Back ArrowLogo
Info
Profile

ਨੇ, ਪਰ ਤੂੰ ਤੁਰਦੀ ਜਾ ਤੇ ਕਦੇ ਪਿਛੇ ਭੇ ਕੇ ਨਾ ਵੇਖੀ।"

ਏਨੀ ਗੱਲ ਆਖੀ ਤੇ ਕੁੱਤਾ ਚਲਾ ਗਿਆ। ਮਾਰੀਉਸਕਾ ਤੁਰਦੀ ਗਈ. ਤੁਰਦੀ ਗਈ. ਤੇ ਜੰਗਲ ਹੋਰ ਵੀ ਹਨੇਰਾ ਹੋ ਗਿਆ. ਉਹਦੀਆਂ ਲੱਤਾਂ ਨੂੰ ਝਰੀਟਣ ਲਗਾ ਉਹਦੀ ਫਰਾਕ ਦੀਆਂ ਬਾਹਵਾਂ ਫੜਨ ਲੱਗਾ ।.. ਪਰ ਮਾਰੀਉਸ਼ਕਾ ਤੁਰਦੀ ਗਈ ਤੁਰਦੀ ਗਈ ਤੇ ਉਸ ਨੇ ਪਿੱਛੇ ਭੋ ਕੇ ਨਾ ਵੇਖਿਆ।

ਪਤਾ ਨਹੀ ਉਹ ਕਿੰਨਾ ਕੁ ਚਿਰ ਤੁਰਦੀ ਰਹੀ ਸੀ. ਪਰ ਲੋਹੇ ਦੀਆਂ ਜੁੱਤੀਆਂ ਦਾ ਤੀਜਾ ਜੋੜਾ ਹੰਢ ਗਿਆ, ਲੋਹੇ ਦਾ ਤੀਜਾ ਡੰਡਾ ਟੁਟ ਗਿਆ ਤੇ ਲੋਹੇ ਦੀ ਤੀਜੀ ਟੋਪੀ ਪਾਟ ਗਈ। ਤੇ ਉਹ ਜੰਗਲ ਅੰਦਰ ਇਕ ਖੁਲ੍ਹੇ ਮੈਦਾਨ ਵਿਚ ਆ ਗਈ ਤੇ ਕੁਕੜੀ ਦੇ ਪੈਰਾਂ ਉਤੇ ਇਕ ਨਿੱਕੀ ਜਿਹੀ ਝੁੱਗੀ ਵੇਖੀ ਜਿਸ ਦੇ ਚਾਰ ਚੁਫੇਰੇ ਉਚਾ ਜੰਗਲਾ ਸੀ ਤੇ ਜੰਗਲੇ ਉਤੇ ਘੋੜਿਆਂ ਦੀਆਂ ਖੋਪੜੀਆਂ ਲਿਸ਼ਕਾਂ ਮਾਰ ਰਹੀਆਂ ਸਨ।

ਤੇ ਮਾਰੀਉਸ਼ਕਾ ਨੇ ਫੇਰ ਆਖਿਆ :

"ਨੀ ਝੁੱਗੀਏ, ਨੀ ਨਿੱਕੀਏ ਭੁੱਗੀਏ, ਆਪਣੀ ਪਿੱਠ ਰੁਖਾਂ ਵੱਲ ਕਰ ਲੈ ਤੇ ਆਪਣਾ ਮੂੰਹ ਮੇਰੇ ਵੱਲ। ਮੈਨੂੰ ਅੰਦਰ ਆਕੇ ਰੋਟੀ ਖਾ ਲੈਣ ਦੇ।"

ਝੁੱਗੀ ਨੇ ਆਪਣੀ ਪਿੱਠ ਰੁਖਾਂ ਵੱਲ ਕਰ ਲਈ ਤੇ ਆਪਣਾ ਮੂੰਹ ਮਾਰੀਉਸਕਾ ਵੱਲ ਤੇ ਉਹ ਅੰਦਰ ਚਲੀ ਗਈ। ਤੇ ਉਥੇ ਉਹਨੂੰ ਬਾਮਾ-ਯਾਗਾ ਵਿਖਾਈ ਦਿੱਤੀ। ਜਾਦੂਗਰਨੀ ਜਿਸ ਦੇ ਹੱਥ ਵਿਚ ਮਾਂਜਾ ਤੇ ਛੜੀ ਖੁੰਢ ਵਰਗੇ ਨੱਕ ਵਾਲੀ ਭੈਣ, ਹੱਡਲ ਬੁਢੜੀ।

ਬਾਬਾ-ਯਾਗਾ ਨੇ ਮਾਰੀਉਸਕਾ ਨੂੰ ਵੇਖ ਲਿਆ ਤੇ ਉਸ ਬੁੜ ਬੁੜ ਕੀਤੀ ।

"ਵਾਹ ਵਾਹ, ਰੂਸੀ ਲਹੂ, ਪਹਿਲਾਂ ਮੈਨੂੰ ਕਦੇ ਨਾ ਜੁੜਿਆ, ਹੁਣ ਮੇਰੇ ਦਰ ਤੇ ਆ ਖੜਿਆ। ਕੌਣ ਏ ? ਕਿੱਥੇ ਏ ? ਕਿੱਧਰ ਨੂੰ ?"

"ਮੈਂ ਸੁਣੱਖੇ ਸ਼ਿਕਰੇ ਨੂੰ ਲਭਦੀ ਫਿਰਦੀ ਆਂ। ਬੇਬੇ।"

"ਉਹਨੂੰ ਲਭਣਾ ਕੋਈ ਸੌਖਾ ਕੰਮ ਨਹੀਂ, ਸੁਹਣੀਏ, ਪਰ ਮੈਂ ਤੇਰੀ ਮਦਦ ਕਰੂੰ। ਆਹ ਲੈ ਫੜ, ਚਾਂਦੀ ਦੀ ਤਕਲੀ ਤੇ ਆਹ ਸੋਨੇ ਦੀ ਚਰਖੀ। ਚਰਖੀ ਨੂੰ ਆਪਣੇ ਹੱਥਾਂ ਵਿਚ ਫੜਕੇ ਰੱਖੀ ਤੇ ਇਹ ਆਪੇ ਕੱਤਿਆ ਕਰੂ ਤੇ ਇਹਦੇ ਵਿਚੋਂ ਸੋਨੇ ਦੀ ਤੰਦ ਨਿਕਲੂ।"

"ਸ਼ੁਕਰੀਆ ਤੇਰਾ, ਬੇਬੇ ।"

"ਠੀਕ ਏ। ਸਾਂਭ ਕੇ ਰੱਖ ਸ਼ੁਕਰੀਆ ਹਾਲੇ, ਤੇ ਸੁਣ ਮੇਰੀ ਗੱਲ। ਜੇ ਏਹਨੂੰ ਕੋਈ ਖਰੀਦਣਾ ਚਾਹੇ ਤਾਂ ਵੇਚੀ ਨਾ- ਆਖੀ ਕਿ ਉਹ ਤੈਨੂੰ ਸੁਣੱਖਾ ਸ਼ਿਕਰਾ ਵੇਖ ਲੈਣ ਦੇਵੇ।"

ਮਾਰੀਉਸਕਾ ਨੇ ਬਾਬਾ-ਯਾਗਾ ਦਾ ਧੰਨਵਾਦ ਕੀਤਾ ਤੇ ਆਪਣੇ ਰਾਹੇ ਪੈ ਗਈ। ਜੰਗਲ ਵਿਚੋਂ ਗੜ ਗੜ ਦੀਆਂ ਆਵਾਜ਼ਾਂ ਆਉਣ, ਖੜ ਖੜ ਹੋਵੇ ਤੇ ਸੀਟੀਆਂ ਵਜਣ। ਚਾਰ ਚੁਫੇਰੇ ਉਲੂ

132 / 245
Previous
Next