


ਚਤਰ-ਸੁਜਾਨ ਵਸਿਲੀਸਾ
ਇਕ ਕਿਸਾਨ ਨੇ ਰਾਈ ਬੀਜੀ ਤੇ ਜਿਹੜੀ ਫਸਲ ਉਹਨੇ ਵੱਢੀ ਉਹ ਏਡੀ ਭਰਪੂਰ ਸੀ ਕਿ ਉਹ ਮਸਾਂ ਹੀ ਇਸ ਨੂੰ ਸਾਂਭ ਸਕਿਆ। ਉਸ ਨੇ ਭਰੀਆਂ ਗੱਡੇ ਤੇ ਲੱਦ ਕੇ ਘਰ ਲਿਆਂਦੀਆਂ. ਉਹਨਾਂ ਨੂੰ ਗਾਹਿਆ, ਅਤੇ ਉਹਦਾ ਗੁਦਾਮ ਨਕੋਨਕ ਦਾਣਿਆਂ ਨਾਲ ਭਰ ਗਿਆ । ਆਪਣੇ ਭਰੇ ਭਏ ਵੇਖਕੇ ਉਹਨੇ ਆਪਣੇ ਮਨ ਵਿਚ ਸੋਚਿਆ :
ਦੁਨੀਆਂ ਵਿਚ ਬੇਫਿਕਰ ਹੋ ਕੇ ਰਵਾਂਗਾ।
ਇਸ ਤੇ ਮਗਰੇ ਇਕ ਚੂਹਾ ਤੇ ਇਕ ਚਿੜਾ ਕਿਸਾਨ ਦੇ ਗੁਦਾਮ ਵਿੱਚ ਆਉਣ ਲੱਗ ਪਏ। ਉਹ ਦਿਨ ਵਿੱਚ ਘਟੋ ਘਟ ਪੰਜ ਵਾਰੀ ਆਉਂਦੇ, ਰੱਜ ਕੇ ਖਾਂਦੇ ਤੇ ਚਲੇ ਜਾਂਦੇ— ਚੂਹਾ ਆਪਣੀ ਛ ਵਿਚ ਜਾ ਵੜਦਾ ਤੇ ਚਿੜਾ ਆਪਣੇ ਆਲ੍ਹਣੇ ਵਿਚ ਜਾ ਬਹਿੰਦਾ। ਪੂਰੇ ਤਿੰਨ ਵਰ੍ਹੇ ਉਹ ਗੂੜੇ ਦੋਸਤ ਤੇ ਇਕੋ ਥਾਂ ਖਾਣ ਵਾਲੇ ਸਾਥੀ ਬਣੇ ਰਹੇ। ਓਦੋਂ ਤੱਕ ਉਹਨਾਂ ਨੇ ਲਗ ਪਗ ਸਾਰੇ ਦਾਣੇ