Back ArrowLogo
Info
Profile

ਉਹਦੇ ਸੱਜੇ ਕੰਨ 'ਚ ਵੜ ਜਾਈਂ ਤੇ ਖੱਬੇ'ਚੋਂ ਨਿਕਲ ਆਈ, ਤੇ ਤੂੰ ਏਨਾ ਸੁਹਣਾ ਗਭਰੂ ਬਣ ਕੇ ਨਿਕਲੇਗਾ, ਜਿੰਨਾ ਸੁਹਣਾ ਕਦੀ ਕਿਸੇ ਨਹੀ ਵੇਖਿਆ ਹੋਣਾ। ਫੇਰ ਘੋੜੇ ਤੋਂ ਬਹਿ ਜਾਈਂ ਤੇ ਜਿਥੇ ਦਿਲ ਕਰਦਾ ਈ, ਚਲਾ ਜਾਈਂ।"

ਇਵਾਨ ਨੇ ਬਾਪੂ ਦੀ ਦਿੱਤੀ ਲਗਾਮ ਫੜ ਲਈ। ਉਹਦਾ ਸ਼ੁਕਰੀਆ ਅਦਾ ਕੀਤਾ, ਤੇ ਰਾਹ ਵਿਚ ਖੁੰਬਾਂ ਇਕੱਠੀਆਂ ਕਰਨ ਲਈ ਅਟਕਦਾ ਅਟਕਾਂਦਾ ਘਰ ਵਲ ਨੂੰ ਹੋ ਗਿਆ। ਉਹ ਘਰ ਪਹੁੰਚਿਆ ਤੇ ਉਹਦੇ ਭਰਾਵਾਂ ਨੇ ਉਹਨੂੰ ਪੁਛਿਆ:

"ਬਾਪੂ ਮਿਲਿਆ ਸਾਈ ?"

"ਹਾਂ, ਮਿਲੇ ਸਨ. " ਇਵਾਨ ਨੇ ਜਵਾਬ ਦਿੱਤਾ।

"ਜਿਹੜੀ ਰੋਟੀ ਲੈ ਗਿਆ ਸੈ, ਖਾਧੀ ਸੀ ਉਹਨੇ ?"

"ਹਾਂ, ਢਿਡ ਭਰ ਕੇ ਖਾਧੀ ਸਾਨੋਂ ਤੇ ਮੈਨੂੰ ਆਖਿਆ ਸਾਨੇ, ਹੁਣ ਫੇਰ ਉਹਨਾਂ ਦੀ ਕਬਰ 'ਤੇ ਨਾ ਆਵਾਂ।"

ਤੇ ਐਨ ਉਹਨੀ ਹੀ ਦਿਨੀਂ ਚਾਰ ਨੇ ਢੰਡੋਰਾ ਫਿਰਵਾਇਆ ਕਿ ਸਾਰੇ ਸੁਣੱਖੇ ਗਭਰੂ ਉਹਦੇ ਦਰਬਾਰ ਵਿਚ ਇਕੱਠੇ ਹੋਣ। ਜ਼ਾਰ ਦੀ ਧੀ ਜ਼ਾਰਜ਼ਾਦੀ ਸੁੰਦਰੀ, ਨੇ ਆਪਣੇ ਲਈ ਬਾਰਾਂ ਥੰਮਿਆਂ ਤੇ ਸ਼ਾਹਬਲੂਤ ਦੀਆਂ ਬਾਰਾਂ ਗੋਲੀਆਂ ਵਾਲਾ ਇਕ ਮਹਿਲ ਬਣਵਾਇਆ ਸੀ। ਤੇ ਉਹਦੇ ਵਿਚ ਉਹਨੇ ਸਭ ਤੋਂ ਉਪਰ ਵਾਲੇ ਕਮਰੇ ਦੀ ਬਾਰੀ ਵਿਚ ਬਹਿਣਾ ਸੀ ਤੇ ਓਸ ਜਣੇ ਨੂੰ ਉਡੀਕਣਾ ਸੀ ਜਿਹੜਾ ਘੋੜੇ ਦੀ ਅਸਵਾਰੀ ਕਰਦਾ ਉਹਦੀ ਬਾਰੀ ਜਿੰਨੀ ਉਚੀ ਛਾਲ ਮਾਰ ਲਵੇ ਤੇ ਉਹਦੇ ਬੁਲ੍ਹਾਂ ਨੂੰ ਚੁੰਮ ਲਵੇ। ਉਹਨੂੰ, ਜਿਹੜਾ ਇਹ ਕੁਝ ਕਰਨ ਵਿਚ ਕਾਮਯਾਬ ਹੋ ਜਾਵੇ, ਭਾਵੇਂ ਉਹ ਉਚੇ ਘਰਾਣੇ ਦਾ ਜੰਮਪਲ ਹੋਵੇ ਜਾਂ ਨੀਵੇਂ ਘਰਾਣੇ ਦਾ ਜਾਰ ਨੇ ਆਪਣੀ ਧੀ, ਜਾਰਜਾਦੀ ਸੁੰਦਰੀ, ਦਾ ਡੇਲਾ ਦੇ ਦੇਣਾ ਸੀ ਤੇ ਨਾਲੇ ਆਪਣਾ ਅੱਧਾ ਰਾਜ।

ਇਹਦੀ ਖਬਰ ਇਵਾਨ ਦੇ ਭਰਾਵਾਂ ਦੇ ਕੰਨੀ ਵੀ ਪਈ ਤੇ ਉਹਨਾਂ ਆਪੋ ਵਿਚ ਕਿਸਮਤ ਅਜਮਾਣ ਦਾ ਮਤਾ ਪਕਾ ਲਿਆ।

ਉਹਨਾਂ ਆਪਣੇ ਬਹਾਦਰ ਘੋੜਿਆਂ ਨੂੰ ਜਵੀ ਚਰਾਈ ਤੇ ਉਹਨਾਂ ਨੂੰ ਤਬੇਲਿਆਂ ਤੋਂ ਕੱਢ ਲਿਆ. ਤੇ ਉਹਨਾਂ ਆਪ ਆਪਣੇ ਸਭ ਤੋਂ ਸੁਹਣੇ ਕਪੜੇ ਪਾ ਲਏ ਤੇ ਆਪਣੇ ਕੁੰਡਲਾਂ ਵਾਲੇ ਛਤਿਆਂ ਨੂੰ ਕੰਘੀ ਕਰ ਲਈ। ਤੇ ਇਵਾਨ ਨੇ, ਜਿਹੜਾ ਚਿਮਨੀ ਦੇ ਪਿਛੇ ਵੱਲ ਸਟੇਵ ਦੇ ਉਤੇ ਬੈਠਾ ਸੀ. ਉਹਨਾਂ ਨੂੰ ਆਖਿਆ:

"ਭਰਾਵੇ, ਭਰਾਵੋ, ਮੈਨੂੰ ਵੀ ਨਾਲ ਲੈ ਚੱਲੇ, ਤੇ ਮੈਨੂੰ ਵੀ ਕਿਸਮਤ ਅਜਮਾ ਕੇ ਵੇਖ ਲੈਣ ਦਿਓ।"

"ਵਾਹ ਓਏ ਸਟੋਵ ਤੇ ਪਏ ਮੂਰਖਾ!" ਉਹਦੇ ਭਰਾ ਹੱਸੇ। " ਜੇ ਸਾਡੇ ਨਾਲ ਗਿਆ ਤਾਂ ਲੋਕ

140 / 245
Previous
Next