

ਤੇ ਵਪਾਰੀ ਉਹਨੂੰ ਉੱਚੇ ਲੰਮੇ ਬਲੂਤਾਂ ਕੋਲ ਲੈ ਆਇਆ। ਬਾਜ਼ ਨੇ ਪਹਿਲਾਂ ਨਾਲੇ ਵੀ ਉਦਰੀ ਉਡਾਰੀ ਲਾਈ, ਤੇ ਸਭ ਤੋਂ ਵੱਡੇ ਬਲ੍ਹਤ ਨੂੰ ਜ਼ਬਰਦਸਤ ਝਟਕਾ ਦਿੱਤਾ ਤੇ ਉਹਨੂੰ ਉਪਰ ਤੇ ਲੈਕੇ ਜੜ੍ਹਾਂ ਤੱਕ ਟੋਟੇ ਟੋਟੇ ਕਰ ਕੇ ਰੱਖ ਦਿੱਤਾ ਤੇ ਸਾਰਾ ਜੰਗਲ ਹੀ ਡੋਲਣ ਕੰਬਣ ਲੱਗ ਪਿਆ।
ਸੁਕਰੀਆ, ਮੇਰਿਆ ਸਜਣਾ।" ਬਾਜ਼ ਨੇ ਆਖਿਆ। ਹੁਣ ਮੇਰੇ ਸਰੀਰ ਵਿਚ ਪਹਿਲਾਂ ਵਾਲੀ ਤਾਕਤ ਆ ਗਈ ਏ। ਆਪਣੇ ਘੋੜੇ ਤੋਂ ਉਤਰ ਤੇ ਮੇਰੀ ਪਿੱਠ ਉਤੇ ਬਹਿ। ਮੈਂ ਤੈਨੂੰ ਆਪਣੇ ਟ ਲੈ ਚਲਾਂ ਤੇ ਤੇਰੀ ਕੀਤੀ ਮਿਹਰਬਾਨੀ ਦਾ ਬਦਲਾ ਚੁਕਾਵਾਂ।"
ਵਪਾਰੀ ਬਾਜ਼ ਦੀ ਪਿੱਠ ਤੇ ਬਹਿ ਗਿਆ। ਬਾਜ ਨੇ ਨੀਲੇ ਸਾਗਰ ਉਤੇ ਦੀ ਉਡਾਰੀ ਲਾਈ ਤੇ ਅਸਮਾਨ ਵਿਚ ਉੱਚਾ ਹੀ ਉੱਚਾ ਉਡਦਾ ਗਿਆ।
ਨੀਲੇ ਸਾਗਰ ਤੇ ਝਾਤੀ ਮਾਰ, " ਉਹਨੇ ਆਖਿਆ। " ਏਹ ਕਿੰਨਾ ਕੁ ਵੱਡਾ ਏ ?"
"ਇਕ ਪਹੀਏ ਜਿੰਨਾ ਵੱਡਾ ਏ।" ਵਪਾਰੀ ਨੇ ਆਖਿਆ।
ਬਾਜ ਨੇ ਵਪਾਰੀ ਨੂੰ ਆਪਣੀ ਪਿੱਠ ਤੋਂ ਛੱਡ ਕੇ ਪਰੇ ਮਾਰਿਆ ਤਾਂ ਜੋ ਉਹਨੂੰ ਮੌਤ ਦੀ ਭਿਅੰਕਰਤਾ ਦਾ ਪਤਾ ਲਗ ਜਾਏ, ਪਰ ਸਾਗਰ ਵਿਚ ਡਿਗਣ ਤੋਂ ਪਹਿਲਾਂ ਹੀ ਉਸ ਨੂੰ ਬੋਚ ਲਿਆ। ਦੇਸ ਤੇ ਮਗਰੋਂ ਉਹ ਉਡ ਕੇ ਹੋਰ ਵੀ ਉਚੇਰਾ ਚਲਾ ਗਿਆ।
"ਹੁਣ ਝਾਤੀ ਮਾਰ ਖਾਂ ਨੀਲੇ ਸਾਗਰ ਤੋਂ; ਕਿੰਨਾ ਕੁ ਵੱਡਾ ਏ ?"
'ਮੁਰਗੀ ਦੇ ਆਂਡੇ ਜਿੰਨਾ ਵੱਡੇ।"
ਬਾਜ ਨੇ ਵਪਾਰੀ ਨੂੰ ਆਪਣੀ ਪਿੱਠ ਤੋਂ ਛੱਡ ਕੇ ਪਰੇ ਮਾਰਿਆ, ਪਰ ਫੇਰ ਉਸ ਨੂੰ ਸਾਗਰ ਵਿਚ ਡਿਗ ਪੈਣ ਤੋਂ ਪਹਿਲਾਂ ਹੀ ਬੋਚ ਲਿਆ, ਤੇ ਉਹਨੂੰ ਹੋਰ ਵੀ ਉਚੇਰਾ ਲੈ ਗਿਆ।
ਨੀਲੇ ਸਾਗਰ ਤੇ ਝਾਤੀ ਮਾਰ, ਕਿੱਨਾ ਵੱਡਾ ਏ ?
"ਪੋਸਤ ਦੇ ਬੀ ਜਿੰਨਾ ਵੱਡਾ ਏ।"
ਤੀਜੀ ਵਾਰ ਬਾਜ਼ ਨੇ ਵਪਾਰੀ ਨੂੰ ਆਪਣੀ ਪਿੱਠ ਤੇ ਛੱਡ ਕੇ ਪਰੇ ਮਾਰਿਆ ਤੇ ਉਹ ਅਸਮਾਨ ਤੇ ਹੇਠਾਂ ਲੁੜਕ ਪਿਆ, ਪਰ ਇਕ ਵਾਰੀ ਫੇਰ ਬਾਜ਼ ਨੇ ਉਸ ਨੂੰ ਸਾਗਰ ਵਿਚ ਡਿਗਣ ਤੋਂ ਪਹਿਲਾਂ ਢ ਲਿਆ। ਉਸ ਨੇ ਉਹਨੂੰ ਫੜਿਆ ਤੇ ਆਖਿਆ: " ਕਿਉਂ, ਮੇਰਿਆ ਸਜਣਾ, ਮੰਤ ਦੀ ਭਿਅੰਕਰਤਾ ਦਾ ਪਤਾ ਲਗ ਗਿਐ ?"
ਹਾਂ," ਵਪਾਰੀ ਨੇ ਕਿਹਾ। " ਮੈਂ ਸਮਝਿਆ ਸੀ ਕਿ ਮੇਰਾ ਅੰਤ ਆ ਗਿਐ।"
ਏਦਾਂ ਹੀ ਮੈਨੂੰ ਲਗਿਆ ਸੀ ਜਦੋਂ ਤੂੰ ਆਪਣੀ ਬੰਦੂਕ ਮੇਰੇ ਵੱਲ ਸੇਧੀ ਸੀ।
ਅਤੇ ਬਾਜ ਵਪਾਰੀ ਨੂੰ ਲੈਕੇ ਸਾਗਰ ਤੋਂ ਪਾਰ ਉਡ ਗਿਆ। ਤੇ ਸਿੱਧਾ ਤਾਂਬੇ ਦੀ ਸ਼ਾਹੀ ਵਿਚ ਅ ਗਿਆ।
ਏਥੇ ਮੇਰੀ ਵੱਡੀ ਭੈਣ ਰਹਿੰਦੀ ਏ, " ਬਾਜ਼ ਨੇ ਆਖਿਆ। " ਅਸੀਂ ਉਹਦੇ ਘਰ ਚਲਾਂਗੇ