

ਬਾਜ ਉਡਦਾ ਗਿਆ, ਉਡਦਾ ਗਿਆ ਤੇ ਅਖੀਰ ਉਹ ਸੋਨੇ ਦੀ ਸ਼ਾਹੀ ਪਹੁੰਚ ਗਿਆ ਜਿਥੇ ਉਹ ਇਕ ਵਾਰ ਫੇਰ ਸੁਣੱਖਾ ਗਭਰੂ ਬਣ ਗਿਆ।
"ਆ ਵੇ, ਮੇਰਿਆ ਹੀਰਿਆ ਵੀਰਾ। " ਉਹਦੀ ਭੈਣ ਨੇ ਕਿਹਾ। " ਤੂੰ ਕਿਵੇਂ ਆਇਆ ਏਥੋਂ ? ਤੂੰ ਕਿਥੇ ਰਿਹੈ ? ਏਨਾ ਚਿਰ ਪ੍ਰਦੇਸੀਂ ਕਿਉਂ ਰਿਹਾ? ਕੀ ਖਾਤਰ ਕਰਾਂ ਮੈਂ ਤੇਰੀ ? ਕੀ ਖਾਏ ਪੀਏਗਾ ?"
"ਮੈਨੂੰ ਨਾ ਪੁਛ. ਪਿਆਰੀਏ ਭੈਣੇ, ਮੈਂ ਤਾਂ ਘਰ ਦਾ ਬੰਦਾ ਆਂ। ਏਸ ਨੇਕ ਬੰਦੇ ਨੂੰ ਪੁਛ ਜਿਨ੍ਹੇ ਪੂਰੇ ਤਿੰਨ ਸਾਲ ਮੈਨੂੰ ਰਖਿਆ ਤੇ ਖੁਆਇਆ ਤੇ ਮੈਨੂੰ ਭੁਖਿਆਂ ਨਹੀਂ ਮਰਨ ਦਿੱਤਾ । ਉਸ ਨੇ ਉਹਨਾਂ ਨੂੰ ਬਲੂਤ ਦੇ ਮੇਜ਼ ਦੁਆਲੇ ਬਿਠਾਇਆ ਜਿਸ ਤੇ ਸੁਹਣਾ ਜਿਹਾ ਮੇਜ਼ਪੇਸ਼ ਵਿਛਿਆ ਹੋਇਆ ਸੀ ਤੇ ਉਹਨਾਂ ਦੀ ਸ਼ਾਹੀ ਤਰੀਕੇ ਨਾਲ ਖਾਤਰ ਕੀਤੀ। ਫੇਰ ਉਹ ਉਹਨਾਂ ਨੂੰ ਆਪਣੇ ਤਹਿਖਾਨੇ ਵਿਚ ਲੈ ਗਈ। " ਆਹ ਸੋਨਾ, ਚਾਂਦੀ ਤੇ ਹੀਰੇ ਜਵਾਹਰ ਪਏ ਨੀ— ਜੋ ਜੀਅ ਕਰਦਾ ਏ ਚੁਕ ਲੈ।"
"ਮੈਨੂੰ ਕੁਝ ਨਹੀਂ ਚਾਹੀਦਾ," ਵਪਾਰੀ ਨੇ ਆਖਿਆ। " ਮੈਨੂੰ ਤਾਂ ਸਿਰਫ ਸੋਨੇ ਦੀ ਡੱਬੀ ਦੇ ਦਿਓ।"
"ਚੁਕ ਲੈ, ਤੇ ਰੱਬ ਕਰੇ ਇਹ ਤੇਰੀ ਝੋਲੀ ਬਰਕਤਾਂ ਪਾਵੇ," ਭੈਣ ਨੇ ਆਖਿਆ। " ਤੂੰ ਪੂਰੇ ਤਿੰਨ ਵਰ੍ਹੇ ਮੇਰੇ ਭਰਾ ਨੂੰ ਰਖਿਆ ਤੇ ਖਾਣ ਪੀਣ ਨੂੰ ਦਿੱਤਾ ਤੇ ਉਹਨੂੰ ਭੁਖਿਆਂ ਨਹੀਂ ਮਰਨ ਦਿਤਾ। ਆਪਣੇ ਭਰਾ ਦੀ ਖਾਤਰ ਮੈਂ ਕੁਝ ਵੀ ਦੇਣੋ ਸੰਕੋਚ ਨਾ ਕਰਾਂ।"
ਸੋ ਵਪਾਰੀ ਕੁਝ ਦਿਨ ਓਥੇ ਰਿਹਾ ਤੇ ਸੋਨੇ ਦੀ ਸ਼ਾਹੀ ਦੀਆਂ ਦਾਅਵਤਾਂ ਖਾਧੀਆਂ। ਅਖੀਰ ਵਿਛੜਨ ਦਾ ਵੇਲਾ ਆ ਗਿਆ।
"ਅਲਵਿਦਾ, ਬਾਜ਼ ਨੇ ਕਿਹਾ, ' ਤੇ ਮੇਰੇ ਬਾਰੇ ਕੋਈ ਮੰਦਭਾਵਨਾ ਨਾ ਰਖੀ ਤੇ ਯਾਦ ਰਖ ਜਿੰਨਾ ਚਿਰ ਘਰ ਨਾ ਪਹੁੰਚ ਲਵੇ ਏਹ ਡੱਬੀ ਨਾ ਖੋਹਲੀ।"
ਵਪਾਰੀ ਘਰ ਨੂੰ ਤੁਰ ਪਿਆ। ਪਤਾ ਨਹੀਂ ਉਸ ਨੇ ਕਿੰਨਾ ਕੁ ਪੈਂਡਾ ਕੀਤਾ ਹੋਵੇ, ਪਰ ਅਖੀਰ ਉਹ ਥੱਕ ਗਿਆ ਤੇ ਉਹਨੇ ਆਰਾਮ ਕਰਨ ਦਾ ਫੈਸਲਾ ਕੀਤਾ। ਉਹ ਇਕ ਚਰਾਂਦ ਵਿਚ ਅਟਕ ਗਿਆ ਜਿਹੜੀ ਕਾਫਰ ਬਾਦਸ਼ਾਹ ਦੇ ਦੇਸ ਵਿਚ ਪੈਂਦੀ ਸੀ । ਬੜਾ ਚਿਰ ਉਹ ਸੋਨੇ ਦੀ ਡੱਬੀ ਵੱਲ ਝਾਕਦਾ ਰਿਹਾ, ਤੇ ਅਖੀਰ ਉਹਦੇ ਕੋਲੋਂ ਰਿਹਾ ਨਾ ਗਿਆ ਤੇ ਉਹਨੇ ਡੱਬੀ ਖੋਹਲ ਲਈ। ਜਿਉਂ ਹੀ ਉਹਨੇ ਡੱਬੀ ਖੋਹਲੀ ਤੇ ਕੀ ਵੇਖਦਾ ਹੈ— ਉਹਦੇ ਸਾਮ੍ਹਣੇ ਇਕ ਵੱਡਾ ਸਾਰਾ ਸ਼ਾਨਦਾਰ ਮਹਿਲ ਖੜਾ ਹੈ ਤੇ ਆਸੇ ਪਾਸੇ ਨੌਕਰ ਚਾਕਰ ਹਨ।
"ਕੀ ਹੁਕਮ ਏ ਤੁਹਾਡਾ? ਕੀ ਇੱਛਾ ਹੈ ਤੁਹਾਡੇ ਦਿਲ ਦੀ ?"
ਵਪਾਰੀ ਨੇ ਖਾਣ ਪੀਣ ਨੂੰ ਮੰਗਿਆ ਤੇ ਜਦੋਂ ਉਹ ਖਾ ਪੀ ਕੇ ਵਿਹਲਾ ਹੋਇਆ ਤਾਂ ਉਹ