

ਤੈਨੂੰ ਕਿਉਂ ਦਸਾਂ ਮੈਂ ? ਤੂੰ ਮੇਰੀ ਮਦਦ ਨਹੀਂ ਕਰ ਸਕਦੀ।"
ਸ਼ਾਇਦ ਕਰ ਸਕਾਂ।
ਸੋ ਵਪਾਰੀ ਦੇ ਪੁਤਰ, ਇਵਾਨ, ਨੇ ਉਹਨੂੰ ਦਸਿਆ ਕਿ ਕਾਫਰ ਬਾਦਸ਼ਾਹ ਨੇ ਉਹਨੂੰ ਕਿਹੜਾ ਕੰਮ ਕਰਨ ਦਾ ਹੁਕਮ ਦਿਤਾ ਸੀ।
ਹੂੰ. ਇਹ ਮਾਮੂਲੀ ਜਿਹਾ ਕੰਮ ਏ। ਅਸਲੀ ਕੰਮ ਤਾਂ ਅਜੇ ਪੈਣਾ ਏ। ਜਾ ਸੌ ਜਾ ਕੇ, ਸਵੇਰੇ ਵੇਖੀ ਜਾਉ।
ਅੱਧੀ ਰਾਤ ਹੋਈ ਤਾਂ ਚਤਰ-ਸੁਜਾਨ ਵਸਿਲੀਸਾ ਮਹਿਲ ਦੀਆਂ ਬਰੂਹਾਂ ਦੀਆਂ ਪੌੜੀਆਂ ਤੇ ਆਈ ਤੇ ਉੱਚੀ ਸਾਰੀ ਇਕ ਵਾਜ ਮਾਰੀ। ਇਕ ਮਿੰਟ ਵਿਚ ਸਭ ਪਾਸਿਆਂ ਤੇ ਕਿਸਾਨ ਵਹੀਰਾਂ ਤ ਕੇ ਆ ਗਏ। ਉਹਨਾਂ ਦਾ ਕੋਈ ਅੰਤ ਨਹੀਂ ਸੀ। ਕੁਝ ਰੁਖ ਵਢਣ ਲਗ ਪਏ, ਕੁਝ ਮੁਢੀਆਂ ਘੁਟਣ ਲਗ ਪਏ ਤੇ ਕਈਆਂ ਨੇ ਹਲ ਵਾਹੁਣਾ ਸ਼ੁਰੂ ਕਰ ਦਿੱਤਾ। ਇਕ ਪਾਸੇ ਉਹਨਾਂ ਬਿਜਾਈ ਕੀਤੀ ਦੂਜੇ ਪਾਸੇ ਉਹ ਵਾਢੀ ਤੇ ਗਹਾਈ ਵੀ ਕਰਨ ਲਗ ਪਏ। ਮੱਖੀਆਂ ਦੇ ਛੱਤੇ ਵਾਂਗ ਸਭ ਪਾਸੇ ਭੀ ਭੀ ਹੋ ਰਹੀ ਸੀ, ਤੇ ਦਿਨ ਚੜ੍ਹਦੇ ਤੱਕ ਕਣਕ ਪੀਸੀ ਗਈ ਸੀ ਤੇ ਪੂੜੇ ਪੱਕ ਗਏ ਸਨ। ਵਪਾਰੀ ਦਾ ਪੁਤਰ, ਇਵਾਨ, ਪੂੜਿਆਂ ਨੂੰ ਕਾਫਰ ਬਾਦਸ਼ਾਹ ਕੋਲ ਉਹਦੇ ਨਾਸ਼ਤੇ ਵਾਸਤੇ ਲੈ ਗਿਆ।
"ਸ਼ਾਬਾਸ਼, " ਬਾਦਸ਼ਾਹ ਨੇ ਆਖਿਆ ਤੇ ਹੁਕਮ ਦਿਤਾ ਕਿ ਸ਼ਾਹੀ ਖਜਾਨੇ ਵਿਚੋ ਉਸ ਨੂੰ ਇਨਾਮ ਦਿੱਤਾ ਜਾਏ।
ਨਲੀਚੋਚੋ ਰਸੋਈਆ ਵਪਾਰੀ ਦੇ ਪੁਤਰ, ਇਵਾਨ, ਨਾਲ ਪਹਿਲਾਂ ਤੋਂ ਵੀ ਬਹੁਤਾ ਗੁੱਸੇ ਹੈ ਗਿਆ ਤੇ ਉਸ ਨੇ ਬਾਦਸਾਹ ਨੂੰ ਹੋਰ ਝੂਠੀਆਂ ਸੱਚੀਆਂ ਸੁਣਾਈਆਂ।
"ਹਜੂਰ, " ਉਹਨੇ ਜਾ ਆਖਿਆ, " ਵਪਾਰੀ ਦਾ ਪੁਤਰ, ਇਵਾਨ, ਫੜਾਂ ਮਾਰਦਾ ਏ ਕਿ ਉਹ ਰਾਤੋ ਰਾਤ ਇਕ ਉਡਣ ਖਟੋਲਾ ਬਣਾ ਸਕਦਾ ਏ ਜਿਹੜਾ ਅਸਮਾਨਾਂ ਵਿਚ ਉਡਦਾ ਫਿਰੇ।
"ਬੜੀ ਚੰਗੀ ਗੱਲ ਏ, ਉਹਨੂੰ ਮੇਰੇ ਪੇਸ਼ ਕਰੋ!"
ਵਪਾਰੀ ਦਾ ਪੁਤਰ, ਇਵਾਨ, ਪੇਸ਼ ਹੋਇਆ।
"ਮੈ ਸੁਣਿਐ ਤੂੰ ਮੇਰੇ ਨੌਕਰਾਂ ਕੋਲ ਫੜਾਂ ਮਾਰਦਾ ਏ ਕਿ ਤੂੰ ਰਾਤੋ ਰਾਤ ਇਕ ਅਜਬ ਉਡਣ ਖਟੋਲਾ ਬਣਾ ਸਕਦਾ ਏ ਜਿਹੜਾ ਅਸਮਾਨਾਂ ਵਿਚ ਉਡਦਾ ਫਿਰੇ ਪਰ ਤੂੰ ਮੈਥੋਂ ਇਹ ਗੱਲ ਲੁਕਾਈ ਰੱਖੀ। ਸੁਣ ਲੈ ਹੁਣ ਸਵੇਰ ਤੱਕ ਇਕ ਉਡਣ ਖਟੋਲਾ ਤਿਆਰ ਕਰਨਾ ਹੋਵੇਗਾ।"
ਵਪਾਰੀ ਦਾ ਪੁਤਰ, ਇਵਾਨ, ਰੋਮ ਰੋਮ ਉਦਾਸ ਹੋ ਗਿਆ। ਜਦੋਂ ਚਤਰ-ਸੁਜਾਨ ਵਸਿਲੀਸਾ ਨੇ ਉਹਨੂੰ ਵੇਖਿਆ, ਤਾਂ ਪੁਛਣ ਲਗੀ :
"ਕੀ ਦੁਖ ਐ ਤੈਨੂੰ, ਤੂੰ ਏਡਾ ਉਦਾਸ ਕਿਉਂ ਏ?"