Back ArrowLogo
Info
Profile

ਅਗੇ ਤੁਰ ਪਿਆ। ਉਹਨੇ ਤਕਿਆ ਤੇ ਉਹ ਕੀ ਵੇਖਦਾ ਏ। ਉਹਦੇ ਸਿਰ ਉਤੇ ਇਕ ਮੁਰਗਾਬੀ ਉਡਦੀ ਜਾ ਰਹੀ ਸੀ। ਇਵਾਨ-ਰਾਜਕੁਮਾਰ ਨੇ ਨਿਸ਼ਾਨਾ ਬੰਨ੍ਹਿਆ ਤੇ ਮੁਰਗਾਬੀ ਉਹਨੂੰ ਮਨੁੱਖਾਂ ਵਰਗੀ ਆਵਾਜ਼ ਵਿਚ ਕਹਿਣ ਲਗੀ

"ਇਵਾਨ-ਰਾਜਕੁਮਾਰ, ਮੈਨੂੰ ਮਾਰ ਨਾ, ਕੀ ਪਤਾ ਕਿਸੇ ਦਿਨ ਤੈਨੂੰ ਮੇਰੀ ਲੋੜ ਪੈ ਜਾਏ।" ਤੇ ਇਵਾਨ-ਰਾਜਕੁਮਾਰ ਨੇ ਮੁਰਗਾਬੀ ਨੂੰ ਨਾ ਮਾਰਿਆ ਤੇ ਅਗੇ ਤੁਰਦਾ ਗਿਆ। ਓਸੇ ਹੀ ਪਲ ਇਕ ਖਰਗੋਸ਼ ਭਜਦਾ ਆਇਆ। ਇਵਾਨ-ਰਾਜਕੁਮਾਰ ਨੇ ਛੇਤੀ ਨਾਲ ਨਿਸ਼ਾਨਾ ਬੰਨ੍ਹਿਆ ਪਰ ਖ਼ਰਗੋਸ਼ ਮਨੁੱਖਾਂ ਵਰਗੀ ਆਵਾਜ਼ ਵਿਚ ਬੋਲ ਪਿਆ :

"ਇਵਾਨ-ਰਾਜਕੁਮਾਰ, ਮੈਨੂੰ ਮਾਰ ਨਾ, ਕੀ ਪਤਾ ਕਿਸੇ ਦਿਨ ਤੈਨੂੰ ਮੇਰੀ ਲੋੜ ਪੈ ਜਾਏ।"

ਤੇ ਇਵਾਨ-ਰਾਜਕੁਮਾਰ ਨੇ ਖਰਗੋਸ਼ ਨੂੰ ਨਾ ਮਾਰਿਆ ਤੇ ਅਗੇ ਤੁਰ ਪਿਆ। ਉਹ ਨੀਲੇ ਸਮੁੰਦਰ ਕੋਲ ਪਹੁੰਚਿਆ ਤੇ ਉਹਨੂੰ ਰੇਤਲੇ ਕੰਢੇ ਉਤੇ ਪਈ ਤੇ ਔਖੇ ਸਾਹ ਲੈਂਦੀ ਇਕ ਪਾਈਕ-ਮੱਛੀ ਦਿਸੀ :

ਇਵਾਨ-ਰਾਜਕੁਮਾਰ, ਮੇਰੇ 'ਤੇ ਤਰਸ ਕਰ " ਪਾਈਕ-ਮੱਛੀ ਨੇ ਕਿਹਾ। ਮੈਨੂੰ ਵਾਪਸ ਨੀਲੇ ਸਮੁੰਦਰ 'ਚ ਸੁੱਟ ਦੇ।"

ਤੇ ਇਵਾਨ-ਰਾਜਕੁਮਾਰ ਨੇ ਪਾਈਕ-ਮੱਛੀ ਨੂੰ ਵਾਪਸ ਸਮੁੰਦਰ ਵਿਚ ਸੁੱਟ ਦਿੱਤਾ ਤੇ ਕੰਢੇ ਦੇ ਨਾਲ ਨਾਲ ਤੁਰਦਾ ਗਿਆ। ਉਹਨੂੰ ਬਹੁਤਾ ਸਮਾਂ ਲਗਾ ਜਾਂ ਥੋੜ੍ਹਾ, ਇਹ ਕਿਸੇ ਨੂੰ ਵੀ ਪਤਾ ਨਹੀ ਪਰ ਹੌਲੀ ਹੌਲੀ ਧਾਗੇ ਦਾ ਗੋਲਾ ਰਿੜ੍ਹਦਾ ਰਿੜ੍ਹਦਾ ਇਕ ਜੰਗਲ ਤੱਕ ਆ ਪਹੁੰਚਿਆ ਤੇ ਉਸ ਜੰਗਲ ਵਿਚ ਇਕ ਝੁੱਗੀ ਸੀ। ਉਹ ਮੁਰਗੀ ਦੇ ਪੈਰਾਂ ਉਤੇ ਖਲੋਤੀ ਸੀ ਤੇ ਭੁਆਟਣੀਆਂ ਖਾਂਦੀ ਜਾ ਰਹੀ ਸੀ। '

ਝੁੱਗੀਏ, ਝੁੱਗੀਏ, ਖਲੈ ਜਾ, ਜਿਵੇਂ ਤੂੰ ਕਦੀ ਖਲੋਤੀ ਹੁੰਦੀ ਸੈਂ, ਤੇਰਾ ਅੱਗਾ ਮੇਰੇ ਵੱਲ ਹੋਵੇ ਤੇ ਪਿੱਛਾ ਜੰਗਲ ਵੱਲ " ਇਵਾਨ-ਰਾਜਕੁਮਾਰ ਬੋਲਿਆ।

ਝੁੱਗੀ ਨੇ ਆਪਣਾ ਅੱਗਾ ਉਹਦੇ ਵੱਲ ਤੇ ਪਿੱਛਾ ਜੰਗਲ ਵੱਲ ਕਰ ਲਿਆ, ਤੇ ਇਵਾਨ- ਰਾਜਕੁਮਾਰ ਅੰਦਰ ਚਲਾ ਗਿਆ, ਤੇ ਚੁਲ੍ਹੇ ਉਤੇ ਪਈ ਸੀ ਲੰਮੀ, ਬਾਬਾ- ਯਾਗਾ। ਜਾਦੂਗਰਨੀ, ਜਿਸ ਦੇ ਹੱਥ ਵਿਚ ਮਾਂਜਾ ਤੇ ਛੜੀ ਖੁੰਢ ਵਰਗੇ ਨਕ ਵਾਲੀ ਡੈਣ, ਹੱਡਲ ਬੁਢੜੀ।

"ਸੁਣਖਿਆ ਗਭਰੂਆ, ਕਿਸ ਕੰਮ ਆਇਐ?" ਬਾਬਾ-ਯਾਗਾ ਨੇ ਪੁਛਿਆ। "ਕੰਮ ਲਈ ਆਇਐ, ਦਮ ਲਈ ਆਇਐ?" ਇਵਾਨ-ਰਾਜਕੁਮਾਰ ਨੇ ਆਖਿਆ: "ਬੁੱਢੀਏ ਚੁੜੇਲੇ, ਪਹਿਲੋਂ ਮੈਨੂੰ ਦੇ ਕੁਝ ਖਾਣ ਤੇ ਪੀਣ ਨੂੰ, ਫੇਰ ਮੈਨੂੰ ਭਾਫ ਨਾਲ ਨੁਹਾ ਤੇ ਫੇਰ ਪੁਛ ਆਪਣੇ ਸਵਾਲ । "

104 / 245
Previous
Next