

ਸਕਿਆ। ਇਸ ਲਈ ਕਿ ਇਵਾਨ-ਰਾਜਕੁਮਾਰ ਨੇ ਸੂਈ ਦਾ ਸਿਰਾ ਤੋੜ ਦਿਤਾ ਸੀ ਤੇ ਕੋਸਚੇਈ ਮਰ ਕੇ ਡਿਗ ਪਿਆ।
ਫੇਰ ਇਵਾਨ-ਰਾਜਕੁਮਾਰ ਕੇਸ਼ਚੇਈ ਦੇ ਚਿੱਟੇ ਪੱਥਰ ਵਾਲੇ ਮਹਿਲੀਂ ਗਿਆ। ਤੇ ਚਤਰ-ਸੁਜਾਨ ਵਸਿਲੀਸਾ ਭੱਜੀ-ਭੱਜੀ ਉਹਨੂੰ ਅਗੋਂ ਲੈਣ ਆਈ ਤੇ ਉਹਨੇ ਉਹਦੇ ਸ਼ਹਿਦ-ਮਿਠੇ ਬੁਲ੍ਹਾਂ ਨੂੰ ਚੁੰਮ ਲਿਆ। ਤੇ ਇਵਾਨ-ਰਾਜਕੁਮਾਰ ਤੇ ਚਤਰ-ਸੁਜਾਨ ਵਸਿਲੀਸਾ ਵਾਪਸ ਆਪਣੇ ਘਰ ਆ ਗਏ. ਤੇ ਉਹਨਾਂ ਰਲ ਕੇ ਖੁਸ਼ੀ-ਖੁਸਾਈ, ਲੰਮੀ ਉਮਰ ਭੋਗੀ, ਓਦੋਂ ਤੱਕ ਜਦੋਂ ਤੱਕ ਉਹ ਅਸਲੋਂ ਹੀ ਬੁੱਢੇ ਨਾ ਹੋ ਗਏ।