

ਘੜੀ ਪਲ ਸੌਣ ਲਈ ਲੰਮਾ ਪੈ ਗਿਆ।
ਕਾਫਰ ਬਾਦਸ਼ਾਹ ਨੇ ਜਦੋਂ ਇਹ ਸ਼ਾਨਦਾਰ ਮਹਿਲ ਆਪਣੀ ਧਰਤੀ ਤੇ ਖੜਾ ਵੇਖਿਆ ਤਾਂ ਉਹਨੇ ਆਪਣੇ ਦੂਤ ਭੇਜੇ ਤੇ ਉਹਨਾਂ ਨੂੰ ਆਖਿਆ:
"ਜਾਓ ਤੇ ਪਤਾ ਕਰੋ ਕਿ ਕਿਸ ਲੁਚੇ ਨੇ ਮੇਰੀ ਆਗਿਆ ਬਿਨਾਂ ਮੇਰੀ ਪਰਤੀ ਉਤੇ ਇਹ ਮਹਿਲ ਖੜਾ ਕੀਤਾ। ਉਹਨੂੰ ਆਖੇ ਕਿ ਜੇ ਭਲਾ ਚਾਹੁੰਦਾ ਏ ਤਾਂ ਫੈਰਨ ਚਲਾ ਜਾਵੇ ।"
ਜਦੋਂ ਵਪਾਰੀ ਨੂੰ ਇਹ ਧਮਕੀ ਭਰਿਆ ਸੁਨੇਹਾ ਮਿਲਿਆ, ਤਾਂ ਉਸ ਨੇ ਆਪਣੇ ਦਿਮਾਗ ਤੇ ਜੋਰ ਪਾਇਆ ਕਿ ਇਸ ਮਹਿਲ ਨੂੰ ਡੱਬੀ ਵਿਚ ਕਿਵੇਂ ਪਾਉਣਾ ਹੈ। ਉਹ ਸੋਚੀ ਗਿਆ, ਸੋਚੀ ਗਿਆ, ਪਰ ਉਸ ਨੂੰ ਕੁਝ ਸਮਝ ਨਾ ਆਇਆ।
"ਮੈਨੂੰ ਬੜੀ ਖੁਸ਼ੀ ਹੋਵੇਗੀ ਜਾਕੇ," ਉਸ ਨੇ ਦੂਤਾਂ ਨੂੰ ਆਖਿਆ. "ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਜਾਵਾਂ ਕਿਵੇਂ।"
ਦੂਤ ਵਾਪਸ ਮੁੜ ਗਏ ਤੇ ਕਾਫਰ ਬਾਦਸ਼ਾਹ ਨੂੰ ਸਾਰੀ ਗੱਲ ਅੱਖਰ ਅੱਖਰ ਜਾ ਸੁਣਾਈ।
"ਘਰ ਵਿਚ ਜਿਸ ਤੋਂ ਉਹ ਅਣਜਾਣ ਹੈ ਮੈਨੂੰ ਦੇ ਦੇਵੇ। " ਬਾਦਸ਼ਾਹ ਨੇ ਆਖਿਆ, "ਮੈਂ ਉਹਦਾ ਮਹਿਲ ਸੋਨੇ ਦੀ ਡੱਬੀ ਵਿਚ ਬੰਦ ਕਰ ਦਿਆਂਗਾ।"
ਕੋਈ ਚਾਰਾ ਨਹੀਂ ਸੀ। ਵਪਾਰੀ ਨੂੰ ਬਾਦਸ਼ਾਹ ਨਾਲ ਇਕਰਾਰ ਕਰਨਾ ਪਿਆ ਕਿ ਘਰ ਵਿਚ ਜਿਸ ਤੋਂ ਉਹ ਅਣਜਾਣ ਹੈ ਉਸ ਨੂੰ ਦੇ ਦੇਵੇਗਾ ਤੇ ਉਹਨੇ ਇਸ ਗੱਲ ਦੀ ਸਹੁੰ ਖਾਧੀ। ਓਸੇ ਵੇਲੇ ਕਾਫਰ ਬਾਦਸ਼ਾਹ ਨੇ ਮਹਿਲ ਮੁੜਕੇ ਸੋਨੇ ਦੀ ਡੱਬੀ ਵਿਚ ਬੰਦ ਕਰ ਦਿੱਤਾ, ਤੇ ਵਪਾਰੀ ਨੇ ਡੱਬੀ ਫੜੀ ਤੇ ਆਪਣੇ ਰਾਹ ਪਿਆ।
ਪਤਾ ਨਹੀਂ ਉਹਨੂੰ ਘਰ ਪਹੁੰਚਣ ਵਿਚ ਕਿੰਨਾ ਕੁ ਚਿਰ ਲਗਾ, ਪਰ ਅਖੀਰ ਉਹ ਪਹੁੰਚ ਗਿਆ ਤੇ ਉਹਦੀ ਵਹੁਟੀ ਨੇ ਉਹਦਾ ਸਵਾਗਤ ਕੀਤਾ।
"ਜੀ ਆਇਆਂ ਨੂੰ, ਮੇਰੇ ਪਿਆਰੇ ।" ਉਹਨੇ ਆਖਿਆ। " ਕਿਥੇ ਭੇਦਾ ਰਿਹਾ ਏ ਐਨੇ ਦਿਨ।"
"ਮੈਂ ਜਿਥੇ ਵੀ ਸਾਂ ਪਰ ਹੁਣ ਉਥੇ ਨਹੀਂ।"
"ਤੇਰੇ ਪਿਛੋਂ ਰੱਬ ਨੇ ਸਾਨੂੰ ਪੁਤ ਦਿਤਾ ਏ।" "ਸੋ ਉਹੋ ਆ ਜਿਸ ਤੇ ਘਰ ਵਿਚ ਮੈਂ ਅਣਜਾਣ ਆਂ," ਵਪਾਰੀ ਨੇ ਸੋਚਿਆ, ਤੇ ਉਹ ਬੜਾ ਦੁਖੀ ਤੇ ਗਮਗੀਨ ਹੋ ਗਿਆ।
"ਕੀ ਦੁਖ ਅੇ ਤੈਨੂੰ ? ਘਰ ਆ ਕੇ ਖੁਸ਼ ਨਹੀਂ ਤੂੰ ?" ਉਹਦੀ ਵਹੁਟੀ ਨੇ ਪੁਛਿਆ।
"ਹਾਏ ਨਹੀਂ, ਇਹ ਗੱਲ ਨਹੀਂ, " ਵਪਾਰੀ ਨੇ ਆਖਿਆ, ਤੇ ਜੋ ਕੁਝ ਉਹਦੇ ਨਾਲ ਵਾਪਰਿਆ ਸੀ ਸਭ ਕੁਝ ਉਸ ਨੂੰ ਸੁਣਾ ਦਿੱਤਾ।