

ਗਜਾਂਦਾ ਤੇ ਨਾਅਰਾ ਲਾਂਦਾ ਉਹ ਛਾਲ ਮਾਰ ਗੋਲੀਆਂ ਦੀ ਦੋ ਛਡ ਸਭ ਤੋਂ ਉਚੀ ਪਾਲ ਤੱਕ ਪਹੁੰਚ ਗਿਆ। ਉਹ ਫੇਰ ਆਇਆ ਤੇ ਛਾਲ ਮਾਰ ਗੋਲੀਆਂ ਦੀ ਇਕ ਛਡ ਸਭ ਤੋਂ ਉਚੀ ਪਾਲ ਤੱਕ ਪਹੁੰਚ ਗਿਆ। ਉਹਦੇ ਹਥ ਇਕ ਹੋਰ ਮੌਕਾ ਰਹਿ ਗਿਆ ਸੀ ਤੇ ਉਹ ਸੁਰੰਗ-ਸਲੇਟੀ ਨੂੰ ਓਦੇ ਤੱਕ ਟਪਾਉਂਦਾ ਤੇ ਘੁਮੇਟਣੀਆਂ ਦੇਂਦਾ ਰਿਹਾ, ਜਦੋ ਤੱਕ ਘੋੜਾ ਭੁੜਕਣ ਤੇ ਸੂਕਣ ਨਾ ਲਗ ਪਿਆ। ਫੇਰ, ਬਾਰੀ ਅਗੇ ਅੱਗ ਵਾਂਗ ਲੰਘਦਿਆਂ। ਉਹਨੇ ਬਹੁਤ ਉਚੀ ਛਾਲ ਮਾਰੀ ਤੇ ਚਾਰਜ਼ਾਦੀ ਸੁੰਦਰੀ ਦੇ ਸ਼ਹਿਦ-ਮਿੱਠੇ ਬੁਲ ਚੁੰਮ ਲਏ। ਤੇ ਜਾਰਜਾਦੀ ਨੇ ਆਪਣੀ ਮੁਹਰ ਵਾਲੀ ਮੁੰਦਰੀ ਉਹਦੇ ਮੱਥੇ ਉਤੇ ਮਾਰੀ ਤੇ ਉਹਦੇ ਉਤੇ ਆਪਣੀ ਮੁਹਰ ਲਾ ਦਿਤੀ।
ਲੋਕੀਂ ਕੂਕਾਂ ਮਾਰਨ ਲਗ ਪਏ : " ਰੋਕਣਾ ਸੂ ! ਫੜਨਾ ਸੂ।" ਪਰ ਇਵਾਨ ਤੇ ਉਹਦਾ ਘੋੜਾ ਧੂੜ ਦੇ ਬੱਦਲ ਵਿਚ ਅਲੋਪ ਹੋ ਗਏ।
ਛਾਲਾਂ ਮਾਰਦੇ ਉਹ ਖੁਲ੍ਹੇ ਮੈਦਾਨ ਵਿਚ ਆ ਗਏ ਤੇ ਇਵਾਨ ਸੁਰੰਗ-ਸਲੇਟੀ ਦੇ ਖੱਬੇ ਕੰਨ ਵਿਚ ਵੜ੍ਹ ਗਿਆ ਤੇ ਉਹਦੇ ਸੱਜੇ ਕੰਨ ਵਿਚੋਂ ਨਿਕਲ ਆਇਆ ਤੇ ਵੇਖੋ ਹੋਇਆ ਕੀ! ਉਹਦੀ ਫੇਰ ਆਪਣੀ ਅਸਲ ਸ਼ਕਲ ਹੋ ਗਈ। ਉਹਨੇ ਸੁਰੰਗ-ਸਲੇਟੀ ਨੂੰ ਖੁਲ੍ਹਾ ਛਡ ਦਿਤਾ। ਤੇ ਆਪ ਰਾਹ ਵਿਚ ਕੁਝ ਖੁੰਬਾਂ ਇੱਕਠੀਆਂ ਕਰਨ ਲਈ ਅਟਕਦਾ ਅਟਕਦਾ, ਘਰ ਵਲ ਨੂੰ ਹੋ ਪਿਆ। ਉਹ ਘਰ ਵਿਚ ਵੜਿਆ। ਉਹਨੇ ਆਪਣੇ ਮੱਥੇ ਉਤੇ ਪੱਟੀ ਬੰਨ੍ਹ ਲਈ ਤੇ ਸਟੇਵ ਦੇ ਉਤੇ ਚੜ੍ਹ ਗਿਆ ਤੇ ਓਥੇ ਉਵੇਂ ਹੀ ਲੰਮਾ ਪੈ ਗਿਆ। ਜਿਵੇਂ ਉਹ ਪਹਿਲੇ ਪਿਆ ਹੋਇਆ ਸੀ।
ਹੌਲੀ ਹੌਲੀ ਉਹਦੇ ਭਰਾ ਆਣ ਪੁੱਜੇ, ਤੇ ਉਹਨੂੰ ਦੱਸਣ ਲਗ ਪਏ। ਉਹ ਕਿਥੇ ਕਿਥੇ ਗਏ ਸਨ ਤੇ ਉਹਨਾਂ ਕੀ ਕੀ ਵੇਖਿਆ ਸੀ।
"ਜਾਰਜ਼ਾਦੀ ਦੇ ਚਾਹਵਾਨਾਂ ਦਾ ਸ਼ੁਮਾਰ ਨਹੀਂ ਸੀ, ਤੇ ਸੁਹਣੇ ਵੀ ਸਨ," ਉਹਨਾਂ ਦੱਸਿਆ। "ਪਰ ਇਕ ਸੀ, ਜਿਦੇ ਸਾਹਮਣੇ ਉਹ ਕੁਝ ਨਹੀਂ ਸਨ ਲਗਦੇ। ਉਹਨੇ ਆਪਣੇ ਸੂਕਰਦੇ ਘੋੜੇ 'ਤੇ ਜ਼ਾਰਜ਼ਾਦੀ ਦੀ ਬਾਰੀ ਜਿੰਨੀ ਉੱਚੀ ਛਾਲ ਮਾਰੀ ਤੇ ਉਹਦੇ ਬੁਲ੍ਹ ਚੁੰਮ ਲਏ। ਅਸੀਂ ਉਹਨੂੰ ਆਉਂਦਿਆਂ ਤਾਂ ਵੇਖਿਆ ਸੀ, ਪਰ ਜਾਂਦਿਆਂ ਨਹੀਂ ਵੇਖਿਆ।"
ਚਿਮਨੀ ਪਿਛੇ ਆਪਣੀ ਥਾਂ ਤੇ ਇਵਾਨ ਨੇ ਕਿਹਾ :
" ਤੁਸੀਂ ਸ਼ਾਇਦ ਮੈਨੂੰ ਵੇਖਿਆ ਹੋਵੇ।"
ਉਹਦੇ ਭਰਾਵਾਂ ਨੂੰ ਗੁੱਸਾ ਚੜ੍ਹ ਗਿਆ ਤੇ ਉਹ ਬੋਲ ਪਏ :
"ਬੇਵਕੂਫ ! ਝੱਲੀਆਂ ਮਾਰ ਰਿਹੈ। ਬੈਠਾ ਰਹੁ ਸਟੋਵ ਉਤੇ ਤੇ ਖਾ ਆਪਣੀਆਂ ਖੁੰਬਾਂ।"
ਫੇਰ ਇਵਾਨ ਨੇ ਪੱਟੀ ਖੋਲ੍ਹੀ ਜਿਨ੍ਹੇ ਜ਼ਾਰਜਾਦੀ ਦੀ ਮਹਰ ਵਾਲੀ ਮੁੰਦਰੀ ਦਾ ਨਿਸ਼ਾਨ ਕੰਜਿਆ ਹੋਇਆ ਸੀ ਤੇ ਇਕਦਮ ਹੀ ਇਕ ਰੰਸ਼ਨ ਲੈਅ ਨਾਲ ਝੁੱਗੀ ਜਗਮਗਾ ਪਈ। ਭਰਾ ਡਰ ਗਏ ਤੇ ਰੋਣ ਕੁਰਲਾਣ ਲੱਗੇ।