

ਭੇਦੇ ਫਿਰਦੇ ਸਨ, ਚੂਹੇ ਆਪਣੀਆਂ ਖੁੰਡਾਂ ਵਿਚੋਂ ਬਾਹਰ ਨਿਕਲਦੇ ਤੇ ਸਿੱਧੇ ਮਾਰੀਉਸਕਾ ਵੱਲ ਭੇ- ਆਉਂਦੇ। ਫੇਰ ਅਚਨਚੇਤ ਇਕ ਬੱਗਾ ਬਘਿਆੜ ਭੱਜਾ ਭੱਜਾ ਉਹਦੇ ਕੋਲ ਆਇਆ ਤੇ ਕਰਣ ਲਗਾ:
ਡਰ ਨਾ ਮਾਰੀਉਸਕਾ। ਮੇਰੇ ਕੰਧਾੜੇ ਚੜ੍ਹ ਜਾ ਤੇ ਪਿੱਛੇ ਭੌਕੇ ਨਾ ਵੇਖੀਂ।"
ਸੋ ਉਹ ਬਘਿਆੜ ਦੇ ਕੰਧਾੜੇ ਚੜ੍ਹ ਗਈ ਤੇ ਉਹ ਨੂੰ ਕਰਕੇ ਨਜ਼ਰਾਂ ਤੋ ਓਹਲੇ ਹੋ ਗਏ। * ਲੰਮੇ ਚੌੜੇ ਸਟੇਪੀ ਵਿਚੋਂ ਤੇ ਮਖਮਲੀ ਚਰਾਂਦਾਂ ਵਿਚੋਂ ਲੰਘੇ, ਉਹਨਾਂ ਨੇ ਫਿਰਨੀ ਦੇ ਕੰਢਿਆਂ ਵਤੇ ਸਹਿਦ ਦੇ ਦਰਿਆ ਪਾਰ ਕੀਤੇ ਤੇ ਉਹ ਬਦਲਾਂ ਨੂੰ ਛੂੰਹਦੇ ਪਰਬਤਾਂ ਤੇ ਚੜ੍ਹੇ। ਉਹ ਅੱਗੇ = ਅੱਗੇ ਦੌੜਦੇ ਗਏ ਤੇ ਅਖੀਰ ਉਹ ਇਕ ਬਲੌਰੀ ਮਹਿਲ ਕੋਲ ਆ ਗਏ ਜਿਸ ਦੀ ਡਿਉੜੀ ਵਿਦ ਨਕਾਸ਼ੀ ਕੀਤੀ ਹੋਈ ਸੀ ਤੇ ਜਿਸ ਦੀਆਂ ਬਾਰੀਆਂ ਵਿਚ ਤਸਵੀਰਾਂ ਉਕਰੀਆਂ ਹੋਈਆਂ ਸਨ। ਤੇ ਬਾਰੀ ਵਿਚੋਂ ਮਲਕਾ ਆਪ ਬਾਹਰ ਝਾਤੀਆਂ ਮਾਰ ਰਹੀ ਸੀ।
ਲੈ, ਅਸੀਂ ਆ ਗਏ ਆਂ, ਮਾਰੀਉਸਕਾ " ਬਘਿਆੜ ਨੇ ਆਖਿਆ। " ਹੁਣ ਮੇਰੀ ਪਿਠ ਤੋਂ ਉਤਰ ਜਾ ਤੇ ਮਹਿਲ ਵਿਚ ਜਾ ਕੇ ਨੌਕਰਾਣੀ ਬਣ ਜਾ।"
ਮਾਰੀਉਸਕਾ ਪਿੱਠ ਤੋਂ ਉਤਰੀ। ਉਹਨੇ ਆਪਣੀ ਗੰਢੜੀ ਲਈ ਤੇ ਬਘਿਆੜ ਦਾ ਧੰਨਵਾਦ ਕੱਤਾ। ਫੇਰ ਉਹ ਮਲਕਾ ਕੋਲ ਗਈ ਤੇ ਝੁਕ ਕੇ ਸਲਾਮ ਕੀਤਾ।
"ਮਾਫ ਕਰਨਾ, " ਉਹਨੇ ਆਖਿਆ, ਦੀ ਲੋੜ ਤਾਂ ਨਹੀਂ ? " ਮੈਨੂੰ ਤੁਹਾਡਾ ਨਾਂ ਨਹੀਂ ਆਉਂਦਾ। ਤੁਹਾਨੂੰ ਨੌਕਰਾਣੀ
"ਹਾਂ, ਹੈ," ਮਲਕਾ ਨੇ ਕਿਹਾ. -- ਮੈਨੂੰ ਉਹ ਨੌਕਰਾਣੀ ਚਾਹੀਦੀ ਏ ਮੈਂ ਤਾਂ ਬੜੇ ਚਿਰਾਂ ਤੋਂ ਨੌਕਰਾਣੀ ਲਭ ਰਹੀ ਆਂ ਜਿਹੜੀ ਕੱਤ ਸਕੇ, ਉਣ ਸਕੇ ਤੇ ਕਢਾਈ ਕਰ ਸਕੇ।
“ਮੈਂ ਸਭੇ ਕੰਮ ਕਰ ਸਕਦੀ ਆ " ਮਾਰੀਉਸਕਾ ਨੇ ਆਖਿਆ। "
ਤਾਂ ਫੇਰ ਆ ਜਾ ਤੇ ਲਗ ਜਾ ਕੰਮ।
ਤੇ ਏਦਾਂ ਮਾਰੀਉਸਕਾ ਨੌਕਰਾਣੀ ਬਣ ਗਈ। ਉਸ ਨੇ ਸਵੇਰ ਤੋਂ ਲੈਕੇ ਰਾਤ ਤੱਕ ਕੰਮ ਕੀਤਾ। ਤੇ ਫੇਰ ਉਸ ਨੇ ਆਪਣਾ ਸੋਨੇ ਦਾ ਆਂਡਾ ਤੇ ਚਾਂਦੀ ਦੀ ਪਲੇਟ ਕੱਢੀ ਤੇ ਬੋਲੀ
“ਘੁੰਮ ਸੋਨੇ ਦਿਆ ਆਂਡਿਆ, ਆਪਣੀ ਚਾਂਦੀ ਦੀ ਪਲੇਟ ਤੇ। ਮੈਨੂੰ ਮੇਰਾ ਪਿਆਰਾ ਜ਼ਿਕਰਾ ਵਿਖਾ।
ਤੇ ਸੋਨੇ ਦਾ ਆਂਡਾ ਘੁੰਮੀ ਗਿਆ, ਘੁੰਮੀ ਗਿਆ ਤੇ ਸੁਣੱਖਾ ਸ਼ਿਕਰਾ ਉਹਦੇ ਸਾਮ੍ਹਣੇ ਆ ਖੜਾ ਹੋਇਆ। ਮਾਰੀਉਸਕਾ ਉਹਦੇ ਵੱਲ ਵੇਖੀ ਗਈ ਵੇਖੀ ਗਈ ਤੇ ਉਹਦੇ ਅਥਰੂ ਪਰਲ ਪਰਲ ਵਾਹਿ ਤੁਰੇ।