

"ਮੈ ਉਦਾਸ ਕਿਵੇਂ ਨਾ ਹੋਵਾਂ ਜਦੋਂ ਕਾਫਰ ਬਾਦਸ਼ਾਹ ਨੇ ਮੈਨੂੰ ਰਾਤੇ ਰਾਤ ਉਡਣ ਖਟੋਲਾ ਬਣਾਉਣ ਦਾ ਹੁਕਮ ਦਿੱਤਾ ਏ ?''
"ਹੂੰ. ਇਹ ਮਾਮੂਲੀ ਕੰਮ ਏ। ਅਸਲ ਕੰਮ ਤਾਂ ਅਜੇ ਪੈਣਾ ਏ। ਜਾ ਸੌ ਜਾ ਕੇ, ਸਵੇਰੇ ਵੇਖੀ ਜਾਉ।"
ਅੱਧੀ ਰਾਤ ਨੂੰ ਚਤਰ-ਸੁਜਾਨ ਵਸਿਲੀਸਾ ਮਹਿਲ ਦੀਆਂ ਬਰੂਹਾਂ ਦੀਆਂ ਪੌੜੀਆਂ ਤੇ ਗਈ ਤੇ ਉੱਚੀ ਸਾਰੀ ਵਾਜ ਮਾਰੀ। ਇਕ ਮਿੰਟ ਵਿਚ ਸਭ ਪਾਸਿਆਂ ਤੋਂ ਤਰਖਾਣ ਵਹੀਰਾਂ ਘੱਤ ਕੇ ਆ ਗਏ। ਉਹ ਆਪਣੇ ਰੰਦਿਆਂ, ਤੇਸਿਆਂ, ਕੁਹਾੜਿਆਂ ਨਾਲ ਕੰਮ ਜੁਟ ਪਏ ਸਭ ਕੰਮ ਫੁਰਤੀ ਨਾਲ ਹੁੰਦੇ ਗਏ ਤੇ ਸਵੇਰ ਤੱਕ ਸਭ ਕੁਝ ਤਿਆਰ ਸੀ।
"ਸ਼ਾਬਾਸ਼, " ਬਾਦਸ਼ਾਹ ਨੇ ਵਪਾਰੀ ਦੇ ਪੁਤਰ ਇਵਾਨ, ਨੂੰ ਆਖਿਆ।" ਆਓ ਹੁਣ ਆਪਾਂ ਇਸ ਤੇ ਹੂਟੇ ਲਈਏ।"
ਉਹ ਉਡਣ ਖਟੋਲੇ ਵਿਚ ਬਹਿ ਗਏ, ਨਲੀਚੇਚੇ ਰਸੋਈਏ ਨੂੰ ਵੀ ਉਹਨਾਂ ਨਾਲ ਬਿਠਾ ਲਿਆ . ਤੇ ਅਸਮਾਨਾਂ ਵਿਚ ਉਡਣ ਲਗੇ। ਜਦੋਂ ਉਹ ਉਸ ਵਾੜੇ ਉਤੋਂ ਦੀ ਉਡਕੇ ਲੰਘੇ ਜਿਥੇ ਬਾਦਸ਼ਾਹ ਨੇ ਆਪਣੇ ਜੰਗਲੀ ਜਾਨਵਰ ਰਖੇ ਹੋਏ ਸਨ, ਰਸੋਈਏ ਨੇ ਹੇਠਾਂ ਝੁਕ ਕੇ ਵੇਖਿਆ, ਤੇ ਵਪਾਰੀ ਦੇ ਪੁਤਰ, ਇਵਾਨ, ਨੇ ਉਸ ਨੂੰ ਧੱਕਾ ਦੇ ਦਿੱਤਾ। ਅੱਖ ਪਲਕਾਰੇ ਵਿਚ ਜੰਗਲੀ ਜਾਨਵਰਾਂ ਨੇ ਉਸ ਨੂੰ ਬੇਟੀ ਬੋਟੀ ਕਰ ਸੁਟਿਆ।
"ਓਹ," ਵਪਾਰੀ ਦਾ ਪੁਤਰ, ਇਵਾਨ, ਕੂਕਿਆ " ਨਲੀਚੇਚੇ ਹੇਠਾਂ ਡਿੱਗ ਪਿਆ! "
"ਚੰਗਾ ਹੋਇਆ!" ਬਾਦਸ਼ਾਹ ਨੇ ਕਿਹਾ। ਕੁੱਤਾ ਬਣ ਕੇ ਜੀਵਿਆ ਤੇ ਕੁੱਤੇ ਦੀ ਮੌਤ ਮਰਿਆ !"
ਉਹ ਵਾਪਸ ਮਹਿਲੀ ਆ ਗਏ।
"ਤੂੰ ਹੁਸ਼ਿਆਰ ਏ, ਵਪਾਰੀ ਦੇ ਪੁਤਰ, ਇਵਾਨ, " ਬਾਦਸ਼ਾਹ ਨੇ ਆਖਿਆ, "ਸੋ ਤੇਰੇ ਵਾਸਤੇ ਇਕ ਹੋਰ, ਤੀਜਾ, ਕੰਮ ਏ। ਇਕ ਅਬਰੇ ਘੋੜੇ ਨੂੰ ਸਿਧਾ ਦੇ। ਜੇ ਤੂੰ ਉਸ ਨੂੰ ਸਿਧਾ ਲਿਆ, ਮੈਂ ਆਪਣੀ ਧੀ ਨਾਲ ਤੇਰਾ ਵਿਆਹ ਕਰ ਦਿਆਂਗਾ।"
"ਇਹ ਸੌਖਾ ਕੰਮ ਏ," ਵਪਾਰੀ ਦੇ ਪੁਤਰ, ਇਵਾਨ, ਨੇ ਸੋਚਿਆ ਅਤੇ ਖੁਸ਼ ਖੁਸ਼ ਚਲਾ ਗਿਆ।
ਚਤਰ-ਸੁਜਾਨ ਵਸਿਲੀਸਾ ਨੇ ਉਹਨੂੰ ਵੇਖ ਲਿਆ। ਉਹਨੂੰ ਸਾਰੀ ਗੱਲ ਪੁਛੀ ਤੇ ਆਖਿਆ.
"ਤੂੰ ਬੜਾ ਮੂਰਖ ਏ ਇਵਾਨ, ਵਪਾਰੀ ਦਿਆ ਪੁਤਰਾ। ਐਤਕੀ ਤੇਰਾ ਕੰਮ ਔਖਾ ਏ, ਬਹੁਤ ਹੀ ਔਖਾ, ਕਿਉਂਕਿ ਉਹ ਘੋੜਾ ਤਾਂ ਬਾਦਸ਼ਾਹ ਆਪ ਏ। ਉਹਨੇ ਤੈਨੂੰ ਅਸਮਾਨਾਂ ਵਿਚ ਸਥਿਰ ਜੰਗਲਾਂ ਤੋਂ ਉਤੇ ਤੇ ਤਰਦੇ ਬਦਲਾਂ ਤੋਂ ਹੇਠਾਂ ਘੁਮਾਈ ਫਿਰਨਾ ਏ ਤੇ ਤੇਰੀਆਂ ਹੱਡੀਆਂ ਇੱਟਾਂ