Back ArrowLogo
Info
Profile

ਉਹਨੇ ਕੁਝ ਰੋਟੀ ਫੜੀ, ਬਾਪੂ ਦੀ ਕਬਰ 'ਤੇ ਜਾ ਪਹੁੰਚਿਆ ਤੇ ਬਹਿ ਕੇ ਉਡੀਕਣ ਲਗਾ। ਜਦੋਂ ਅੱਧੀ ਰਾਤ ਹੋਈ, ਧਰਤੀ ਦੇਫਾੜ ਹੋ ਗਈ, ਬੁਢਾ ਬਾਪੂ ਕਬਰ ਵਿਚੋਂ ਉਠ ਖਲੋਤਾ ਤੇ ਬੋਲਿਆ :

"ਕੌਣ ਏ ? ਤੂੰ ਏ, ਮੇਰੇ ਦੂਜੇ ਪੁਤਰਾ? ਦੱਸ ਰੂਸ ਦਾ ਕੀ ਹਾਲ ਏ: ਕੁੱਤੇ ਭੇਕ ਰਹੇ ਨੇ. ਬਘਿਆੜ ਚਾਂਗਰਾਂ ਮਾਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹੈ ? "

ਤੇ ਇਵਾਨ ਨੇ ਜਵਾਬ ਦਿੱਤਾ:

"ਮੈਂ ਵਾਂ. ਤੁਹਾਡਾ ਪੁੱਤਰ, ਬਾਪੂ ਜੀ। ਰੂਸ 'ਚ ਅਮਨ-ਅਮਾਨ ਏ।"

ਤਾਂ ਬਾਪੂ ਨੇ ਇਵਾਨ ਦੀ ਲਿਆਂਦੀ ਰੇਟੀ ਢਿਡ ਭਰ ਕੇ ਖਾਧੀ ਤੇ ਫੇਰ ਆਪਣੀ ਕਬਰ ਵਿਚ ਲੇਟ ਗਿਆ। ਤੇ ਇਵਾਨ ਰਾਹ ਵਿਚ ਖੁੰਬਾਂ ਇਕੱਠੀਆਂ ਕਰਨ ਲਈ ਅਟਕਦਾ ਅਟਕਾਂਦਾ, ਘਰ ਨੂੰ ਹੋ ਪਿਆ। ਉਹ ਘਰ ਪਹੁੰਚਿਆ ਤੇ ਉਹਦਾ ਦੂਜਾ ਭਰਾ ਉਹਨੂੰ ਪੁਛੱਣ ਲਗਾ:

"ਜਿਹੜੀ ਰੋਟੀ ਲੈ ਗਿਆ ਸੋ, ਬਾਪੂ ਨੇ ਖਾਧੀ ਸੀ ਉਹ ?"

"ਹਾਂ," ਇਵਾਨ ਨੇ ਜਵਾਬ ਦਿਤਾ। " ਢਿਡ ਭਰ ਕੇ ਖਾਧੀ ਸਾਨੇ।"

ਤੀਜੀ ਰਾਤ ਨੂੰ ਕਬਰ 'ਤੇ ਜਾਣ ਦੀ ਇਵਾਨ ਦੀ ਵਾਰੀ ਸੀ ਤੇ ਉਹਨੇ ਆਪਣੇ ਭਰਾਵਾਂ ਨੂੰ ਆਖਿਆ:

''ਦੋ ਰਾਤਾਂ ਬਾਪੂ ਦੀ ਕਬਰ ਤੇ ਮੈਂ ਜਾਂਦਾ ਰਿਹਾ। ਹੁਣ ਜਾਣ ਦੀ ਵਾਰੀ ਤੁਹਾਡੀ ਏ ਤੇ ਮੈਂ ਘਰ ਰਹਾਂਗਾ ਤੇ ਆਰਾਮ ਕਰਾਂਗਾ।"

"ਨਹੀਂ, ਨਹੀਂ," ਭਰਾਵਾਂ ਨੇ ਜਵਾਬ ਦਿਤਾ। ਤੈਨੂੰ ਈ ਜਾਣਾ ਚਾਹੀਦੈ। ਇਵਾਨ. ਕਿਉਂਕਿ ਤੂੰ ਤਾਂ ਹੁਣ ਆਦੀ ਹੋ ਚੁੱਕਾ ਏ।"

ਬਹੁਤ ਹੱਛਾ, " ਇਵਾਨ ਮੰਨ ਗਿਆ. ਮੈ ਚਲਾ ਜਵਾਂਗਾ।"

ਉਹਨੇ ਕੁਝ ਰੋਟੀ ਫੜੀ ਤੇ ਕਬਰ ਤੇ ਜਾ ਪਹੁੰਚਿਆ ਤੇ ਜਦੋਂ ਅੱਧੀ ਰਾਤ ਹੋਈ, ਧਰਤੀ ਦੋਫਾੜ ਹੋ ਗਈ ਤੇ ਬੁੱਢਾ ਬਾਪੂ ਕਬਰ ਵਿਚੋ ਉਠ ਖਲੋਤਾ।

"ਕੋਣ ਏ ?" ਉਹਨੇ ਆਖਿਆ। ਤੂੰ ਏ ਇਵਾਨ ਮੇਰੇ ਤੀਜੇ ਪੁਤਰਾ? ਦੱਸ ਰੂਸ ਦਾ ਕੀ ਹਾਲ ਏ ਕੁੱਤੇ ਭੇਕ ਰਹੇ ਨੇ, ਬਘਿਆੜ ਚਾਂਗਰਾਂ ਮਾਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹੈ ? " ਤੇ ਇਵਾਨ ਨੇ ਜਵਾਬ ਦਿੱਤਾ :

"ਮੈ ਵਾਂ, ਬਾਪੂ ਜੀ, ਤੁਹਾਡਾ ਪੁੱਤਰ ਇਵਾਨ। ਰੂਸ 'ਚ ਅਮਨ-ਅਮਾਨ ਏ।" ਤਾਂ ਬਾਪੂ ਨੇ ਇਵਾਨ ਦੀ ਲਿਆਂਦੀ ਰੋਟੀ ਢਿਡ ਭਰ ਕੇ ਖਾਧੀ ਤੇ, ਇਵਾਨ ਨੂੰ ਕਹਿਣ ਲੱਗਾ :

" ਇਵਾਨ, ਤੂੰ ਈ ਏ. ਜਿਨ੍ਹੇ ਮੇਰਾ ਹੁਕਮ ਮੰਨਿਐ। ਤੂੰ ਨਹੀਂ ਡਰਿਆ ਤਿੰਨ ਰਾਤਾਂ ਮੇਰੀ ਕਬਰ ਤੇ ਆਉਣ ਤੋਂ। ਹੁਣ ਤੂੰ ਖੁਲ੍ਹੇ ਮੈਦਾਨ 'ਚ ਜਾ ਖਲੇ ਤੇ ਉਚੀ ਸਾਰੀ ਬੋਲ: ਸੁਰੰਗ-ਸਲੇਟੀ. ਸੁਣ ਕਰ ਛੇਤੀ ! ਤੈਨੂੰ ਸੱਦਾਂ ਇਧਰ. ਕਰ ਜਾਂ ਮਰ !' ਜਦੋਂ ਘੋੜਾ ਤੇਰੇ ਸਾਹਮਣੇ ਆਵੇ, ਚੜ੍ਹ ਕੇ

139 / 245
Previous
Next