Back ArrowLogo
Info
Profile

"ਓ ਮੇਰੇ ਪਿਆਰੇ, ਸੁਣੱਖੇ ਸਿਕਰੇ, ਉਠ ਜਾਗ !"

ਪਰ ਉਹਦਾ ਪਿਆਰਾ ਪਹਿਲਾਂ ਵਾਂਗ ਹੀ ਗੂੜ੍ਹੀ ਨੀਂਦੇ ਸੁੱਤਾ ਰਿਹਾ, ਤੇ ਮਾਰੀਉਸ਼ਕਾ ਨੇ ਭਾਵੇਂ ਵਾਹ ਤਾਂ ਬੜੀ ਲਾਈ ਪਰ ਉਸ ਨੂੰ ਜਗਾ ਨਾ ਸਕੀ।

ਦਿਨ ਚੜਿਆ ਤਾਂ ਮਾਰੀਉਸਕਾ ਕੰਮ ਕਰਨ ਲਗ ਪਈ ਤੇ ਫੇਰ ਉਹਨੇ ਆਪਣੀ ਚਾਂਦੀ ਦੀ ਤਕਲੀ ਤੇ ਸੋਨੇ ਦੀ ਚਰਖੀ ਕੱਢੀ। ਤੇ ਮਲਕਾ ਨੇ ਉਹਨੂੰ ਵੇਖ ਲਿਆ ਤੇ ਉਹਨੂੰ ਵੇਚਣ ਲਈ ਆਖਣ ਲੱਗੀ । ਪਰ ਮਾਰੀਉਸਕਾ ਨੇ ਜਵਾਬ ਦਿੱਤਾ :

ਵੇਚਣਾ ਤਾਂ ਮੈਂ ਨਹੀਂ, ਪਰ ਤੁਸੀਂ ਮੁਫਤ ਲੈ ਸਕਦੇ ਓ ਜੇ ਮੈਨੂੰ ਮੇਰਾ ਸੁਣੱਖਾ ਸ਼ਿਕਰਾ ਵੇਖ ਤੈਣ ਦਿਓ।"

ਠੀਕ ਏ," ਮਲਕਾ ਨੇ ਕਿਹਾ ਤੇ ਉਹਨੇ ਆਪਣੇ ਮਨ ਵਿਚ ਸੋਚਿਆ: "ਉਹ ਕਿਵੇਂ ਵੀ ਜਗਾ ਨਹੀਂ ਸਕਣ ਲਗੀ।"

ਰਾਤ ਪਈ ਤੇ ਮਾਰੀਉਸਕਾ ਸੌਣ ਵਾਲੇ ਕਮਰੇ ਵਿਚ ਗਈ, ਪਰ ਸੁਣੱਖਾ ਸਿਕਰਾ ਤਾਂ ਪਹਿਲਾਂ ਵਾਂਗ ਹੀ ਗੂੜ੍ਹੀ ਨੀਂਦ ਸੁੱਤਾ ਪਿਆ ਸੀ।

ਓ ਮੇਰੇ ਪਿਆਰੇ, ਮੇਰੇ ਸੁਣੱਖੇ ਸ਼ਿਕਰੇ, ਉਠ ਜਾਗ !"

ਪਰ ਸੁਣਖਾ ਸ਼ਿਕਰਾ ਸੁੱਤਾ ਰਿਹਾ ਤੇ ਨਹੀਂ ਜਾਗਿਆ।

ਮਾਰੀਉਸਕਾ ਨੇ ਉਹਨੂੰ ਜਗਾਉਣ ਦੀ ਬੜੀ ਕੋਸ਼ਿਸ਼ ਕੀਤੀ, ਬੜੀ ਵਾਹ ਲਾਈ, ਪਰ ਜਗਾ - ਸਕੀ। ਥੋੜੇ ਚਿਰ ਪਿੱਛੋਂ ਦਿਨ ਚੜ੍ਹਨ ਵਾਲਾ ਸੀ। ਸੋ ਮਾਰੀਉਸਕਾ ਫੁਟ ਫੁਟ ਕੇ ਰੋਣ ਲਗ ਪਈ 5 ਉਹਨੇ ਕਿਹਾ:

ਮੇਰੇ ਪਿਆਰੇ ਸੁਣੱਖੇ ਸ਼ਿਕਰੇ, ਉਠ ਤੇ ਆਪਣੀਆਂ ਅੱਖਾਂ ਖੋਹਲ, ਆਪਣੀ ਮਾਰੀਉਸਕਾ ਵੰਤ ਵੇਖ ਉਹਨੂੰ ਹਿੱਕ ਨਾਲ ਲਾ!"

ਅਤੇ ਮਾਰੀਉਸਕਾ ਦੀਆਂ ਅੱਖਾਂ ਵਿਚੋਂ ਇਕ ਤੱਤਾ ਤੱਤਾ ਅੱਥਰੂ ਉਹਦੇ ਪਿਆਰੇ ਦੇ ਨੰਗੇ ਢੇ ਤੇ ਆ ਡਿੱਗਾ ਤੇ ਇਸ ਨੂੰ ਝੁਲਸ ਦਿੱਤਾ। ਸੁਣੱਖਾ ਸਿਕਰਾ ਤੜਫਿਆ ਤੇ ਉਹਨੇ ਆਪਣੀਆਂ ਅੱਖਾਂ ਖੋਹਲੀਆਂ ਤੇ ਮਾਰੀਉਸਕਾ ਨੂੰ ਵੇਖਿਆ। ਤੇ ਫੇਰ ਉਹਨੇ ਉਸ ਨੂੰ ਆਪਣੀਆਂ ਬਾਹਵਾਂ ਵਿਚ ਲੈ ਲਿਆ ਤੋ ਉਹਨੂੰ ਚੁੰਮਿਆ।  

ਤੂੰ ਏ, ਮੇਰੀ ਮਾਰੀਉਸਕਾ ? ਸੋ ਤੂੰ ਲੋਹੇ ਦੀਆਂ ਜੁੱਤੀਆਂ ਦੇ ਤਿੰਨ ਜੋੜੇ ਹੰਢਾ ਲਏ. ਲੋਹੇ ਦੇ ਤਿੰਨ ਡੰਡੇ ਤੋੜ ਲਏ ਤੇ ਲੋਹੇ ਦੀਆਂ ਤਿੰਨ ਟੋਪੀਆਂ ਪਾੜ ਲਈਆਂ? ਬਸ ਕਰ ਰੇ ਨਾ। ਚਲ ਹੁਣ ਅਸੀਂ ਘਰ ਚਲੀਏ।

ਤੇ ਉਹਨਾਂ ਨੇ ਘਰ ਜਾਣ ਦੇ ਸਫਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪਰ ਮਲਕਾ ਨੇ ਵੇਖ ਲਿਆ ਤੇ ਉਹਨੇ ਆਪਣੇ ਬਿਗਲਚੀਆਂ ਨੂੰ ਹੁਕਮ ਦਿੱਤਾ ਕਿ ਉਹ ਦੇਸ ਦੇ ਸਾਰੇ ਸ਼ਹਿਰਾਂ

135 / 245
Previous
Next