

ਢੂੰਡਾਊ ਫੇਰ ਤੁਰ ਪਏ ਤੇ ਵਪਾਰੀ ਦੇ ਪੁਤਰ ਇਵਾਨ ਨੇ ਫੇਰ ਹਰੀ ਭਰੀ ਜ਼ਮੀਨ ਨਾਲ ਕੰਨ ਲਾਏ।
ਘੋੜੇ ਹਿਣਕਦੇ ਸੁਣਦੇ ਨੇ," ਉਹਨੇ ਆਖਿਆ।
ਚਤਰ-ਸੁਜਾਨ ਵਸਿਲੀਸਾ ਆਪ ਖੂਹ ਬਣ ਗਈ ਤੇ ਉਹਨੂੰ ਸੁਣੱਖਾ ਸ਼ਿਕਰਾ ਬਣਾ ਦਿੱਤਾ। ਡਰਾ ਖੂਹ ਤੇ ਬੈਠਾ ਪਾਣੀ ਪੀਣ ਲੱਗਾ।
ਢੂੰਡਾਉ ਖੂਹ ਤੇ ਆਏ, ਪਰ ਇਸ ਤੋਂ ਅੱਗੇ ਕੋਈ ਰਸਤਾ ਨਹੀਂ ਸੀ, ਸੋ ਉਹ ਵਾਪਸ ਮੁੜ ਗਏ।
ਹਜ਼ੂਰ, ਲੰਮੇ ਚੌੜੇ ਮੈਦਾਨ ਵਿਚ ਇਕ ਖੂਹ ਤੋਂ ਬਿਨਾਂ ਸਾਨੂੰ ਕੁਝ ਨਹੀਂ ਦਿਸਿਆ, ਤੇ ਉਸ ਤੁ ਤੇਤੇ ਇਕ ਸੁਣੱਖਾ ਸ਼ਿਕਰਾ ਪਾਣੀ ਪੀ ਰਿਹਾ ਸੀ।"
ਇਸ ਤੋਂ ਮਗਰੋਂ ਕਾਫਰ ਬਾਦਸ਼ਾਹ ਆਪ ਪਿੱਛਾ ਕਰਨ ਗਿਆ।
ਹਰੀ ਭਰੀ ਜ਼ਮੀਨ ਨਾਲ ਕੰਨ ਲਾਕੇ ਸੁਣ ਤੇ ਮੈਨੂੰ ਦੱਸ ਤੈਨੂੰ ਕੀ ਸੁਣਦੈ। ਚਤਰ-ਸੁਜਾਨ ਵਸਲੀਸਾ ਨੇ ਆਪਣੇ ਪਤੀ ਨੂੰ ਕਿਹਾ।
ਹਾਂ,ਮੈਨੂੰ ਪਹਿਲਾਂ ਨਾਲੋਂ ਵੀ ਉੱਚੀ ਠੱਕ ਠੱਕ ਖੜ ਖੜ ਸੁਣਦੀ ਏ।
ਏਹ ਮੇਰਾ ਪਿਓ ਏ ਸਾਡੇ ਪਿਛੇ ਆ ਰਿਹਾ। ਮੇਰੀ ਤਾਂ ਮਤ ਮਾਰੀ ਗਈ। ਸਮਝ ਨਹੀਂ ਆਉਂਦੀ ਕੀ ਕਰਾਂ," ਉਹਨੇ ਆਖਿਆ।
"ਮੇਰਾ ਵੀ ਏਹੋ ਹਾਲ ਏ।"
ਇਸ ਵੇਲੇ ਚਤਰ-ਸੁਜਾਨ ਵਸਿਲੀਸਾ ਕੋਲ ਤਿੰਨ ਚੀਜ਼ਾਂ ਸਨ— ਇਕ ਬੁਰਸ਼, ਇਕ ਕੰਘੀ ਤੇ ਇਕ ਤੌਲੀਆ। ਉਹਨਾਂ ਦਾ ਚੇਤਾ ਆਉਂਦਿਆਂ, ਉਹ ਬੋਲੀ:
ਮੇਰੇ ਕੋਲ ਇਕ ਜਾਦੂ ਏ ਜਿਹੜਾ ਸਾਨੂੰ ਮੇਰੇ ਪਿਓ, ਕਾਫਰ ਬਾਦਸ਼ਾਹ, ਕੋਲੋ ਰਚਾ ਲਵੇਗਾ।
ਉਸ ਨੇ ਪਿਛਲੇ ਪਾਸੇ ਬੁਰਸ ਹਿਲਾਇਆ ਤੇ ਉਥੇ ਇਕ ਬਹੁਤ ਘਣਾ ਸਾਰਾ ਜੰਗਲ ਖੜਾ ਹੋ ਗਿਆ ਜਿਸ ਦੇ ਰੁਖਾਂ ਵਿਚੋਂ ਦੀ ਹੱਥ ਨਹੀਂ ਸੀ ਤਿਲਕਾਇਆ ਜਾ ਸਕਦਾ ਤੇ ਏਡਾ ਵੱਡਾ ਕਿ ਇਸ ਨੂੰ ਪਾਰ ਕਰਦਿਆਂ ਤਿੰਨ ਵਰ੍ਹੇ ਲਗ ਜਾਣ। ਕਾਫਰ ਬਾਦਸ਼ਾਹ ਜੰਗਲ ਨੂੰ ਕਟਦਾ ਗਿਆ. ਕਟਦਾ ਗਿਆ ਤੇ ਅਖੀਰ ਉਹਨੇ ਇਹਦੇ ਵਿਚੋਂ ਰਾਹ ਬਣਾ ਲਿਆ ਤੇ ਫੇਰ ਉਹਨਾਂ ਦਾ ਪਿਛਾ ਕਰਨ ਲਗ ਪਿਆ। ਉਹ ਉਹਨਾਂ ਦੇ ਸਿਰ ਤੇ ਆ ਗਿਆ ਸੀ, ਮਸਾਂ ਇਕ ਹੱਥ ਦੂਰ, ਜਦੋਂ ਚਤਰ- ਰੁਜਾਨ ਵਸਿਲੀਸਾ ਨੇ ਪਿਛਲੇ ਪਾਸੇ ਆਪਣੀ ਕੰਘੀ ਹਿਲਾ ਦਿੱਤੀ ਤੇ ਇਕ ਵੱਡਾ ਸਾਰਾ ਪਹਾੜ ਖੜਾ ਹੋ ਗਿਆ-ਇਹਦੇ ਦੁਆਲੇ ਜਾਂ ਇਹਦੇ ਉਤੋਂ ਦੀ ਲੰਘਿਆ ਨਹੀਂ ਸੀ ਜਾ ਸਕਦਾ।
ਕਾਫਰ ਬਾਦਸ਼ਾਹ ਪਹਾੜ ਪੁਟਦਾ ਗਿਆ। ਪੁਟਦਾ ਗਿਆ ਤੇ ਅਖੀਰ ਉਹਨੇ ਇਹਦੇ ਵਿਚ ਇਕ ਸੁਰੰਗ ਬਣਾ ਲਈ, ਤੇ ਫੇਰ ਉਹਨਾਂ ਦੇ ਪਿਛੇ ਲਗ ਗਿਆ। ਇਸ ਤੋਂ ਪਿਛੇ ਚਤਰ-ਸੁਜਾਨ