

ਤੇ ਬਾਬਾ-ਯਾਗਾ ਨੇ ਉਹਨੂੰ ਭਾਵ ਨਾਲ ਨੁਹਾਇਆ, ਉਹਨੂੰ ਖਾਣ ਤੇ ਪੀਣ ਨੂੰ ਦਿੱਤਾ ਤੇ ਸਤਰੇ ਵਿਚ ਲਿਟਾ ਦਿਤਾ, ਤੇ ਫੇਰ ਇਵਾਨ-ਰਾਜਕੁਮਾਰ ਨੇ ਉਹਨੂੰ ਦਸਿਆ ਕਿ ਉਹ ਆਪਣੀ ਵਹੁਟੀ ਚਤਰ-ਸੁਜਾਨ ਵਸਿਲੀਸਾ ਨੂੰ ਲਭ ਰਿਹਾ ਹੈ।
ਮੈਨੂੰ ਪਤੈ, ਉਹ ਕਿਥੇ ਏ, " ਬਾਬਾ-ਯਾਗਾ ਨੇ ਆਖਿਆ।" ਉਹ ਅਮਰ ਕੋਸਚੇਈ ਦੀ ਲੜ ਚ ਏ। ਉਹਨੂੰ ਛੁਡਾ ਲਿਆਣਾ ਔਖਾ ਹੋਏਗਾ, ਏਸ ਲਈ ਕਿ ਕੋਸ਼ਚੇਈ ਨੂੰ ਹਰਾਣਾ ਔਖਾ ਤੇ ਉਹਦੀ ਜਾਨ ਇਕ ਸੂਈ ਦੀ ਨੌਕ ਚ ਏ, ਸੂਈ ਇਕ ਆਂਡੇ 'ਚ ਏ, ਆਂਡਾ ਇਕ ਮੁਰਗਾਬੀ = ਢਿੱਡ ਚ ਏ, ਮੁਰਗਾਬੀ ਇਕ ਖ਼ਰਗੇਸ਼ ਦੇ ਢਿੱਡ 'ਚ ਏ, ਖਰਗੇਸ਼ ਇਕ ਪੱਥਰ ਦੇ ਸੰਦੂਕ 'ਚ ਤੇ ਸੰਦੂਕ ਸ਼ਾਹ ਬਲੂਤ ਦੇ ਇਕ ਉੱਚੇ ਸਾਰੇ ਦਰਖਤ ਦੀ ਟੀਸੀ ਉੱਤੇ ਏ, ਤੇ ਅਮਰ ਕੋਸ਼ਚੇਈ ਉਹਦੀ ਰਾਖੀ ਇੰਜ ਕਰਦੈ, ਜਿਵੇਂ ਆਪਣੀ ਅੱਖ ਦੀ ਪੁਤਲੀ ਦੀ ਕਰੀਦੀ ਏ।"
ਇਵਾਨ-ਰਾਜਕੁਮਾਰ ਨੇ ਰਾਤ ਬਾਬਾ-ਯਾਗਾ ਦੀ ਝੁੱਗੀ ਵਿਚ ਬਿਤਾਈ, ਤੇ ਸਵੇਰੇ ਬਾਬਾ- ਕਡ ਨੇ ਉਹਨੂੰ ਦਸਿਆ ਸ਼ਾਹ ਬਲੂਤ ਦਾ ਉੱਚਾ ਦਰਖਤ ਕਿਹੜੀ ਥਾਂ ਸੀ। ਉਹਨੂੰ ਤੁਰਦਿਆਂ ਤੁਰਦਿਆਂ ਬਹੁਤਾ ਸਮਾਂ ਲਗਾ ਜਾਂ ਥੋੜ੍ਹਾ, ਇਹ ਕਿਸੇ ਨੂੰ ਨਹੀਂ ਪਤਾ, ਪਰ ਹੌਲੀ ਹੌਲੀ ਉਹ ਸਾਹ ਬਲੂਤ ਦੇ ਉਚੇ ਦਰਖਤ ਕੋਲ ਪੁਜ ਪਿਆ। ਇਹ ਓਥੇ ਖੜਾ ਸੀ, ਸਰਸਰਾਂਦਾ ਤੇ ਫੂਲਦਾ ਤੇ ਪੱਥਰ ਦਾ ਸੰਦੂਕ ਉਹਦੀ ਟੀਸੀ ਉਤੇ ਸੀ ਤੇ ਉਹਦੇ ਤੱਕ ਰਸਾਈ ਔਖੀ ਸੀ।
ਅਚਣਚੇਤ ਹੀ ਕਿ ਹੋਇਆ। ਰਿੱਛ ਭੱਜਾ-ਭੱਜਾ ਆਇਆ ਤੇ ਉਹਨੇ ਸ਼ਾਹ ਬਲੂਤ ਦੇ ਦਰਖਤ ਨੂੰ ਤੋੜ ਜੜ੍ਹਾਂ ਤੋਂ ਪੁਟ ਛਡਿਆ। ਸੰਦੂਕ ਹੇਠਾਂ ਆ ਪਿਆ ਤੋ ਟੁਟ ਕੇ ਖੁਲ੍ਹ ਗਿਆ। ਸੰਦੂਕ ਵਿਦੇ ਇਕ ਖਰਗੋਸ਼ ਨੇ ਛਾਲ ਮਾਰੀ ਤੇ ਏਨਾ ਤੇਜ਼ ਨਠ ਉਠਿਆ, ਜਿੰਨਾ ਤੇਜ਼ ਉਹ ਨਠ ਦਾ ਸੀ। ਪਰ ਇਕ ਹੋਰ ਖਰਗੋਸ਼ ਆ ਨਿਕਲਿਆ ਤੇ ਉਹ ਪਹਿਲੇ ਖਰਗੋਸ ਦਾ ਪਿੱਛਾ ਕਰਨ ਲਗਾ। ਉਹਨੇ ਪਹਿਲੇ ਖ਼ਰਗੋਸ਼ ਨੂੰ ਫੜ ਲਿਆ ਤੇ ਉਹਦੀ ਬੇਟੀ-ਬੋਟੀ ਕਰ ਛੱਡੀ। ਖਰਗੋਸ ਦੇ ਢਿਡ ਵਿਚੋ ਇਕ ਮੁਰਗਾਬੀ ਉਡ ਨਿਕਲੀ ਤੇ ਉਹ ਉਡਦੀ ਉਡਦੀ ਤੋੜ ਅਸਮਾਨ ਤੱਕ ਜਾ ਜੀ ਪਰ ਇਕੋ ਪਲ ਵਿਚ ਹੀ ਇਕ ਹੋਰ ਮੁਰਗਾਬੀ ਉਹਦੇ ਉਤੇ ਟੁਟ ਪਈ ਤੇ ਉਹਨੇ ਉਹਦੇ ਉੱਤੇ ਏਡੇ ਜ਼ੋਰ ਦਾ ਵਾਰ ਕੀਤਾ ਕਿ ਪਹਿਲੀ ਮੁਰਗਾਬੀ ਨੇ ਆਂਡਾ ਸੁੱਟ ਦਿਤਾ, ਤੇ ਆਂਡਾ ਹੇਠਾਂ ਤੇ ਸਮੁੰਦਰ ਵਿਚ ਜਾ ਪਿਆ।
ਇਹ ਵੇਖ ਇਵਾਨ-ਰਾਜਕੁਮਾਰ ਦੇ ਅੱਥਰੂ ਵਗਣ ਲਗ ਪਏ, ਏਸ ਲਈ ਕਿ ਉਹ ਨੀਲੇ ਮੁੰਦਰ ਵਿਚੋਂ ਆਂਡਾ ਕਿਵੇਂ ਲਭ ਸਕਦਾ ਸੀ। ਪਰ ਇਕਦਮ ਹੀ ਪਾਈਕ-ਮੱਛੀ ਤਰਦੀ ਤਰਦੀ ਕੰਢੇ ਵੱਲ ਆਈ ਤੇ ਉਹਦੇ ਮੂੰਹ ਵਿਚ ਆਂਡਾ ਸੀ। ਇਵਾਨ-ਰਾਜਕੁਮਾਰ ਨੇ ਆਂਡਾ ਤੋੜ ਦਿਤਾ. ਤੂਈ ਕੱਢ ਲਈ ਤੇ ਉਹਦੀ ਨੋਕ ਤੋੜਨ ਲਗਾ। ਜਿੰਨਾ ਜ਼ਿਆਦਾ ਉਹ ਸੂਈ ਦੀ ਨੋਕ ਨੂੰ ਲਿਫਾਂਦਾ ਅਰ ਕੇਸ਼ਚੇਈ ਓਨੇ ਜ਼ਿਆਦਾ ਹੀ ਪਾਸੇ ਮਾਰਦਾ ਤੇ ਕੁੜੱਲ ਖਾਂਦਾ। ਪਰ ਉਹ ਕੁਝ ਕਰ ਨਾ