

ਉਹਨਾਂ ਉਤੇ ਵਰ ਪਈ। ਅਤੇ ਭਿਆਨਕ ਯੁਧ ਛਿੜ ਪਿਆ। ਤਿੰਨ ਘੰਟੇ ਤੇ ਤਿੰਨ ਮਿੰਟ ਉਹਨਾਂ ਦੇ ਲੜਾਈ ਹੁੰਦੀ ਰਹੀ। ਬਾਦਸ਼ਾਹ ਬਾਜ਼ ਲੜਾਈ ਜਿੱਤ ਗਿਆ ਤੇ ਉਹਨੇ ਮੈਦਾਨ ਵਿੱਚ ਵੈਰੀ ਦੀਆਂ ਲੋਥਾਂ ਦਾ ਅੰਬਾਰ ਲਾ ਦਿੱਤਾ। ਫੇਰ ਉਸ ਨੇ ਆਪਣੇ ਪੰਛੀਆਂ ਨੂੰ ਘਰੋ ਘਰੀ ਤੇਰ ਦਿੱਤਾ ਤੇ ਆਪ ਉਹ ਉਡਕੇ ਸੰਘਣੇ ਜੰਗਲ ਵਿਚ ਆ ਗਿਆ। ਲੱਗੇ ਫੱਟ ਤੇ ਵਗੇ ਲਹੂ ਕਾਰਨ ਕਮਜ਼ੋਰ - ਹੋਇਆ ਉਹ ਬਲੂਤ ਦੇ ਇਕ ਵੱਡੇ ਰੁਖ ਤੇ ਆਰਾਮ ਕਰਨ ਬਹਿ ਗਿਆ, ਜਿੱਥੇ ਬੈਠਾ ਉਹ ਇਹ ਸੋਚ ਰਿਹਾ ਸੀ ਕਿ ਆਪਣੀ ਗੁਆਚੀ ਤਾਕਤ ਮੁੜ ਕਿਵੇਂ ਹਾਸਲ ਕਰੋ।
ਇਹ ਗੱਲ ਕਈ ਵਰ੍ਹੇ ਪਹਿਲਾਂ ਵਾਪਰੀ ਸੀ। ਉਸ ਵੇਲੇ ਇਕ ਵਪਾਰੀ ਤੇ ਉਹਦੀ ਵਹੁਟੀ ਰਹਿੰਦੇ ਸਨ ਜਿਨ੍ਹਾਂ ਦਾ ਕੋਈ ਬਾਲ ਬੱਚਾ ਨਹੀਂ ਸੀ ਜਿਹੜਾ ਉਹਨਾਂ ਨੂੰ ਖੁਸ਼ੀ ਖੇੜਾ ਦੇਂਦਾ। ਇਕ ਦੇਨ ਸਵੇਰੇ ਵਪਾਰੀ ਨੇ ਆਪਣੀ ਵਹੁਟੀ ਨੂੰ ਆਖਿਆ :
'ਮੈਨੂੰ ਇਕ ਭੈੜਾ ਸੁਫਨਾ ਆਇਐ। ਸੁਫਨੇ ਵਿਚ ਮੈ ਵੇਖਿਆ ਕਿ ਇਕ ਵੱਡਾ ਸਾਰਾ ਪੰਛੀ ਅਤੇ ਸਾਡੇ ਨਾਲ ਰਹਿਣ ਲਗਦਾ ਹੈ। ਉਹ ਸਾਰੇ ਦਾ ਸਾਰਾ ਬੋਲਦ ਇਕੋ ਵਾਰ ਨਿਗਲ ਜਾਂਦਾ ਹੈ ਤੂੰ ਭਰਿਆ ਭਰਾਤਾ ਸ਼ਰਾਬ ਦਾ ਮੱਟ ਇਕੋ ਘੁਟੇ ਪੀ ਜਾਂਦਾ ਹੈ। ਪਰ ਅਸੀ ਉਹਦੇ ਤੋਤੇ ਪਿਛਾ ਨਹੀਂ ਛੁਡਾ ਸਕੇ ਤੇ ਉਸ ਨੂੰ ਖੁਆਉਣਾ ਪਿਆਉਣਾ ਪਿਆ। ਮੇਰਾ ਖਿਆਲ ਏ ਮੈਂ ਦਾਲ ਵਿਚ ਰਤਾ ਫਿਰ ਤੁਰ ਆਵਾਂ ਖਵਰੇ ਇਸ ਤਰ੍ਹਾਂ ਜੀਅ ਮਾੜਾ ਮੋਟਾ ਟਹਿਕ ਪਵੇ।"
ਸੋ ਉਹਨੇ ਆਪਣੀ ਬੰਦੂਕ ਚੁੱਕੀ ਤੇ ਜੰਗਲ ਨੂੰ ਤੁਰ ਪਿਆ। ਪਤਾ ਨਹੀਂ ਉਹ ਕਿੱਨਾ ਕੁ ਚਿਰ ਤੁਰਦਾ ਗਿਆ, ਪਰ ਅਖੀਰ ਉਹ ਬਲੂਤ ਦੇ ਇਕ ਰੁਖ ਕੋਲ ਆ ਗਿਆ ਜਿਸ ਵਿਚ ਬਾਜ਼ ਆਰਾਮ ਕਰ ਰਿਹਾ ਸੀ। ਪੰਛੀ ਨੂੰ ਵੇਖਕੇ ਉਹਨੇ ਆਪਣੀ ਬੰਦੂਕ ਸੇਧੀ ਤੇ ਗੋਲੀ ਚਲਾਉਣ ਲਈ ਤਿਆਰ ਹੋਇਆ।
ਮੈਨੂੰ ਗੋਲੀ ਨਾ ਮਾਰ, ਨੌਕਬਖਤਾ, " ਬਾਜ਼ ਮਨੁਖੀ ਆਵਾਜ਼ ਵਿਚ ਬੋਲਿਆ। " ਮੈਨੂੰ ਮਟਕੇ ਤੈਨੂੰ ਕੋਈ ਫਾਇਦਾ ਨਹੀਂ ਹੋਣਾ, ਪਰ ਜੇ ਤੂੰ ਮੈਨੂੰ ਆਪਣੇ ਘਰ ਲੈ ਜਾਏ ਤੇ ਤਿੰਨ ਸਾਲ. ਤਿੰਨ ਮਹੀਨੇ ਤੇ ਤਿੰਨ ਦਿਨ ਮੈਨੂੰ ਖੁਆਏ ਪਿਆਏ, ਤਾਂ ਮੇਰੇ ਵਿਚ ਮੇਰੀ ਸਤਿਆ ਮੁੜ ਆਉ ਤੇ ਤੈਨੂੰ ਰਜਵਾਂ ਇਨਾਮ ਦਊਂ।"
ਇਕ ਬਾਜ ਭਲਾ ਕੀ ਇਨਾਮ ਦੇ ਸਕਦੇ ?" ਵਪਾਰੀ ਨੇ ਸੋਚਿਆ ਅਤੇ ਉਹਨੇ ਫੇਰ -ਣੀ ਬੰਦੂਕ ਸੇਧ ਲਈ।
ਤੇ ਬਾਜ਼ ਨੇ ਫੇਰ ਆਪਣੀ ਜਾਨ ਲਈ ਤਰਲਾ ਕੀਤਾ। ਵਪਾਰੀ ਨੇ ਤੀਜੀ ਵਾਰੀ ਬੰਦੂਕ - ਤੇ ਬਾਜ ਨੇ ਤੀਜੀ ਵਾਰੀ ਆਖਿਆ :