

ਖਾ ਲਏ ਸਨ— ਸਿਰਫ ਥੋੜੇ ਜਿਹੇ ਨਿੱਕੇ ਮੋਟੇ ਦਾਣੇ ਰਹਿ ਗਏ ਸਨ। ਇਹ ਵੇਖਕੇ. ਚੂਹੇ ਨੇ ਚਿੜੇ ਤੇ ਚੋਰੀ ਆਉਣ ਤੇ ਜੋ ਕੁਝ ਬਚਦਾ ਸੀ ਆਪਣੇ ਵਾਸਤੇ ਲੈ ਜਾਣ ਦਾ ਫੈਸਲਾ ਕਰ ਲਿਆ। ਉਹਨੇ ਇਕ ਹਨੇਰੀ ਰਾਤ ਨੂੰ ਮਿਟੀ ਪੁਟ ਪੁਟ ਕੇ ਫਰਸ਼ ਵਿਚ ਖੁਡ ਬਣਾਈ ਤੇ ਭੋਰੇ ਵਿਚ ਜੋ ਦਾਣਾ ਫੱਕਾ ਰਹਿ ਗਿਆ ਸੀ ਲੈਕੇ ਤਿੱਤਰ ਹੋਇਆ।
ਸਵੇਰੇ ਚਿੜਾ ਉਡਦਾ ਉਡਦਾ ਗੁਦਾਮ ਵਿਚ ਛਾਹਵੇਲੇ ਦਾ ਚੋਗਾ ਚੁਗਣ ਆਇਆ, ਪਰ ਅਫਸੋਸ, ਓਥੇ ਤਾਂ ਇਕ ਵੀ ਦਾਣਾ ਨਹੀਂ ਸੀ ਰਹਿ ਗਿਆ। ਉਹ ਵਿਚਾਰਾ ਭੁੱਖਾ ਭਾਣਾ ਹੀ ਉਡ ਆਇਆ ਤੇ ਉਹਨੇ ਸੋਚਿਆ :
"ਇਹ ਸਭ ਦੁਸ਼ਟ ਚੂਹੇ ਦੀ ਚਲਾਕੀ ਏ। ਕਿਉਂ ਨਾ ਮੈਂ ਸ਼ੇਰ ਕੋਲ ਜਾਵਾਂ ਜਿਹੜਾ ਉਹਨਾਂ ਦਾ ਬਾਦਸ਼ਾਹ ਏ, ਤੇ ਉਹਨੂੰ ਸਾਰੀ ਗੱਲ ਦੱਸਾਂ? ਮੈਨੂੰ ਯਕੀਨ ਏ, ਉਹ ਇਨਸਾਫ ਕਰੇਗਾ।"
ਸੋ ਉਹ ਉਡ ਕੇ ਸ਼ੇਰ ਕੋਲ ਆਇਆ।
"ਜੰਗਲ ਦੇ ਜਾਨਵਰਾਂ ਦੇ ਬਾਦਸ਼ਾਹ, ਬਘੇਲਾ ਜੀ," ਚਿੜੇ ਨੇ ਨਿਮਰਤਾ ਨਾਲ ਆਖਿਆ, "ਮੈਂ ਤੁਹਾਡੀ ਪਰਜਾ ਵਿਚੋ ਇਕ, ਤਿੱਖੇ ਦੰਦਾਂ ਵਾਲੇ ਚੂਹੇ ਨਾਲ ਪੂਰੇ ਤਿੰਨ ਸਾਲ ਰਹਿੰਦਾ ਰਿਹਾਂ। ਅਸੀਂ ਇਕੋ ਭੜੋਲੇ ਵਿਚੋਂ ਖਾਂਦੇ ਸਾਂ ਤੇ ਕਦੇ ਸਾਡਾ ਝਗੜਾ ਨਹੀਂ ਹੋਇਆ। ਪਰ ਜਦੋਂ ਦਾਣੇ ਮੁਕਣ ਤੇ ਆਏ ਚੂਹੇ ਨੇ ਮੇਰੇ ਨਾਲ ਇਕ ਕਮੀਨੀ ਚਲਾਕੀ ਖੇਡੀ। ਉਹਨੇ ਗੁਦਾਮ ਦੇ ਫ਼ਰਸ਼ ਵਿਚ ਖੁਡ ਬਣਾਈ ਤੇ ਸਾਰਾ ਅਨਾਜ ਭੋਰੇ ਵਿਚ ਸੁੱਟ ਲਿਆ ਤੇ ਮੈਂ ਭੁੱਖਾ ਮਰ ਰਿਹਾਂ। ਤੁਸੀਂ ਆਪ ਹੀ ਇਮਾਨਦਾਰੀ ਨਾਲ ਫੈਸਲਾ ਕਰੋ। ਜੋ ਤੁਸੀਂ ਨਹੀਂ ਕਰੇਗੇ ਤਾਂ ਮੈਂ ਆਪਣੇ ਬਾਦਸ਼ਾਹ, ਬਾਜ, ਕੋਲ ਜਾਵਾਂਗਾ ਤੇ ਆਪਣੇ ਨਾਲ ਹੋਈ ਬੇਇਨਸਾਫੀ ਦੂਰ ਕਰਾਵਾਂਗਾ।"
"ਜਾ, ਤੇ ਮੇਰੀ ਖਲਾਸੀ ਕਰ" ਸ਼ੇਰ ਨੇ ਆਖਿਆ।
ਸੋ ਚਿੜਾ ਉਡ ਕੇ ਬਾਜ ਕੋਲ ਆਇਆ। ਉਹਨੇ ਆਪਣੇ ਨਾਲ ਹੋਈ ਬੇਇਨਸਾਫੀ ਦੀ ਸਾਰੀ ਗੱਲ ਦੱਸੀ- ਕਿਵੇਂ ਚੂਹੇ ਨੇ ਉਹਦੇ ਨਾਲ ਠੱਗੀ ਕੀਤੀ ਸੀ ਤੇ ਕਿਵੇਂ ਸ਼ੇਰ ਨੇ ਉਹਦੀਆਂ ਕਰਤੂਤਾਂ ਵਲੋਂ ਅੱਖਾਂ ਮੀਟ ਰੱਖੀਆਂ ਸਨ।
ਇਸ ਨਾਲ ਬਾਦਸ਼ਾਹ ਬਾਜ਼ ਬੜਾ ਗੁੱਸੇ ਵਿਚ ਆਇਆ ਤੇ ਉਹਨੇ ਉਸੇ ਵੇਲੇ ਆਪਣਾ ਦੂਤ ਸ਼ੇਰ ਕੋਲ ਭੇਜਿਆ ਤੇ ਕਿਹਾ :
"ਭਲਕੇ ਆਪਣੀ ਸਾਰੀ ਜਨੌਰ ਸੈਨਾ ਲੈਕੇ ਅਮਕੇ ਅਮਕੇ ਮੈਦਾਨ ਵਿਚ ਆ ਜਾ ਤੇ ਮੈਂ ਆਪਣੀ ਸਾਰੀ ਪੰਛੀ ਸੈਨਾ ਲੈਕੇ ਆਵਾਂਗਾ ਤੇ ਸਾਡਾ ਯੁਧ ਹੋਵੇਗਾ।"
ਸੋ ਬਾਦਸ਼ਾਹ ਸ਼ੇਰ ਨੇ ਜੰਗੀ ਜੈਕਾਰਾ ਛਡਿਆ ਤੇ ਆਪਣੇ ਸਾਰੇ ਜਨੌਰ ਲੜਾਈ ਲਈ ਇਕੱਠੇ ਕਰ ਲਏ। ਉਹਦੇ ਵਾਸਤੇ ਹੋਰ ਕੋਈ ਚਾਰਾ ਨਹੀਂ ਸੀ। ਉਹ ਵੱਡੀ ਗਿਣਤੀ ਵਿਚ ਆਏ ਸਨ ਤੇ ਜਿਸ ਪਲ ਉਹ ਖੁਲ੍ਹੇ ਮੈਦਾਨ ਵਿਚ ਪਹੁੰਚੇ ਤਾਂ ਬਾਜ਼ ਤੇ ਉਹਦੀ ਸਾਰੀ ਪੰਛੀ ਸੈਨਾ ਬੱਦਲ ਵਾਂਗ