

ਤੇ ਬਿੱਲੀ ਨੇ ਉਹਦੇ ਪੈਰ ਚੱਟੇ ਤੇ ਚਲੀ ਗਈ ਅਤੇ ਮਾਰੀਉਸਕਾ ਹੋਰ ਅਗਾਂਹ ਨਿਕਲ ਗਈ। ਜੰਗਲ ਵਿਚ ਉਹ ਜਿੰਨਾਂ ਹੋਰ ਅੰਦਰ ਧਸਦੀ ਗਈ, ਉਹ ਹੋਰ ਵੀ ਹਨੇਰਾ ਹੁੰਦਾ ਗਿਆ। ਉਹ ਤੁਰਦੀ ਗਈ। ਤੁਰਦੀ ਗਈ ਤੇ ਅਖੀਰ ਉਹਦਾ ਲੋਹੇ ਦੀਆਂ ਜੁੱਤੀਆਂ ਦਾ ਦੂਜਾ ਜੋੜਾ ਵੀ ਹੱਞ ਗਿਆ। ਉਹਦਾ ਲੋਹੇ ਦਾ ਦੂਜਾ ਡੰਡਾ ਵੀ ਟੁਟ ਗਿਆ ਤੇ ਉਹਦੀ ਲੋਹੇ ਦੀ ਦੂਜੀ ਟੋਪੀ ਪਾਟ ਗਈ। ਤੇ ਛੇਤੀ ਹੀ ਉਹ ਕੁਕੜੀ ਦੇ ਪੈਰਾਂ ਤੇ ਖੜੀ ਨਿੱਕੀ ਜਿਹੀ ਝੁੱਗੀ ਕੋਲ ਆ ਗਈ ਜਿਸ ਦੇ ਦੁਆਲੇ ਇਕ ਮਜ਼ਬੂਤ ਜੰਗਲਾ ਸੀ ਤੇ ਜੰਗਲੇ ਉਤੇ ਖੋਪੜੀਆਂ ਦੀਆਂ ਭਿਆਨਕ ਲਿਸ਼ਕਾਂ ਉਠ ਰਹੀਆਂ ਸਨ।
ਮਾਰੀਉਸਕਾ ਨੇ ਕਿਹਾ :
ਨੀ ਝੁੱਗੀਏ, ਨੀ ਨਿੱਕੀਏ ਭੁਗੀਏ, ਆਪਣੀ ਪਿਠ ਰੁੱਖਾਂ ਵੱਲ ਕਰ ਲੈ ਤੇ ਆਪਣਾ ਮੂੰਹ -- ਵੱਲ। ਮੈਨੂੰ ਅੰਦਰ ਆਕੇ ਰੋਟੀ ਖਾ ਲੈਣ ਦੇ।"
ਝੁੱਗੀ ਨੇ ਆਪਣੀ ਪਿੱਠ ਰੁਖਾਂ ਵੱਲ ਕਰ ਲਈ ਤੇ ਆਪਣਾ ਮੂੰਹ ਮਾਰੀਉਸਕਾ ਵੱਲ, ਤੇ ਉਹ ਅੰਦਰ ਚਲੀ ਗਈ। ਤੇ ਉਥੇ ਉਹਨੂੰ ਬਾਬਾ-ਯਾਗਾ ਵਿਖਾਈ ਦਿੱਤੀ ਜਾਦੂਗਰਨੀ ਜਿਸ ਦੇ ਹੱਥ ਵਿਚ ਮਾਂਜਾ ਤੇ ਛੜੀ, ਖੁੰਢ ਵਰਗੇ ਨੱਕ ਵਾਲੀ ਭੈਣ, ਹੱਢਲ ਬੁਢੜੀ।
ਬਾਬਾ-ਯਾਗਾ ਨੇ ਮਾਰੀਉਸ਼ਕਾ ਨੂੰ ਵੇਖ ਲਿਆ ਤੇ ਉਸ ਬੁੜ ਬੁੜ ਕੀਤਾ:
" ਵਾਹ, ਵਾਹ, ਰੂਸੀ ਲਹੂ ਪਹਿਲਾਂ ਮੈਨੂੰ ਕਦੇ ਨਾ ਜੁੜਿਆ। ਹੁਣ ਮੇਰੇ ਦਰ ਤੇ ਆ ਖੜਿਆ। ਭੈਣ ਏ ? ਕਿਥੇ ਏ ? ਕਿੱਧਰ ਨੂੰ ? "
"ਮੈਂ ਸੁਣੱਖੇ ਸ਼ਿਕਰੇ ਨੂੰ ਲਭਦੀ ਫਿਰਦੀ ਆਂ, ਬੇਬੇ।"
ਤੇ ਮੇਰੀ ਭੈਣ ਕੋਲੋਂ ਹੋਕੇ ਆਈ ਏ?"
ਹਾਂ, ਬੇਬੇ, ਹੋ ਕੇ ਆਈ ਆਂ!"
ਠੀਕ ਏ, ਫੇਰ, ਮੇਰੀਏ ਸੁਹਣੀਏ, ਮੈਂ ਤੇਰੀ ਮਦਦ ਕਰੂੰ, ਆਹ ਲੈ ਫੜ ਸੋਨੇ ਦੀ ਸੂਈ = ਚਾਂਦੀ ਦਾ ਫਰੇਮ। ਸੂਈ ਸਾਰਾ ਕੰਮ ਆਪੇ ਕਰਦੀ ਏ ਤੇ ਸੋਨੇ ਤੇ ਚਾਂਦੀ ਦੀਆਂ ਤਾਰਾਂ ਨਾਲ ਤਾਲ ਮਖਮਲ ਉਤੇ ਕਢਾਈ ਕਰਦੀ ਏ। ਜੇ ਏਹਨੂੰ ਕੋਈ ਖਰੀਦਣਾ ਚਾਹੋ ਤਾਂ ਵੇਚੀਂ ਨਾ- ਆਖੀਂ ਤੇ ਉਹ ਤੈਨੂੰ ਸੁਣੱਖਾ ਸ਼ਿਕਰਾ ਵੇਖ ਲੈਣ ਦੇਵੋ।"
ਮਾਰੀਊਸ਼ਕਾ ਨੇ ਬਾਬਾ-ਯਾਗਾ ਦਾ ਧੰਨਵਾਦ ਕੀਤਾ ਤੇ ਆਪਣੇ ਰਾਹੇ ਪੈ ਗਈ। ਜੰਗਲ ਵਿਚ ੜ ਕੜ ਹੋਵੇ, ਖੜ ਖੜ ਹੋਵੇ ਤੇ ਸੀਟੀਆਂ ਵਜਣ, ਤੇ ਚਾਰੇ ਪਾਸੇ ਲਟਕਦੀਆਂ ਖੋਪੜੀਆਂ ਵਿਚੋਂ ਇਕ ਅਜਬ ਜਿਹਾ ਚਾਨਣ ਨਿਕਲੇ। ਕੇਡਾ ਡਰ ਲਗਦਾ ਸੀ । ਪਰ ਅਚਾਨਕ ਇਕ ਕੁੱਤਾ ਭੱਜਾ ਆਇਆ:
ਵਉਂ ਵਉਂ, ਮਾਰੀਉਸਕਾ ਡਰ ਨਾ ਪਿਆਰੀ। ਅਜੇ ਅੱਗੇ ਤਾਂ ਹੋਰ ਵੀ ਔਕੜਾ