

ਵਿਚ ਉਸ ਦੇ ਪਤੀ ਦੇ ਵਸਾਹਘਾਤ ਦੀ ਖਬਰ ਕਰ ਦੇਣ।
ਤੇ ਉਹਦੇ ਦੋਸ ਦੇ ਰਜਵਾੜੇ ਤੇ ਵਪਾਰੀ ਸਲਾਹ ਮਸ਼ਵਰਾ ਕਰਨ ਲਈ ਇਕੱਠੇ ਹੋ ਗਏ ਤੇ ਫੈਸਲਾ ਕਰਨ ਲੱਗੇ ਕਿ ਸੁਣੱਖੇ ਸ਼ਿਕਰੇ ਨੂੰ ਕਿਵੇਂ ਸਜ਼ਾ ਦਿੱਤੀ ਜਾਵੇ।
ਤੇ ਫੇਰ ਸੁਣੱਖਾ ਸ਼ਿਕਰਾ ਉਠਕੇ ਖੜਾ ਹੋਇਆ ਤੇ ਬੋਲਿਆ:
"ਤੁਹਾਡੇ ਖਿਆਲ ਵਿਚ ਅਸਲ ਪਤਨੀ ਕੌਣ ਏ, ਉਹ ਜੇ ਮੈਨੂੰ ਸੱਚਾ ਪਿਆਰ ਕਰਦੀ ਏ ਜਾਂ ਉਹ ਜਿਹੜੀ ਮੈਨੂੰ ਵੇਚਦੀ ਤੇ ਮੇਰੇ ਨਾਲ ਗਦਾਰੀ ਕਰਦੀ ਏ ?"
ਸਾਰੇ ਸਹਿਮਤ ਸਨ ਕਿ ਸਿਰਫ ਮਾਰੀਉਸ਼ਕਾ ਹੀ ਉਹਦੀ ਪਤਨੀ ਹੋਣ ਦੇ ਯੋਗ ਏ।
ਇਸ ਤੋਂ ਪਿਛੋਂ ਉਹ ਆਪਣੇ ਦੇਸ ਮੁੜ ਗਏ। ਤੇ ਓਥੇ ਉਹਨਾਂ ਇਕ ਸ਼ਾਨਦਾਰ ਦਾਅਵਤ ਕੀਤੀ, ਤੇ ਉਹਨਾਂ ਦੇ ਵਿਆਹ ਤੇ ਤੋਪਾਂ ਦੀ ਸਲਾਮੀ ਦਿੱਤੀ ਗਈ ਤੇ ਬਿਗਲ ਵੱਜੇ। ਤੇ ਦਾਅਵਤ ਏਡੀ ਸ਼ਾਨਦਾਰ ਸੀ ਕਿ ਲੋਕਾਂ ਨੂੰ ਅੱਜ ਤੱਕ ਨਹੀ ਭੁਲੀ। ਇਸ ਤੋਂ ਮਗਰੋਂ ਉਹ ਦੋਵੇ ਖੁਸ਼ੀ ਖੁਸ਼ੀ ਰਹਿਣ ਲੱਗੇ।