


ਸੁਰੰਗ-ਸਲੇਟੀ
ਇਕ ਵਾਰੀ ਦੀ ਗੱਲ ਏ, ਇਕ ਬੁੱਢਾ ਆਦਮੀ ਹੁੰਦਾ ਸੀ, ਜਿਹਦੇ ਤਿੰਨ ਪੁਤਰ ਸਨ। ਦੋਵੇਂ ਵੱਡੇ ਪੁਤਰ ਚੰਗੇ ਸਮਝੇ ਜਾਂਦੇ ਨੌਜਵਾਨ ਸਨ, ਉਹਨਾਂ ਨੂੰ ਸੁਹਣੇ ਕਪੜੇ ਪਾਣ ਦਾ ਸ਼ੌਕ ਸੀ ਤੇ ਵਹੀ ਦਾ ਕੰਮ ਸੰਜਮ ਨਾਲ ਕਰ ਸਕਣ ਦੀ ਜਾਚ ਸੀ। ਪਰ ਸਭ ਤੋਂ ਛੋਟੇ ਪੁੱਤਰ ਮੂਰਖ ਇਵਾਨ, ਵਿਚ ਇਹੋ ਜਿਹੀ ਕੋਈ ਗੱਲ ਨਹੀਂ ਸੀ। ਉਹ ਬਹੁਤਾ ਵਕਤ ਘਰ ਹੀ ਸਟੇਵ ਦੇ ਉਤੇ ਬੈਠ ਕੇ ਬਤਾਂਦਾ ਤੇ ਜੇ ਬਾਹਰ ਨਿਕਲਦਾ ਤਾਂ ਜੰਗਲ ਵਿਚੋਂ ਖੁੰਬਾਂ ਇਕੱਠੀਆਂ ਕਰਦਾ ਰਹਿੰਦਾ।
ਜਦੋਂ ਬੁੱਢੇ ਆਦਮੀ ਦੇ ਪੂਰੇ ਹੋਣ ਦਾ ਵੇਲਾ ਆਇਆ, ਉਹਨੇ ਆਪਣੇ ਪੁੱਤਰਾਂ ਨੂੰ ਕੋਲ ਸੱਦਿਆ ਤੇ ਕਿਹਾ
"ਜਦੋ ਮੈਂ ਮਰ ਜਾਵਾਂ, ਤਿੰਨ ਦਿਨ ਰੋਜ ਰਾਤੀ ਮੇਰੀ ਕਬਰ 'ਤੇ ਆਉਣਾ ਤੇ ਮੇਰੇ ਖਾਣ ਤਈ ਕੁਝ ਰੋਟੀ ਲਿਆਉਣਾ।"