

ਤੇ ਘੁੱਗੇ ਨੇ ਆਪਣੀ ਸਾਥਣ ਨੂੰ ਦੂਜੀ ਵਾਰ ਤੇ ਫੇਰ ਤੀਜੀ ਵਾਰ ਆਖਿਆ:
ਮੈਨੂੰ ਚੁੰਮ !
"ਨਾ, ਤੂੰ ਮੈਨੂੰ ਭੁਲ ਜਾਏਗਾ ਜਿਵੇਂ ਵਪਾਰੀ ਦਾ ਪੁਤਰ, ਇਵਾਨ, ਚਤਰ-ਸੁਜਾਨ ਵਸਿਲੀਸਾ ਨੂੰ ਭੁਲ ਗਿਐ।"
ਇਹ ਸੁਣਕੇ ਵਪਾਰੀ ਦੇ ਪੁਤਰ ਇਵਾਨ ਨੇ ਬੁਝ ਲਿਆ ਕਿ ਮੰਗਤੀ ਕੌਣ ਏ. ਤੇ ਉਹਨੇ ਆਪਣੇ ਮਾਪਿਆਂ ਨੂੰ ਕਿਹਾ:
ਇਹ ਮੇਰੀ ਪਤਨੀ ਏ।
"ਬਹੁਤ ਹੱਛਾ, " ਉਹਨਾਂ ਆਖਿਆ, " ਪਹਿਲਾਂ ਹੀ ਤੇਰੀ ਵਹੁਟੀ ਹੈ ਇਸ ਲਈ ਤੂੰ ਉਹਦੇ ਨਾਲ ਰਹਿ।"
ਉਹਨਾਂ ਨੇ ਨਿਰਾਸ਼ ਹੋਈ ਬਣਨ ਵਾਲੀ ਲਾੜੀ ਨੂੰ ਕੀਮਤੀ ਸੁਗਾਤਾਂ ਦਿੱਤੀਆਂ ਤੇ ਘਰ ਭੇਜ ਦਿੱਤਾ। ਤੇ ਵਪਾਰੀ ਦਾ ਪੁਤਰ, ਇਵਾਨ, ਆਪਣੀ ਸੱਚੀ ਪ੍ਰੇਮਕਾ ਚਤਰ-ਸੁਜਾਨ ਵਸਿਲੀਸਾ, ਨਾਲ ਖੁਸ਼ੀ ਖੁਸ਼ੀ ਰਹਿਣ ਲਗਾ, ਤੇ ਆਖਰੀ ਦਮਾਂ ਤੱਕ ਕਿਸਮਤ ਉਹਨਾਂ ਤੇ ਮਿਹਰਬਾਨ ਰਹੀ।