

ਰੋੜਿਆਂ ਵਾਂਗ ਮੈਦਾਨ ਵਿਚ ਖਿੰਡਾ ਦੇਣੀਆਂ ਨੇ। ਫੋਰਨ ਲੁਹਾਰ ਕੋਲ ਚਲਾ ਜਾ ਤੇ ਉਹਨੂੰ ਆਖ ਕਿ ਤੈਨੂੰ ਤਿੰਨ ਪੁਡ ਭਾਰਾ ਵਦਾਨ ਬਣਾ ਦੇਵੇ, ਤੇ ਜਦੋਂ ਤੂੰ ਘੋੜੇ ਉਤੇ ਚੜ੍ਹ ਜਾਏ ਤਾਂ ਜੰਮ ਕੇ ਬੈਠੀ ਤੇ ਉਹਨੂੰ ਕਾਬੂ ਵਿਚ ਰਖਣ ਲਈ ਉਹਦੇ ਸਿਰ ਉਤੇ ਵਦਾਨ ਮਾਰਦਾ ਰਹੀ।"
ਅਗਲੇ ਦਿਨ ਸਈਸਾਂ ਨੇ ਇਕ ਅਣਸਿਧਾਇਆ ਘੋੜਾ ਅਸਤਬਲ ਵਿਚੋ ਲਿਆਂਦਾ। ਬੜੀ ਮੁਸ਼ਕਲ ਨਾਲ ਉਹਨਾਂ ਨੇ ਉਸ ਨੂੰ ਫੜਿਆ ਹੋਇਆ ਸੀ। ਕਿੰਨੇ ਜ਼ੋਰ ਜ਼ੋਰ ਦੀ ਉਹ ਫਰਾਟੋ ਤੇ ਪਛੰਡੇ ਮਾਰਦਾ ਸੀ ! ਵਪਾਰੀ ਦੇ ਪੁਤਰ ਇਵਾਨ ਦੀ ਘੋੜੇ ਤੇ ਬਹਿਣ ਦੀ ਦੇਰ ਸੀ ਕਿ ਉਹ ਉਸ ਨੂੰ ਸ੍ਵੈ ਕਰਕੇ ਸਥਿਰ ਜੰਗਲਾਂ ਦੇ ਉਤੇ ਤੇ ਤਰਦੇ ਬਦਲਾਂ ਦੇ ਹੇਠਾਂ ਅਸਮਾਨ ਵਿਚ ਲੈ ਗਿਆ, ਤੇ ਹਵਾ ਨਾਲੋਂ ਵੀ ਤੇਜ਼ ਉਡਣ ਲੱਗਾ। ਸਵਾਰ ਜੰਮ ਕੇ ਬਹਿ ਗਿਆ ਤੇ ਘੋੜੇ ਦੇ ਸਿਰ ਵਿਚ ਵਦਾਨ ਦੀਆਂ ਜੱਟਾਂ ਮਾਰਦਾ ਗਿਆ। ਅਖੀਰ ਹਫਿਆ ਹੋਇਆ ਘੋੜਾ ਹੇਠਾਂ ਹਰੀ ਭਰੀ ਜ਼ਮੀਨ ਤੇ ਆ ਗਿਆ। ਵਪਾਰੀ ਦੇ ਪੁਤਰ ਇਵਾਨ ਨੇ ਘੋੜਾ ਸਈਸਾਂ ਦੇ ਹਵਾਲੇ ਕੀਤਾ, ਸਾਹ ਲਿਆ ਤੇ ਫੇਰ ਮਹਿਲੀ ਚਲਾ ਗਿਆ। ਕਾਫਰ ਬਾਦਸ਼ਾਹ ਨੇ ਆਪਣਾ ਸਿਰ ਬੰਨ੍ਹਿਆ ਹੋਇਆ ਸੀ।
"ਮੈਂ ਘੋੜਾ ਸਿਧਾ ਦਿੱਤਾ ਏ, ਹਜ਼ੂਰ !"
"ਚੰਗਾ ਕੀਤਾ, ਭਲਕੇ ਆਪਣੀ ਲਾੜੀ ਦੀ ਚੋਣ ਕਰਨ ਆ ਜਾਈ, ਏਸ ਵੇਲੇ ਮੇਰੇ ਸਿਰ ਪੀੜ ਹੁੰਦੀ ਏ।"
ਸੋ ਅਗਲੀ ਸਵੇਰ ਚਤਰ-ਸੁਜਾਨ ਵਸਿਲੀਸਾ ਨੇ ਵਪਾਰੀ ਦੇ ਪੁਤਰ, ਈਵਾਨ ਨੂੰ ਆਖਿਆ
ਬਾਦਸ਼ਾਹ ਦੀਆਂ, ਮੇਰੇ ਪਿਤਾ ਦੀਆਂ ਤਿੰਨ ਧੀਆਂ ਨੇ। ਉਹ ਸਾਨੂੰ ਤਿੰਨਾਂ ਨੂੰ ਘੋੜੀਆਂ ਬਣਾ ਦੇਵੇਗਾ ਤੇ ਤੈਨੂੰ ਲਾੜੀ ਚੁਣਨ ਲਈ ਆਖੇਗਾ। ਆਪਣੀਆਂ ਅੱਖਾਂ ਖੋਹਲ ਕੇ ਰਖੀ ਤੇ ਤੈਨੂੰ ਮੇਰੀ ਲਗਾਮ ਦਾ ਇਕ ਸਿਤਾਰਾ ਫਿੱਕਾ ਫਿੱਕਾ ਬੁਝਿਆ ਬੁਝਿਆ ਲਗੇਗਾ। ਫੇਰ ਉਹ ਸਾਨੂੰ ਘੁੱਗੀਆਂ ਬਣਾ ਦੇਵੇਗਾ। ਅਸੀਂ ਚੰਗਾ ਚੁਗਾਗੀਆਂ, ਪਰ ਵਿੱਚ ਵਿੱਚ ਮੈਂ ਆਪਣਾ ਇਕ ਪਰ ਫੜਫੜਾਵਾਂਗੀ। ਫੇਰ ਉਹ ਸਾਨੂੰ ਸੁਹਣੀਆਂ ਮੁਟਿਆਰਾਂ ਬਣਾ ਦੇਵੇਗਾ ਤੇ ਅਸੀਂ ਸਭੇ ਇਕੋ ਜਿਹੀਆਂ ਹੋਵਾਂਗੀਆਂ—ਇਕੋ ਜਿਹੇ ਚਿਹਰੇ, ਇਕੋ ਕੱਦ, ਇਕੋ ਰੰਗ ਦੇ ਕੇਸ। ਪਰ ਮੈਂ ਆਪਣਾ ਰੁਮਾਲ ਹਿਲਾਵਾਂਗੀ, ਤੇ ਇਸ ਏਜਾਰੇ ਨਾਲ ਤੈਨੂੰ ਮੇਰਾ ਪਤਾ ਲੱਗ ਜਾਏਗਾ।
ਜਿਵੇ ਉਹਨੇ ਆਖਿਆ ਸੀ, ਕਾਫਰ ਬਾਦਸ਼ਾਹ ਨੇ ਤਿੰਨ ਘੋੜੀਆਂ ਲੈ ਆਂਦੀਆਂ, ਤਿੰਨੇ ਬਲਕੁਲ ਇਕੋ ਜਿਹੀਆਂ ਤੇ ਇਕ ਕਤਾਰ ਵਿਚ ਖੜੀਆਂ ਕਰ ਦਿੱਤੀਆਂ।
ਚੁਣ ਲੈ ਜਿਹੜੀ ਮਰਜ਼ੀ ਉ।
ਵਪਾਰੀ ਦੇ ਪੁਤਰ, ਇਵਾਨ ਨੇ ਨਜ਼ਰ ਭਰ ਕੇ ਵੇਖਿਆ ਤੇ ਇਕ ਲਗਾਮ ਦਾ ਸਿਤਾਰਾ ਵੰਡ ਬੁਝਿਆ ਬੁਝਿਆ ਵੇਖ ਲਿਆ। ਉਸ ਨੇ ਉਹ ਲਗਾਮ ਫੜ ਲਈ ਤੇ ਕਿਹਾ: