

ਮੇਰੀ ਵਿਚਲੀ ਭੈਣ ਰਹਿੰਦੀ ਏ। ਅਸੀਂ ਉਹਦੇ ਘਰ ਚਲਾਂਗੇ, ਤੇ ਉਹ ਤੈਨੂੰ ਸੁਗਾਤਾਂ ਪੇਸ਼ ਕਰੇਗੀ ਪਰ ਕੁਝ ਨਾ ਲਵੀਂ। ਸਿਰਫ ਚਾਂਦੀ ਦੀ ਡੱਬੀ ਮੰਗੀ।"
ਜਦੋਂ ਉਹ ਮਹਿਲ ਦੇ ਕੋਲ ਆਏ ਤਾਂ ਬਾਜ਼ ਲਪਕ ਕੇ ਭੁੰਜੇ ਆ ਲੱਥਾ ਤੋ ਫੇਰ ਇਕ ਸੁਣੱਖਾ ਤਭਰੂ ਬਣ ਗਿਆ।
ਆ ਵੇ, ਮੇਰਿਆ ਹੀਰਿਆ ਵੀਰਾ !" ਉਹਦੀ ਭੈਣ ਨੇ ਆਖਿਆ। " ਤੂੰ ਕਿਵੇਂ ਆ ਗਿਆ ਇਥੇ ਤੂੰ ਕਿਥੇ ਰਿਹੈ ? ਏਨਾ ਚਿਰ ਪ੍ਰਦੇਸੀ ਕਿਉਂ ਰਿਹਾ? ਕੀ ਖਾਤਰ ਕਰਾਂ ਮੈਂ ਤੇਰੀ ?"
ਮੈਨੂੰ ਨਾ ਪੁਛ ਪਿਆਰੀਏ ਭੈਣੇ, ਮੈਂ ਤਾਂ ਘਰ ਦਾ ਬੰਦਾ ਆਂ, ਏਸ ਨੇਕ ਬੰਦੇ ਨੂੰ ਪੁਛ ਜਨੂੰ ਪੂਰੇ ਤਿੰਨ ਸਾਲ ਮੈਨੂੰ ਰਖਿਆ ਤੇ ਖੁਆਇਆ ਤੇ ਮੈਨੂੰ ਭੁਖਿਆਂ ਨਹੀ ਮਰਨ ਦਿੱਤਾ।
ਉਸ ਨੇ ਉਹਨਾਂ ਨੂੰ ਬਲੂਤ ਦੇ ਮੇਜ ਦੁਆਲੇ ਬਿਠਾਇਆ ਜਿਸ ਤੋ ਸੁਹਣਾ ਜਿਹਾ ਮੇਜ਼ਪੇਸ਼ ਵਿਛਿਆ ਹੋਇਆ ਸੀ ਤੇ ਉਹਨਾਂ ਦੀ ਸ਼ਾਹੀ ਤਰੀਕੇ ਨਾਲ ਖਾਤਰ ਕੀਤੀ। ਫੇਰ ਉਹ ਉਹਨਾਂ ਨੂੰ ਆਪਣੇ ਤਹਿਖਾਨੇ ਵਿਚ ਲੈ ਗਈ। " ਆਹ ਸੋਨਾ, ਚਾਂਦੀ ਤੇ ਹੀਰੇ ਜਵਾਹਰ ਪਏ ਨੀ— ਜੋ ਜੀਅ ਕਰਦਾ ਏ ਚੁਕ ਲੈ।"
ਮੈਨੂੰ ਸੈਨਾ ਜਾਂ ਚਾਂਦੀ ਜਾਂ ਹੀਰੇ ਜਵਾਹਰ ਨਹੀਂ ਚਾਹੀਦੇ। ਮੈਨੂੰ ਸਿਰਫ ਚਾਂਦੀ ਦੀ ਡੱਬੀ ਦੇ ਦਿਓ।"
ਹੱਛਾ ਇਹ ਗੱਲ ਏ ਤੈਨੂੰ ਚਾਂਦੀ ਦੀ ਡੱਬੀ ਚਾਹੀਦੀ ਏ! ਖੈਰ, ਯਕੀਨ ਰੱਖ ਉਹ ਤਾਂ ਨਾ ਤੈਨੂੰ ਮਿਲੀ।"
ਉਹਦਾ ਭਰਾ, ਬਾਜ਼, ਨਾਰਾਜ਼ ਹੋ ਗਿਆ। ਸੋ ਉਹਨੇ ਫੇਰ ਪੰਛੀ ਦਾ ਰੂਪ ਧਾਰ ਲਿਆ . ਵ-ਰੀ ਨੂੰ ਚੁਕਿਆ ਤੇ ਉਡਾਰੀ ਮਾਰ ਗਿਆ। "
ਵੀਰਾ, ਵੇ ਪਿਆਰਿਆ ਵੀਰਾ, ਮੁੜ ਆ! ਜੇ ਤੂੰ ਮੁੜ ਆਵੇ ਤਾਂ ਮੈਂ ਡੱਬੀ ਦੇਣ ਤੋਂ ਵੀ ਤੋਚ ਨਾ ਕਰਾਂ।"
ਵੇਲਾ ਲੰਘ ਗਿਐ, ਭੇਣੇ !"
ਤੇ ਬਾਜ ਇਕ ਵਾਰ ਫੇਰ ਉੱਚੇ ਅਸਮਾਨੀ ਉਡ ਗਿਆ।
ਝਾਤੀ ਮਾਰਕੇ ਵੇਖ ਸਜਣਾ, ਤੈਨੂੰ ਪਿੱਛੇ ਕੀ ਵਿਖਾਈ ਦੇਂਦਾ ਏ ਤੇ ਅੱਗੇ ਕੀ?" ਬਾਜ = ਪੁੱਛਿਆ।
ਪਿੱਛੇ ਅੱਗ ਦੀਆਂ ਲਾਟਾਂ : ਅੱਗੇ ਖਿੜੇ ਟਹਿਕੇ ਫੁਲ!"
ਪਿੱਛੇ ਚਾਂਦੀ ਦੀ ਸ਼ਾਹੀ ਸੜ ਰਹੀ ਏ, ਤੇ ਸੋਨੇ ਦੀ ਸ਼ਾਹੀ ਵਿਚ ਫੁਲ ਖਿੜ ਰਹੇ ਨੇ ਜਿਥੇ ਮੇਰੀ ਸਭ ਤੋਂ ਛੋਟੀ ਭੈਣ ਰਹਿੰਦੀ ਏ। ਅਸੀ ਉਹਦੇ ਘਰ ਚਲਾਂਗੇ। ਉਹ ਤੈਨੂੰ ਸੁਗਾਤਾਂ ਪੇਸ਼ ਕਰੇਗੀ ਪਰ ਕੁਝ ਨਾ ਲਵੀਂ। ਸਿਰਫ ਸੋਨੇ ਦੀ ਡੱਬੀ ਮੰਗੀ।"