

"ਆਹ ਏ ਮੇਰੀ ਲਾੜੀ। "
"ਤੂੰ ਖਰਾਬ ਚੁਣ ਲਈ ਏ," ਬਾਦਸ਼ਾਹ ਨੇ ਆਖਿਆ। "ਫੇਰ ਚੁਣ ਲੈ।"
"ਨਹੀਂ, ਮੈਨੂੰ ਏਹੋ ਹੀ ਠੀਕ ਏ।"
"ਹੁਣ ਦੂਜੀ ਵਾਰੀ ਚੁਣ।"
ਫੇਰ ਬਾਦਸ਼ਾਹ ਨੇ ਇਕੋ ਜਿਹੀਆਂ ਤਿੰਨ ਘੁੱਗੀਆਂ ਕਢੀਆਂ ਤੇ ਉਹਨਾਂ ਅੱਗੇ ਕੁਝ ਚੋਗਾ ਖਲਾਰ ਦਿਤਾ। ਵਪਾਰੀ ਦੇ ਪੁਤਰ, ਇਵਾਨ ਨੇ ਵੇਖਿਆ ਕਿ ਇਕ ਘੁਗੀ ਖੰਭ ਫੜਫੜਾਉਂਦੀ ਹੈ, ਤੇ ਉਹਨੇ ਉਸ ਨੂੰ ਖੰਭੇ ਫੜ ਲਿਆ।
"ਆਹ ਏ ਮੇਰੀ ਲਾੜੀ।"
"ਤੂੰ ਗਲਤੀ ਕਰ ਰਿਹੈ। ਸੋਚ ਲੈ ਪਛਤਾਈ ਨਾ। ਹੁਣ ਤੀਜੀ ਵਾਰੀ ਚੁਣ।"
ਤੇ ਬਾਦਸ਼ਾਹ ਨੇ ਤਿੰਨ ਸੁਹਣੀਆਂ ਮੁਟਿਆਰਾਂ ਲੈ ਆਂਦੀਆਂ, ਤਿੰਨਾਂ ਦਾ ਮੂੰਹ ਮੁਹਾਂਦਰਾ ਇਕੋ ਜਿਹਾ। ਵਪਾਰੀ ਦੇ ਪੁਤਰ ਇਵਾਨ ਨੇ ਵੇਖਿਆ ਉਹਨਾਂ ਵਿਚੋਂ ਇਕ ਆਪਣਾ ਰੁਮਾਲ ਹਿਲਾ ਰਹੀ ਸੀ, ਤੇ ਉਹਨੇ ਉਸ ਦਾ ਹੱਥ ਫੜ ਲਿਆ।
"ਆਹ ਏ ਮੇਰੀ ਲਾੜੀ ।"
ਹੁਣ ਕੋਈ ਚਾਰਾ ਨਹੀਂ ਸੀ, ਸੋ ਕਾਫਰ ਬਾਦਸ਼ਾਹ ਨੇ ਚਤਰ-ਸੁਜਾਨ ਵਸਿਲੀਸਾ ਉਹਨੂੰ ਵਿਆਹ ਦਿੱਤੀ ਤੇ ਉਹਨਾਂ ਦਾ ਬੜੀ ਸੱਜ ਧੱਜ ਨਾਲ ਵਿਆਹ ਹੋ ਗਿਆ।
ਕੁਝ ਚਿਰ ਮਗਰੋਂ ਵਪਾਰੀ ਦੇ ਪੁਤਰ ਇਵਾਨ ਨੇ ਚਤਰ-ਸੁਜਾਨ ਵਸਿਲੀਸਾ ਨੂੰ ਲੈਕੇ ਆਪਣੇ ਦੇਸ ਭਜ ਜਾਣ ਦੀ ਧਾਰ ਲਈ। ਸੋ ਉਹਨਾਂ ਨੇ ਆਪਣੇ ਘੋੜਿਆਂ ਤੇ ਕਾਠੀਆਂ ਪਾਈਆਂ ਤੇ ਅੱਧੀ ਰਾਤ ਦੇ ਵੇਲੇ ਉਥੇ ਤੁਰ ਪਏ। ਅਗਲੀ ਸਵੇਰ ਕਾਫਰ ਬਾਦਸ਼ਾਹ ਨੂੰ ਉਹਨਾਂ ਦੇ ਜਾਣ ਦਾ ਪਤਾ ਲੱਗਾ ਤੇ ਉਸ ਨੇ ਆਪਣੇ ਬੰਦੇ ਉਹਨਾਂ ਦਾ ਪਿੱਛਾ ਕਰਨ ਭੇਜੇ।
"ਹਰੀ ਭਰੀ ਜ਼ਮੀਨ ਨਾਲ ਕੰਨ ਲਾ ਕੇ ਸੁਣ ਪਤੀ ਨੂੰ ਆਖਿਆ '' ਤੇ ਮੈਨੂੰ ਦਸ ਤੈਨੂੰ ਕੀ ਸੁਣਦਾ ਏ।" ਚਤਰ-ਸੁਜਾਨ ਵਸਿਲੀਸਾ ਨੇ ਆਪਣੇ ਪਤੀ ਨੂੰ ਆਖਿਆ ਤੇ ਮੈਨੂੰ ਦਸ ਤੈਨੂੰ ਕੀ ਸੁਣਦਾ ਏ ।
ਉਹਨੇ ਜ਼ਮੀਨ ਨਾਲ ਕੰਨ ਲਾਏ ਤੇ ਕਿਹਾ
"ਘੋੜੇ ਹਿਣਕਦੇ ਸੁਣਦੇ ਨੇ।"
ਚਤਰ-ਸੁਜਾਨ ਵਸਿਲੀਸਾ ਨੇ ਉਹਨੂੰ ਸਬਜ਼ੀ ਭਾਜੀ ਦਾ ਬਗੀਚਾ ਬਣਾ ਦਿਤਾ ਤੇ ਆਪ ਬੰਦ ਗੋਭੀ ਬਣ ਗਈ। ਪਿੱਛਾ ਕਰਨ ਵਾਲੇ ਖਾਲੀ ਹੱਥ ਬਾਦਸ਼ਾਹ ਕੋਲ ਮੁੜ ਗਏ।
"ਹਜੂਰ, ਸਾਨੂੰ ਤਾਂ ਕੁਝ ਲਭਾ ਨਹੀਂ। ਬਸ ਓਥੇ ਇਕ ਸਬਜੀ ਭਾਜੀ ਦਾ ਬਗੀਚਾ ਸੀ ਜੀਹਦੇ ਵਿਚ ਇਕ ਬੰਦ ਗੋਭੀ ਉੱਗੀ ਹੋਈ ਸੀ।"
" ਜਾਓ ਤੇ ਮੈਨੂੰ ਉਹ ਗੋਭੀ ਲਿਆ ਕੇ ਦਿਓ। ਇਹ ਤਾਂ ਉਹਦਾ ਇਕ ਛਲ ਸੀ।"