਿੱਛੇ ਟੁਰਦਾ ਗਿਆ। ਇਕ ਖੁਲ੍ਹੇ ਮੈਦਾਨ ਵਿਚ ਉਹਨੂੰ ਇਕ ਰਿੱਛ ਮਿਲਿਆ। ਇਵਾਨ-ਰਾਜਕੁਮਾਰ ਨੇ ਨਿਸ਼ਾਨਾ ਬੰਨ੍ਹਿਆ ਤੇ ਉਹਨੂੰ ਮਾਰਨ ਹੀ ਤਰ ਸੀ ਕਿ ਰਿੱਛ ਮਨੁੱਖਾਂ ਵਰਗੀ ਆਵਾਜ਼ ਵਿਚ ਬੋਲ ਪਿਆ ਤੇ ਕਹਿਣ ਲਗਾ:
'ਇਵਾਨ-ਰਾਜਕੁਮਾਰ, ਮੈਨੂੰ ਮਾਰ ਨਾ ਕੀ ਪਤਾ, ਕਿਸੇ ਦਿਨ ਤੈਨੂੰ ਮੇਰੀ ਲੋੜ ਪੈ ਜਾਏ ।
ਇਵਾਨ-ਰਾਜਕੁਮਾਰ ਨੂੰ ਰਿੱਛ ਉਤੇ ਤਰਸ ਆ ਗਿਆ ਤੇ ਉਹਨੇ ਉਹਨੂੰ ਨਾ ਮਾਰਿਆ ਤੇ