

ਪਰ ਉਹਦੀਆਂ ਦੇਵੇ ਭੈਣਾਂ ਬਦਸੂਰਤ, ਈਰਖਾਲੂ ਤੇ ਲਾਲਚੀ ਸਨ। ਉਹ ਹਰ ਵੇਲੇ ਸੁਰਖੀ -ਊਡਰ ਮਲੀ ਰਖਦੀਆਂ ਤੇ ਸੁਹਣੇ ਸੁਹਣੇ ਕਪੜੇ ਪਾਉਂਦੀਆਂ। ਨਵੇਂ ਗਾਉਨ ਪਾਉਣ ਤੇ ਆਪਣੀ ਅਸਲੀ ਸੂਰਤ ਨਾਲੋ ਬਹੁਤੀਆਂ ਸੁਹਣੀਆਂ ਲਗਣ ਦੋ ਹੀਲਿਆਂ ਵਿਚ ਹੀ ਉਹਨਾਂ ਦਾ ਸਾਰਾ ਦਿਨ ਬੀਤ ਜਾਂਦਾ। ਪਰ ਕਿਸੇ ਵੀ ਚੀਜ਼ ਨਾਲ ਉਹ ਬਹੁਤਾ ਚਿਰ ਖੁਸ਼ ਨਾ ਰਹਿੰਦੀਆਂ— ਨਾ ਗਾਉਨਾ ਨਾਲ, ਨਾਂ ਸ਼ਾਲਾਂ ਨਾਲ, ਨਾ ਉੱਚੀ ਅੱਡੀ ਵਾਲੀਆਂ ਗੁਰਗਾਬੀਆਂ ਨਾਲ ।
ਕੀ ਹੋਇਆ ਕਿ ਇਕ ਦਿਨ ਬੁਢਾ ਬਾਜ਼ਾਰ ਚਲਿਆ ਤੇ ਉਹਨੇ ਆਪਣੀਆਂ ਧੀਆਂ ਨੂੰ ਪੁਛਿਆ :
ਕੀ ਖਰੀਦ ਕੇ ਲਿਆਵਾਂ ਤੁਹਾਡੇ ਲਈ, ਮੇਰੀਓ ਲਾਡਲੀਓ, ਕੀ ਲੈ ਕੇ ਖੁਸ਼ ਹੋਵੇਗੀਆਂ?
'ਸਾਨੂੰ ਇਕ ਇਕ ਰੁਮਾਲ ਲਿਆ ਦੇ, " ਦੇਵਾਂ ਵੱਡੀਆਂ ਧੀਆਂ ਨੇ ਆਖਿਆ।" ਤੇ ਧਿਆਨ ਰੱਖੀ ਇਹਨਾਂ ਉਤੇ ਤਿੱਲੇ ਨਾਲ ਵੱਡੇ ਵੱਡੇ ਫੁਲ ਕੱਢੇ ਹੋਣ।"
ਪਰ ਉਸ ਦੀ ਛੋਟੀ ਧੀ ਮਾਰੀਉਸਕਾ ਚੁਪ ਕੀਤੀ ਖਲੋਤੀ ਰਹੀ, ਸੋ ਪਿਓ ਨੇ ਉਹਨੂੰ ਪੁਛਿਆ
ਤੇ ਤੇਰੀ ਕੀ ਪਸੰਦ ਏ. ਮਾਰੀਉਸਕਾ ?"
ਬਾਪੂ, ਮੈਨੂੰ ਤੂੰ ਸੁਣੱਖੇ ਸ਼ਿਕਰੇ ਦਾ ਇਕ ਖੰਭ ਲਿਆ ਦੇ ਖਰੀਦ ਕੇ।"
ਕੁਝ ਚਿਰ ਮਗਰੋਂ ਪਿਓ ਮੁੜਿਆ ਤਾਂ ਉਹ ਰੁਮਾਲ ਲੈ ਆਇਆ ਪਰ ਖੰਭ ਉਸ ਨੂੰ ਕਿਤੋਂ ਨਾ ਮਿਲਿਆ।
ਕੁਝ ਦਿਨ ਮਗਰੋਂ ਬੁਢਾ ਫੇਰ ਬਾਜ਼ਾਰ ਜਾਣ ਨੂੰ ਤਿਆਰ ਹੋਇਆ।
ਧੀਓ ਦਸੋ ਆਪਣੀ ਆਪਣੀ ਪਸੰਦ। ਕੀ ਲਿਆਵਾਂ ਤੁਹਾਡੇ ਵਾਸਤੇ?" ਉਹਨੇ ਪੁਛਿਆ। ਤੇ ਵੱਡੀਆਂ ਦੋਵਾਂ ਧੀਆਂ ਨੇ ਫਟ ਜਵਾਬ ਦਿੱਤਾ :
ਸਾਡੇ ਵਾਸਤੇ ਚਾਂਦੀ ਦੇ ਕੋਕਿਆਂ ਵਾਲੀ ਗੁਰਗਾਬੀ ਦਾ ਇਕ ਇਕ ਜੋੜਾ ਲਿਆਈ।"
ਪਰ ਮਾਰੀਉਸਕਾ ਨੇ ਫੇਰ ਆਖਿਆ:
ਬਾਪੂ ਮੈਨੂੰ ਤੂੰ ਸੁਣੱਖੇ ਸਿਕਰੇ ਦਾ ਇਕ ਖੰਭ ਲਿਆ ਦੇ ਖਰੀਦ ਕੇ।"
ਪਿਓ ਸਾਰਾ ਦਿਨ ਬਾਜ਼ਾਰ ਵਿਚ ਫਿਰਦਾ ਰਿਹਾ ਤੇ ਉਹਨੇ ਗੁਰਗਾਬੀਆਂ ਖਰੀਦ ਲਈਆਂ, ਖੰਭ ਉਸ ਨੂੰ ਕਿਤੇ ਨਾ ਮਿਲਿਆ। ਤੇ ਇਉਂ ਉਹ ਬਿਨਾਂ ਖੰਭ ਦੇ ਘਰ ਮੁੜ ਆਇਆ।
ਚਲੋ ਜੋ ਵੀ ਸੀ। ਉਹ ਤੀਜੀ ਵਾਰੀ ਫੇਰ ਬਾਜ਼ਾਰ ਜਾਣ ਨੂੰ ਤਿਆਰ ਹੋਇਆ ਤੇ ਉਹਦੀਆਂ ਵੱਡੀਆਂ ਧੀਆਂ ਨੇ ਉਸ ਨੂੰ ਆਖਿਆ
ਸਾਡੇ ਲਈ ਇਕ ਇਕ ਨਵਾਂ ਗਾਉਨ ਲਿਆਈ।"
ਪਰ ਮਾਰੀਉਸਕਾ ਨੇ ਫੇਰ ਆਖਿਆ:
ਬਾਪੂ ਮੈਨੂੰ ਤੂੰ ਸੁਣੱਖੇ ਸ਼ਿਕਰੇ ਦਾ ਇਕ ਖੰਭ ਲਿਆ ਦੇ ਖਰੀਦ ਕੇ।"
ਪਿਓ ਸਾਰਾ ਦਿਨ ਬਾਜ਼ਾਰ ਵਿਚ ਫਿਰਦਾ ਰਿਹਾ, ਪਰ ਫੇਰ ਵੀ ਉਹਨੂੰ ਖੰਭ ਨਾ ਮਿਲਿਆ।