

ਤੇ ਉਹ ਤੈਨੂੰ ਸੁਗਾਤਾਂ ਪੇਸ਼ ਕਰੇਗੀ ਪਰ ਸੁਝ ਨਾ ਲਵੀਂ। ਸਿਰਫ ਤਾਂਬੇ ਦੀ ਡੱਬੀ ਮੰਗੀ।"
ਇਹ ਆਖ ਕੇ, ਬਾਜ਼ ਭੁੰਜੇ ਆ ਲੱਥਾ ਤੇ ਇਕ ਸੁਣੱਖਾ ਗਭਰੂ ਬਣ ਗਿਆ। ਉਹ ਇਕ ਵੱਡੇ ਸਾਰੇ ਵਿਹੜੇ ਵਿਚੋ ਲੰਘੇ। ਸੁਣੱਖੇ ਗਭਰੂ ਦੀ ਭੈਣ ਨੇ ਉਹਨਾਂ ਨੂੰ ਵੇਖ ਲਿਆ ਤੇ ਚਾਈਂ ਚਾਈਂ ਉਹਨਾਂ ਦਾ ਸਵਾਗਤ ਕੀਤਾ।
ਆ ਵੇ ਮੇਰਿਆ ਹੀਰਿਆ ਵੀਰਾ, ਸ਼ੁਕਰ ਰੱਬ ਦਾ ਤੂੰ ਸੁਖੀ ਸਾਂਦੀ ਏ। ਤੈਨੂੰ ਵੇਖਿਆ ਤਿੰਨ ਵਰ੍ਹਿਆਂ ਤੋਂ ਵੀ ਉੱਤੇ ਹੋ ਗਏ ਤੇ ਮੈਂ ਤਾਂ ਸਬਰ ਕਰ ਲਿਆ ਸੀ ਪਈ ਤੂੰ ਹੁਣ ਜਿਊਂਦਾ ਨਹੀਂ। ਮੈਂ ਕੀ ਖਾਤਰ ਕਰਾਂ ਤੇਰੀ? ਕੀ ਖਾਏ ਪੀਏਗਾ ?"
"ਮੈਨੂੰ ਨਾ ਪੁਛ, ਪਿਆਰੀਏ ਭੈਣੇ- ਮੈਂ ਤਾਂ ਘਰ ਦਾ ਬੰਦਾ ਆਂ। ਏਸ ਨੇਕ ਬੰਦੇ ਨੂੰ ਪੁਛ ਜਿਨ੍ਹੇ ਪੂਰੇ ਤਿੰਨ ਸਾਲ ਮੈਨੂੰ ਰਖਿਆ ਤੇ ਖੁਆਇਆ ਤੇ ਮੈਨੂੰ ਭੁਖਿਆਂ ਨਹੀਂ ਮਰਨ ਦਿੱਤਾ। "
ਉਸ ਨੇ ਉਹਨਾਂ ਨੂੰ ਬਲੂਤ ਦੇ ਮੇਜ਼ ਦੁਆਲੇ ਬਿਠਾਇਆ ਜਿਸ ਤੇ ਸੁਹਣਾ ਜਿਹਾ ਮੇਜ਼ਪੋਸ ਵਿਛਿਆ ਹੋਇਆ ਸੀ ਤੇ ਉਹਨਾਂ ਦੀ ਸ਼ਾਹੀ ਤਰੀਕੇ ਨਾਲ ਖਾਤਰ ਕੀਤੀ। ਫੇਰ ਉਹ ਉਹਨਾਂ ਨੂੰ ਆਪਣੇ ਤਹਿਖਾਨੇ ਵਿਚ ਲੈ ਗਈ, ਉਹਨਾਂ ਨੂੰ ਆਪਣੀ ਅਥਾਹ ਦੌਲਤ ਵਿਖਾਈ ਤੇ ਵਪਾਰੀ ਨੂੰ ਆਖਿਆ : "
ਆਹ ਸੋਨਾ, ਚਾਂਦੀ ਤੇ ਹੀਰੇ ਜਵਾਹਰ ਪਏ ਨੀ- ਜੋ ਜੀਅ ਕਰਦਾ ਏ ਚੁਕ ਲੈ।"
"ਮੈਨੂੰ ਸੋਨਾ ਜਾਂ ਚਾਂਦੀ ਜਾਂ ਹੀਰੇ ਜਵਾਹਰ ਨਹੀਂ ਚਾਹੀਦੇ, " ਵਪਾਰੀ ਨੇ ਜਵਾਬ ਦਿੱਤਾ । "ਮੈਨੂੰ ਸਿਰਫ ਤਾਂਬੇ ਦੀ ਡੱਬੀ ਦੇ ਦਿਓ।"
"ਹੱਛਾ, ਤੈਨੂੰ ਤਾਂਬੇ ਦੀ ਡੱਬੀ ਚਾਹੀਦੀ ਏ! ਖੈਰ, ਉਹ ਤਾਂ ਨਾ ਤੈਨੂੰ ਮਿਲੀ !"
ਭਰਾ ਆਪਣੀ ਭੈਣ ਦੇ ਅਖੜਪੁਣੇ ਤੇ ਨਾਰਾਜ਼ ਹੋ ਗਿਆ। ਸੋ ਉਹਨੇ ਇਕ ਵਾਰ ਫੇਰ ਉੱਚੀ ਪ੍ਰਵਾਜ਼ ਕਰਨ ਵਾਲੇ ਬਾਜ਼ ਦਾ ਰੂਪ ਧਾਰ ਲਿਆ, ਵਪਾਰੀ ਨੂੰ ਚੁੱਕਿਆ ਤੇ ਉਡਾਰੀ ਮਾਰ ਗਿਆ।
"ਵੀਰਾ ਵੇ ਪਿਆਰਿਆ ਵੀਰਾ, ਮੁੜ ਆ," ਭੈਣ ਨੇ ਕੂਕ ਮਾਰੀ। "ਮੈਂ ਡੱਬੀ ਦੇਣ ਤੋਂ ਵੀ ਸੰਕੋਚ ਨਾ ਕਰੂੰ !"
"ਵੇਲਾ ਲੰਘ ਗਿਆ, ਭੈਣੇ।"
ਤੇ ਉਹ ਉਡਾਰੀ ਮਾਰ ਕੇ ਅਸਮਾਨੇ ਜਾ ਲਗਾ।
ਝਾਤੀ ਮਾਰ ਕੇ ਵੇਖ, ਸਜਣਾ, ਤੈਨੂੰ ਪਿਛੇ ਕੀ ਵਿਖਾਈ ਦੇਂਦਾ ਏ ਤੇ ਅੱਗੇ ਕੀ ?" ਬਾਜ ਨੇ ਆਖਿਆ। ਵਪਾਰੀ ਨੇ ਝਾਤੀ ਮਾਰੀ ਤੇ ਆਖਿਆ:
"ਪਿੱਛੇ ਅੱਗ ਦੀਆਂ ਲਾਟਾਂ : ਅੱਗੇ ਖਿੜੇ ਟਹਿਕੇ ਫੁਲ"
“ ਪਿਛੇ ਤਾਂਬੇ ਦੀ ਸ਼ਾਹੀ ਸੜ ਰਹੀ ਏ, ਅਤੇ ਚਾਂਦੀ ਦੀ ਸ਼ਾਹੀ ਵਿਚ ਫੁਲ ਖਿੜ ਰਹੇ ਨੇ ਜਿਥੇ