Back ArrowLogo
Info
Profile

ਖਿੱਲੀ ਹੀ ਉਡਾਣਗੇ ਨੀ । ਜਾ, ਜਾ ਕੇ ਜੰਗਲ 'ਚੋਂ ਖੰਬਾਂ ਲਭ।"

ਭਰਾ ਆਪਣੇ ਬਹਾਦਰ ਘੋੜਿਆਂ ਉਤੇ ਬਹਿ ਗਏ. ਉਹਨਾਂ ਆਪਣੇ ਟੋਪ ਫਬਾ ਲਏ. ਸੀਟੀ ਮਾਰੀ ਤੇ ਜੈਕਾਰਾ ਲਾਇਆ ਤੇ ਧੂੜ ਦਾ ਬੱਦਲ ਉਡਾਂਦਿਆਂ ਘੋੜਿਆਂ ਨੂੰ ਸੜਕ ਵੱਲ ਸਰਪਟ ਦੌੜਾ ਦਿਤਾ। ਇਵਾਨ ਨੇ ਬਾਪੂ ਦੀ ਦਿੱਤੀ ਲਗਾਮ ਫੜੀ, ਬਾਹਰ ਖੁਲ੍ਹੇ ਮੈਦਾਨ ਵਿਚ ਨਿਕਲ ਆਇਆ ਤੇ ਜਿਵੇਂ ਉਹਦੇ ਬਾਪੂ ਨੇ ਉਹਨੂੰ ਸਿਖਾਇਆ ਸੀ, ਉੱਚੀ ਸਾਰੀ ਬੋਲਿਆ:

"ਸੁਰੰਗ-ਸਲੇਟੀ ਸੁਣ ਕਰ ਛੇਤੀ! ਤੈਨੂੰ ਸੱਦਾਂ ਇਧਰ, ਕਰ ਜਾਂ ਮਰ !"

ਤੇ ਉਹ ਕੀ ਵੇਖਦਾ ਏ! ਇਕ ਘੋੜੇ ਕੀਤੀ ਧਾਈ, ਧਰਤ ਕੰਬਾਈ। ਉਹਦੀਆਂ ਨਾਸਾਂ ਵਿਚੋ ਲਾਟਾਂ ਨਿਕਲ ਰਹੀਆਂ ਸਨ ਤੇ ਉਹਦੇ ਕੰਨਾਂ ਵਿਚੋਂ ਧੂੰਏਂ ਦੇ ਬੱਦਲ ਉਡ ਰਹੇ ਸਨ । ਘੋੜਾ ਦੌੜਦਾ- ਜੁੜਦਾ ਇਵਾਨ ਕੋਲ ਪਹੁੰਚਿਆ, ਅਸਲੇ ਅਹਿਲ ਹੋ ਕੇ ਖਲੋ ਗਿਆ ਤੇ ਬੋਲਿਆ:

ਇਵਾਨ ਤੁਹਾਡੀ ਕੀ ਇੱਛਾ ਏ ?"

ਇਵਾਨ ਨੇ ਘੋੜੇ ਦੀ ਧੌਣ ਉਤੇ ਥਾਪੜਾ ਦਿੱਤਾ। ਉਹਨੂੰ ਲਗਾਮ ਪਾਈ, ਉਹ ਉਹਦੇ ਸੱਜੇ ਭੰਨ ਵਿਚ ਵੜ ਗਿਆ ਤੋ ਉਹਦੇ ਖੱਬੇ ਕੰਨ ਵਿਚੋਂ ਨਿਕਲ ਆਇਆ। ਤਾਂ ਵੇਖੋ ਕੀ ਹੋਇਆ। ਉਹ ਏਨਾ ਸੁਣੱਖਾ ਗਭਰੂ ਬਣ ਨਿਕਲਿਆ, ਜਿੰਨਾ ਜਾਵੇ ਨਾ ਬੁਝਿਆ, ਜਾਵੇ ਨਾ ਮੰਨਿਆ। ਜਾਵੇ ਨਾ ਲਿਖਿਆ। ਉਹ ਸੁਰੰਗ-ਸਲੋਟੀ ਉਤੇ ਬਹਿ ਗਿਆ ਤੇ ਜ਼ਾਰ ਦੇ ਮਹਿਲ ਵੱਲ ਹੋ ਪਿਆ। ਸੁਰੰਗ-ਸਲੇਟੀ ਪੂਛ ਝੁਲਾਰ, ਹੋਇਆ ਪਹਾੜ, ਵਾਦੀਆਂ ਤੋਂ ਪਾਰ, ਉਸ ਪਾਰ, ਰੁਖ ਟੱਪੇ ਵਾਂਗ ਹਵਾ ਹਫਤਾ ਜਾਂ ਦਿਨ ਭਜਦਾ ਗਿਆ।

ਜਦੋਂ ਅਖੀਰ ਇਵਾਨ ਦਰਬਾਰ ਵਿਚ ਪਹੁੰਚਿਆ, ਮਹਿਲ ਦਾ ਮੈਦਾਨ ਲੋਕਾਂ ਨਾਲ ਤੁੜਿਆ ਪਿਆ ਸੀ। ਬਾਰਾਂ ਥੰਮਿਆਂ ਤੇ ਗੋਲੀਆਂ ਦੀਆਂ ਬਾਰਾਂ ਪਾਲਾਂ ਵਾਲਾ ਮਹਿਲ ਖੜਾ ਸੀ, ਤੇ ਉਹਦੇ ਸਭ ਤੋਂ ਉਤਲੇ ਚੁਬਾਰੇ ਵਿਚ, ਆਪਣੇ ਕਮਰੇ ਦੀ ਬਾਰੀ ਵਿਚ, ਜ਼ਾਰਜ਼ਾਦੀ ਸੁੰਦਰੀ ਬੈਠੀ ਸੀ।

ਜਾਰ ਬਾਹਰ ਡਿਉੜੀ ਵਿਚ ਨਿਕਲਿਆ ਤੇ ਬੋਲਿਆ:

ਸੁਣੱਖੇ ਗਭਰੂਓ, ਤੁਹਾਡੇ ਵਿਚੋਂ ਜਿਹੜਾ ਘੋੜੇ 'ਤੇ ਅਸਵਾਰੀ ਕਰਦਾ ਉਸ ਬਾਰੀ ਜਿੰਨੀ ਉੱਚੀ ਛਾਲ ਮਾਰ ਲਏਗਾ ਤੇ ਮੇਰੀ ਧੀ ਦੇ ਬੁਲ੍ਹਾਂ 'ਤੇ ਚੁੰਮਣ ਦੇ ਲਏਗਾ, ਉਹਨੂੰ ਮੇਰੀ ਧੀ ਦਾ ਡੋਲਾ ਦੇ ਦਿੱਤਾ ਜਾਵੇਗਾ ਤੇ ਨਾਲੇ ਮੇਰਾ ਅੱਧਾ ਰਾਜ। '

ਜਾਰਜ਼ਾਦੀ ਸੁੰਦਰੀ ਦੇ ਚਾਹਵਾਨ ਅੱਗੜ-ਪਿੱਛੜ ਘੋੜੇ ਦੁੜਾਂਦੇ ਆਏ ਤੇ ਉਹਨਾਂ ਕਲੋਲਾਂ ਕੱਤੀਆਂ ਤੇ ਛਾਲਾਂ ਮਾਰੀਆਂ, ਪਰ ਬਾਰੀ ਸੀ ਕਿ ਉਹਨਾਂ ਦੀ ਪਹੁੰਚ ਤੇ ਦੂਰ ਹੀ ਰਹੀ। ਬਾਕੀਆਂ ਦੇ ਨਾਲ ਨਾਲ ਇਵਾਨ ਦੇ ਦੇਵਾਂ ਭਰਾਵਾਂ ਨੇ ਵੀ ਕੋਸ਼ਿਸ਼ ਕੀਤੀ ਪਰ ਉਹ ਅਧ ਤੱਕ ਵੀ ਨਾ ਹੁੰਚ ਸਕੇ।

ਜਦੋ ਇਵਾਨ ਦੀ ਵਾਰੀ ਆਈ. ਉਹਨੇ ਸੁਰੰਗ-ਸਲੇਟੀ ਨੂੰ ਦੁੜਕੀਏ ਪਾ ਦਿਤਾ ਤੇ ਜੈਕਾਰਾ

141 / 245
Previous
Next