

ਪਿਆਰੀਓ ਧੀਓ, " ਉਹਨੇ ਆਖਿਆ. " ਆਪੋ ਆਪਣੇ ਕੰਮਾਂ ਵੱਲ ਧਿਆਨ ਕਰੋ।
"ਠੀਕ ਏ," ਭੈਣਾਂ ਨੇ ਸੋਚਿਆ, " ਅਸੀਂ ਵੇਖਾਂਗੀਆਂ ਕਿ ਅੱਗੇ ਕੀ ਹੁੰਦਾ ਏ।" . ਤੇ ਉਹਨਾਂ ਨੇ ਬਾਰੀ ਦੇ ਵਧਾਅ ਉਤੇ ਇਕ ਪਾਲ ਵਿਚ ਤਿੱਖੀਆਂ ਛੁਰੀਆਂ ਗੱਡ ਦਿੱਤੀਆਂ ਤੇ ਲੁਕ ਕੇ ਵੇਖਣ ਬਹਿ ਗਈਆਂ।
ਤੇ ਥੋੜੇ ਚਿਰ ਮਗਰੋਂ ਸੁਣੱਖਾ ਸ਼ਿਕਰਾ ਆਇਆ। ਉਹ ਉਡਦਾ ਉਡਦਾ ਬਾਰੀ ਤੱਕ ਆਇਆ ਪਰ ਮਾਰੀਊਸ਼ਕਾ ਦੇ ਕਮਰੇ ਅੰਦਰ ਨਾ ਜਾ ਸਕਿਆ। ਉਹ ਉਥੇ ਹੀ ਖੰਭ ਫੜਫੜਾਉਂਦਾ ਰਿਹਾ ਵੜਫੜਾਉਂਦਾ ਰਿਹਾ ਤੇ ਬਾਰੀ ਦੇ ਸੀਸਿਆਂ ਨਾਲ ਟੱਕਰਾਂ ਮਾਰਦਾ ਰਿਹਾ ਤੇ ਅਖੀਰ ਛੁਰੀਆਂ ਨਾਲ ਵੱਜ ਵੱਜ ਉਹਦੀ ਸਾਰੀ ਛਾਤੀ ਪੱਛੀ ਗਈ। ਪਰ ਮਾਰੀਉਸ਼ਕਾ ਘੂਕ ਸੁੱਤੀ ਹੋਈ ਸੀ ਤੇ ਉਸ ਨੇ ਕੁਝ ਨਾ ਸੁਣਿਆ। ਸੋ ਅਖੀਰ ਸ਼ਿਕਰੇ ਨੇ ਕਿਹਾ:
ਜਿਸ ਨੂੰ ਮੇਰੀ ਲੋੜ ਹੋਈ, ਮੈਨੂੰ ਲਭ ਲਵੇਗਾ, ਪਰ ਬਿਨਾਂ ਪੀੜ ਸਹਿਣ ਦੇ ਨਹੀਂ। ਜਦੋ ਤੂੰ ਲੋਹੇ ਦੀਆਂ ਜੁਤੀਆਂ ਦੇ ਤਿੰਨ ਜੋੜੇ ਹੰਢਾ ਲਏ, ਤੇ ਲੋਹੇ ਦੇ ਤਿੰਨ ਡੰਡੇ ਤੋੜ ਲਏ, ਤੇ ਲੋਹੇ ਦੀਆਂ ਤਿੰਨ ਟੋਪੀਆਂ ਪਾੜ ਲਈਆਂ। ਫੇਰ ਤੂੰ ਮੈਨੂੰ ਲਭ ਲਏਗੀ।"
ਮਾਰੀਉਸਕਾ ਨੇ ਇਹ ਸੁਣਿਆ ਤੇ ਉਹ ਭੁੜਕ ਕੇ ਆਪਣੇ ਬਿਸਤਰੇ ਤੋਂ ਬਾਰੀ ਕੋਲ ਆ ਗਈ। -- ਸਿਕਰਾ ਉਡਾਰੀ ਮਾਰ ਗਿਆ ਸੀ, ਤੇ ਪਿਛੇ ਬਾਰੀ ਉਤੇ ਲਾਲ ਲਹੂ ਦੇ ਨਿਸ਼ਾਨ ਹੀ ਛੱਡ ਏਆ ਸੀ। ਮਾਰੀਉਸਕਾ ਫੁਟ ਫੁਟ ਕੇ ਰੋਣ ਲਗੀ ਤੇ ਉਹਦੇ ਅਥਰੂਆਂ ਨਾਲ ਲਾਲ ਲਹੂ ਦੇ ਕਿਸਾਨ ਧੋਤੇ ਗਏ ਤੇ ਉਹ ਪਹਿਲਾਂ ਨਾਲੋਂ ਵੀ ਸੁਹਣੀ ਹੋ ਗਈ।
ਤੇ ਫੇਰ ਉਹ ਆਪਣੇ ਪਿਓ ਕੋਲ ਗਈ ਤੇ ਉਸ ਨੂੰ ਆਖਿਆ :
"ਮੈਨੂੰ ਮਨ੍ਹਾ ਨਾ ਕਰੀਂ ਬਾਪੂ, ਮੈਨੂੰ ਆਪਣੇ ਬਿਖੜੇ ਰਾਹ ਤੇ ਜਾ ਲੈਣ ਦੇ। ਜੇ ਮੈਂ ਜਿਉਂਦੀ ਰਹੀ ਤਾਂ ਆ ਮਿਲਾਂਗੀ, ਤੇ ਜੇ ਕਰਮਾ ਵਿਚ ਤੇਰੇ ਦਰਸ਼ਨ ਨਾ ਹੋਏ, ਤਾਂ ਉਹਦੀ ਰਜਾ।"
ਉਸ ਨੂੰ ਆਪਣੀ ਪਿਆਰੀ ਧੀ ਨਾਲੋ ਵਿਛੜਨ ਦਾ ਡਾਢਾ ਦੁਖ ਸੀ, ਪਰ ਅਖੀਰ ਉਸ ਨੇ ਉਹਨੂੰ ਜਾ ਲੈਣ ਦਿੱਤਾ।
ਸੋ ਮਾਰੀਉਸਕਾ ਚਲੀ ਗਈ ਤੇ ਉਸ ਨੇ ਲੋਹੇ ਦੀਆਂ ਜੁੱਤੀਆਂ ਦੇ ਤਿੰਨ ਜੋੜੇ, ਤਿੰਨ ਲੋਹੇ ਦੇ ਡੰਡੇ ਤੇ ਤਿੰਨ ਲੋਹੇ ਦੀਆਂ ਟੋਪੀਆਂ ਮੰਗਵਾਈਆਂ। ਤੇ ਉਹ ਆਪਣੇ ਦਿਲ ਦੇ ਰਾਜੇ-ਸੁਣੱਖੇ ਕਰੋ - ਨੂੰ ਲਭਣ ਆਪਣੇ ਲੰਮੇ ਤੇ ਬਿਖੜੇ ਰਾਹੇ ਤੁਰ ਪਈ। ਉਹ ਖੁਲੇ ਖੇਤਾਂ ਮੈਦਾਨਾਂ ਵਿਚੋਂ ਦੀ ਤੁਰਦੀ ਗਈ, ਉਹ ਹਨੇਰੇ ਜੰਗਲਾਂ ਵਿਚੋਂ ਦੀ ਲੰਘਦੀ ਗਈ ਤੇ ਉਹ ਉਚੇ ਲੰਮੇ ਪਹਾੜਾਂ ਨੂੰ ਟਪਦੀ ਗਈ। ਨਿੱਕੇ ਨਿੱਕੇ ਪੰਛੀਆਂ ਨੇ ਆਪਣੇ ਗੀਤਾਂ ਨਾਲ ਉਸ ਨੂੰ ਬਹਿਲਾਇਆ ਝਰਨਿਆਂ ਉਹਦਾ ਗੋਰਾ ਮੁਖੜਾ ਧੋਤਾ ਤੇ ਹਨੇਰੇ ਜੰਗਲਾਂ ਨੇ ਉਹਨੂੰ ਜੀ ਆਇਆ ਆਖਿਆ। ਤੇ ਕਈ ਵੀ ਮਾਰੀਉਸਕਾ ਨੂੰ ਕੁਝ ਨੁਕਸਾਨ ਨਾ ਪਹੁੰਚਾ ਸਕਿਆ ਕਿਉਂਕਿ ਸਾਰੇ ਹੀ ਜੰਗਲੀ ਜਾਨਵਰ-