

ਵਸਿਲੀਸਾ ਨੇ ਪਿਛਲੇ ਪਾਸੇ ਤੋਲੀਆ ਹਿਲਾ ਦਿੱਤਾ ਤੇ ਉਥੇ ਇਕ ਡੂੰਘਾ ਸਾਗਰ ਬਣ ਗਿਆ। ਬਾਦਸ਼ਾਹ ਕੰਢੇ ਤੇ ਆਇਆ ਤੇ ਕੀ ਵੇਖਦਾ ਹੈ। ਰਾਹ ਬੰਦ ਸੀ, ਸੋ ਉਹ ਘਰ ਨੂੰ ਮੁੜ ਗਿਆ।
ਜਦੋਂ ਚਤਰ-ਸੁਜਾਨ ਵਸਿਲੀਸਾ ਤੇ ਵਪਾਰੀ ਦਾ ਪੁਤਰ ਇਵਾਨ, ਉਸ ਦੀ ਜਨਮ ਭੂਮੀ ਪਹੁੰਚੇ ਤਾਂ ਇਵਾਨ ਨੇ ਉਸ ਨੂੰ ਆਖਿਆ:
"ਮੈਂ ਅੱਗੇ ਜਾਵਾਂਗਾ ਤੇ ਮਾਂ ਪਿਓ ਨੂੰ ਦੱਸਾਂਗਾ ਕਿ ਤੂੰ ਮੇਰੇ ਨਾਲ ਏ। ਤੂੰ ਏਥੇ ਹੀ ਮੈਨੂੰ ਉਡੀਕ।"
"ਇੱਕ ਗਲੋ ਖਬਰਦਾਰ ਰਹੀ ਚਤਰ-ਸੁਜਾਨ ਵਸਿਲੀਸਾ ਨੇ ਉਹਨੂੰ ਆਖਿਆ। ਜਦੋਂ ਤੂੰ ਘਰ ਜਾਵੇ ਤਾਂ ਹਰ ਇਕ ਨੂੰ ਚੁੰਮੀ- ਪਰ ਆਪਣੀ ਧਰਮ ਦੀ ਮਾਂ ਨੂੰ ਨਾ ਚੁੰਮੀ। ਜੇ ਤੂੰ ਉਹਨੂੰ ਚੁੰਮ ਲਿਆ ਤਾਂ ਮੇਰੇ ਬਾਰੇ ਤੂੰ ਸਭ ਕੁਝ ਭੁਲ ਜਾਵੇਗਾ।"
ਵਪਾਰੀ ਦਾ ਪੁਤਰ, ਇਵਾਨ, ਘਰ ਆਇਆ, ਤੇ ਉਹ ਏਨਾ ਖੁਸ਼ ਸੀ ਕਿ ਉਸ ਨੇ ਹਰ ਇਕ ਨੂੰ ਚੁੰਮਿਆ, ਸਮੇਤ ਆਪਣੀ ਧਰਮ ਦੀ ਮਾਂ ਦੇ। ਓਸੇ ਵੇਲੇ ਉਹ ਚਤਰ—ਸੁਜਾਨ ਵਸਿਲੀਸਾ ਬਾਰੇ ਸਭ ਕੁਝ ਭੁਲ ਗਿਆ. ਤੇ ਉਹ ਵਿਚਾਰੀ ਸੜਕ ਤੇ ਖੜੀ ਉਹਨੂੰ ਉਡੀਕਦੀ ਰਹੀ। ਕਈ ਦਿਨ ਉਹਨੇ ਉਸ ਨੂੰ ਉਡੀਕਿਆ ਤੇ ਜਦੋਂ ਫੇਰ ਵੀ ਉਹ ਨਾ ਆਇਆ ਤਾਂ ਉਹ ਸ਼ਹਿਰ ਵਿਚ ਚਲੀ ਗਈ ਤੇ ਇਕ ਬੁੱਢੀ ਔਰਤ ਕੋਲ ਨੌਕਰ ਹੋ ਗਈ। ਉਧਰ ਵਪਾਰੀ ਦੇ ਪੁਤਰ, ਇਵਾਨ, ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ। ਸੋ ਉਹਨੇ ਇਕ ਮੁਟਿਆਰ ਨਾਲ ਪਿਆਰ ਪਾ ਲਿਆ ਤੇ ਵਿਆਹ ਦੀ ਸ਼ਾਨਦਾਰ ਦਾਅਵਤ ਕਰਨ ਦੀ ਤਿਆਰੀ ਕਰ ਲਈ।
ਚਤਰ-ਸੁਜਾਨ ਵਸਿਲੀਸਾ ਨੂੰ ਇਸ ਦੀ ਖਬਰ ਮਿਲ ਗਈ ਸੇ ਉਹਨੇ ਇਕ ਮੰਗਤੀ ਦਾ ਭੇਸ ਵਟਾਇਆ ਤੇ ਵਪਾਰੀ ਦੇ ਘਰ ਭੀਖ ਮੰਗਣ ਆ ਗਈ।
"ਰਤਾ ਖਲੋ ਜਾ," ਵਪਾਰੀ ਦੀ ਵਹੁਟੀ ਨੇ ਕਿਹਾ, " ਮੈਂ ਤੈਨੂੰ ਨਿੱਕਾ ਜਿਹਾ ਕੇਕ ਬਣਾ ਦੇਂਦੀ ਆਂ- ਵੱਡਾ ਵਿਆਹ ਦਾ ਕੇਕ ਮੈਂ ਨਹੀਂ ਕਟਣਾ।"
"ਤੇਰਾ ਭਲਾ ਹੋਵੇ, ਬੀਬੀ." ਮੰਗਤੀ ਨੇ ਕਿਹਾ।
ਪਰ ਬਣਦਿਆਂ ਬਣਦਿਆਂ ਵਿਆਹ ਦਾ ਕੇਕ ਸੜ ਗਿਆ, ਤੇ ਛੋਟਾ ਕੇਕ ਸੁਹਣਾ ਤਿਆਰ ਹੋਇਆ। ਵਪਾਰੀ ਦੀ ਵਹੁਟੀ ਨੇ ਸੜਿਆ ਹੋਇਆ ਕੇਕ ਵਸਿਲੀਸਾ ਨੂੰ ਦੇ ਦਿੱਤਾ ਤੇ ਛੋਟਾ ਕੇਕ ਦਾਅਵਤ ਵਿਚ ਰੱਖ ਦਿੱਤਾ। ਜਦੋ ਉਹਨਾਂ ਇਹ ਕੇਕ ਕਟਿਆ, ਫੁਰ ਕਰਦਿਆਂ ਦੇ ਘੁੱਗੀਆਂ ਇਹਦੇ ਵਿਚੋਂ ਬਾਹਰ ਆ ਗਈਆਂ।
'ਮੈਨੂੰ ਚੁੰਮ " ਘੁਗੇ ਨੇ ਆਪਣੀ ਸਾਥਣ ਨੂੰ ਕਿਹਾ।
"ਨਾ, ਤੂੰ ਮੈਨੂੰ ਭੁਲ ਜਾਏਂਗਾ ਜਿਵੇਂ ਵਪਾਰੀ ਦਾ ਪੁਤਰ, ਇਵਾਨ, ਚਤਰ-ਸੁਜਾਨ ਵਸਿਲੀਸਾ ਨੂੰ ਭੁਲ ਗਿਐ।"