

ਦਾ ਮੀਂਹ ਵਰ੍ਹਾ ਦਿੱਤਾ। ਵਪਾਰੀ ਦੇ ਪੁਤਰ ਇਵਾਨ, ਨੇ ਉਹਨੂੰ ਅਲਫ ਯੇ ਤੱਕ ਸਭ ਕੁਝ ਦੱਸ ਦਿੱਤਾ ਤੇ ਫੇਰ ਆਖਿਆ:
"ਬੇਬੇ, ਦਸ ਮੈਂ ਕਾਫਰ ਬਾਦਸ਼ਾਹ ਕੋਲ ਕਿਵੇਂ ਪਹੁੰਚਾਂ।"
ਚੰਗੇ ਭਾਗੀਂ ਤੂੰ ਏਸ ਪਾਸੇ ਆ ਗਿਆ ਏ। ਜੇ ਤੂੰ ਏਧਰ ਨਾ ਆਇਆ ਹੁੰਦਾ ਤਾਂ ਤੂੰ ਮੌਤ - ਮੂੰਹ ਜਾ ਪੈਣਾ ਸੀ। ਕਾਫਰ ਬਾਦਸ਼ਾਹ ਤੇਰੇ ਨਾਲ ਨਾਰਾਜ਼ ਏ ਕਿ ਤੂੰ ਦੇਰ ਕਰ ਦਿੱਤੀ ਏ। ਏਸੋ ਵਾਹ ਤੁਰਿਆ ਜਾ ਤੇ ਅਖੀਰ ਤੂੰ ਇਕ ਤਲਾਅ ਤੇ ਪਹੁੰਚ ਜਾਵੇਗਾ। ਏਥੇ ਇਕ ਰੁਖ ਓਹਲੇ ਲੁਕ ਜਾਵੀਂ ਤੇ ਮੌਕੇ ਦੀ ਤਾੜ ਵਿੱਚ ਰਹੀ ਤਿੰਨ ਘੁੱਗੀਆਂ, ਤਿੰਨ ਸੁਹਣੀਆਂ ਮੁਟਿਆਰਾਂ, ਤਿੰਨੇ ਬਾਦਸ਼ਾਹ ਦੀਆਂ ਧੀਆਂ, ਉਡਦੀਆਂ ਏਥੇ ਆਉਣਗੀਆਂ। ਉਹ ਆਪਣੇ ਪਰ ਖੋਹਲ ਦੇਣਗੀਆਂ। ਆਪਣੇ ਕਪੜੇ ਲਾਹੁਣਗੀਆਂ ਤੇ ਤਲਾਅ ਵਿਚ ਨਹਾਉਣਗੀਆਂ। ਇਕ ਦੇ ਖੰਭ ਚਿਤਰ ਮਿਤਰੇ ਹੋਣਗੇ। ਮੌਕਾ ਤਾੜਦਾ ਰਹੀ ਤੇ ਇਹ ਖੰਭ ਚੂਕ ਲਵੀਂ, ਤੇ ਓਨਾ ਚਿਰ ਉਸ ਨੂੰ ਨਾ ਦੇਵੀ ਜਿੰਨਾ ਚਿਰ ਉਹ ਤੇਰੇ ਨਾਲ ਵਿਆਹ ਕਰਾਉਣ ਦਾ ਇਕਰਾਰ ਨਾ ਕਰੇ। ਫੇਰ ਸਭ ਕੁਝ ਠੀਕ ਠਾਕ ਹੋ ਜਾਵੇਗਾ।"
ਵਪਾਰੀ ਦੇ ਪੁਤਰ, ਇਵਾਨ, ਨੇ ਬਾਬਾ-ਯਾਗਾ ਕੋਲੇ ਵਿਦਾ ਲਈ ਤੇ ਓਸੇ ਰਾਹ ਪੈ ਗਿਆ ਜਿਹੜਾ ਉਹਨੂੰ ਦਸਿਆ ਗਿਆ ਸੀ।
ਉਹ ਤੁਰਦਾ ਗਿਆ, ਤੁਰਦਾ ਗਿਆ ਤੇ ਅਖੀਰ ਉਹ ਇਕ ਤਲਾਅ ਤੇ ਆ ਗਿਆ ਤੇ ਇਕ -ਤਰਾਲੇ ਰੁੱਖ ਦੇ ਓਹਲੇ ਲੁਕ ਗਿਆ। ਥੋੜੇ ਚਿਰ ਮਗਰੇ ਤਿੰਨ ਘੁੱਗੀਆਂ ਭੁੰਜੇ ਆ ਲੱਥੀਆਂ ਜਿਨ੍ਹਾਂ ਵਿਚੋਂ ਇਕ ਦੇ ਖੰਭ ਚਿਤਰ ਮਿਤਰੇ ਸਨ ਤੇ ਹੇਠਾਂ ਲਹਿਕੇ ਉਹਨਾਂ ਨੇ ਖੂਬਸੂਰਤ ਮੁਟਿਆਰਾਂ ਦਾ ਰੂਪ ਧਾਰ ਲਿਆ। ਪਹਿਲਾਂ ਉਹਨਾਂ ਨੇ ਆਪਣੇ ਪਰ ਲਾਹੇ, ਫੇਰ ਉਹਨਾਂ ਨੇ ਆਪਣੇ ਕਪੜੇ ਲਾਹੇ ਤੇ ਨਹਾਉਣ ਲਗ ਪਈਆਂ। ਵਪਾਰੀ ਦੇ ਪੁਤਰ ਇਵਾਨ ਨੇ ਉਸ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਉਹਨੂੰ ਦਸਿਆ ਗਿਆ ਸੀ । ਉਹ ਹੌਲੀ ਹੌਲੀ ਸਰਕਦਾ ਅਗਾਂਹ ਗਿਆ ਤੇ ਚਿਤਰ ਮਿਤਰੇ ਖੰਭ ਦੁਕ ਲਏ। ਫੇਰ ਉਹ ਬੈਠਾ ਉਡੀਕਦਾ ਰਿਹਾ ਕਿ ਅੱਗੋਂ ਕੀ ਹੁੰਦਾ ਹੈ। ਸੁੰਦਰ ਮੁਟਿਆਰਾਂ ਨਹਾਉਣੇ ਹਟੀਆਂ ਤੇ ਪਾਣੀ ਵਿਚੋਂ ਬਾਹਰ ਆ ਗਈਆਂ। ਦੋ ਜਣੀਆਂ ਨੇ ਆਪਣੇ ਕਪੜੇ ਪਾ ਲਏ ਤੇ ਆਪਣੇ ਖੰਭ ਲਾ ਲਏ ਤੇ ਘੁੱਗੀਆਂ ਬਣਕੇ ਉਡ ਗਈਆਂ, ਪਰ ਤੀਜੀ ਆਪਣੇ ਗੁਆਚੇ ਖੰਭ ਲਭਦੀ ਪਿਛੇ ਤਹਿ ਗਈ।
ਉਹ ਲਭਦੀ ਰਹੀ, ਲਭਦੀ ਰਹੀ ਤੇ ਨਾਲੋ ਨਾਲ ਕਹਿੰਦੀ ਰਹੀ।
"ਮੇਰੇ ਖੰਭ ਕਿਸ ਨੇ ਲਏ ? ਬੋਲ ਪਵੇ। ਜੇ ਤੂੰ ਬੁਢਾ ਏ ਤਾਂ ਮੇਰਾ ਪਿਓ ਬਣੇਗਾ : ਜੇ ਤੂੰ ਅਧਖੜ ਏ ਤਾਂ ਮੇਰਾ ਚਾਚਾ ਬਣੇਗਾ: ਜੇ ਸੁਹਣਾ ਤੇ ਜਵਾਨ ਏਂ, ਤਾਂ ਮੇਰਾ ਪਤੀ ਬਣੇਗਾ।
ਵਪਾਰੀ ਦਾ ਪੁਤਰ, ਇਵਾਨ, ਰੁੱਖ ਓਹਲਿਓਂ ਨਿਕਲ ਆਇਆ।