

ਓਏ ਬੇਵਕੂਫਾ ਕੀ ਪਿਆ ਕਰਨੈ ? ਘਰ ਨੂੰ ਅੱਗ ਲਾ ਕੇ ਰਹੇਗਾ !"
ਅਗਲੇ ਦਿਨ ਜਾਰ ਨੇ ਦਾਅਵਤ ਕੀਤੀ ਤੇ ਉਹਦੇ ਵਿਚ ਉਹਨੇ ਆਪਣੀ ਸਾਰੀ ਰਿਆਇਆ ਨੂੰ ਸੱਦਿਆ, ਕੀ ਜਾਗੀਰਦਾਰ ਤੇ ਨਵਾਬ ਤੇ ਕੀ ਆਮ ਲੋਕੀਂ, ਕੀ ਅਮੀਰ ਤੇ ਕੀ ਗਰੀਬ ਕੀ ਜਵਾਨ ਤੇ ਕੀ ਬੁਢੇ। ਇਵਾਨ ਦੇ ਭਰਾ ਵੀ ਦਾਅਵਤ ਵਿਚ ਜਾਣ ਲਈ ਤਿਆਰ ਹੋਣ ਲਗੇ।
"ਭਰਾਵੋ ਭਰਾਵੋ, ਮੈਨੂੰ ਨਾਲ ਲੈ ਜਾਵੇ," ਇਵਾਨ ਨੇ ਅਰਜ਼ੋਈ ਕੀਤੀ।
"ਕੀ ਕਿਹਾ ਈ ?" ਉਹ ਹੱਸੇ। ਸਾਰੇ ਖਿੱਲੀ ਉਡਾਣਗੇ ਨੀ। ਏਥੇ ਸਟੋਵ ਤੇ ਬੈਠਾ ਰਹੁ ਤੇ ਆਪਣੀਆਂ ਖੁੰਬਾਂ ਖਾ।"
ਫੇਰ ਭਰਾ ਆਪਣੇ ਬਹਾਦਰ ਘੋੜਿਆਂ ਉਤੇ ਬਹਿ ਗਏ ਤੇ ਦੂਰ ਨਿਕਲ ਗਏ. ਤੇ ਇਵਾਨ ਉਹਨਾਂ ਦੇ ਪਿਛੇ ਪਿਛੇ ਪੈਦਲ ਤੁਰ ਪਿਆ। ਉਹ ਜ਼ਾਰ ਦੇ ਮਹਿਲ ਪਹੁੰਚ ਗਿਆ ਤੇ ਇਕ ਦੁਰਾਡੀ ਨੁਕਰੇ ਬੈਠ ਗਿਆ। ਤਾਂ ਜ਼ਾਰਜ਼ਾਦੀ ਸੁੰਦਰੀ ਨੇ ਸਭਨਾਂ ਮਹਿਮਾਨਾਂ ਦਾ ਚੱਕਰ ਕਢਣਾ ਸ਼ੁਰੂ ਕੀਤਾ। ਉਹ ਹਰ ਇਕ ਨੂੰ ਸ਼ਰਾਬ ਦੀ ਸੁਰਾਹੀ ਵਿਚੋ ਇਕ ਜਾਮ ਪਿਆਂਦੀ ਤੇ ਇਹ ਤੱਕਣ ਲਈ ਉਹਨਾਂ ਦੇ ਮੱਥੇ ਵੇਖਦੀ ਕਿ ਉਥੇ ਉਹਦੀ ਮੁਹਰ ਦਾ ਨਿਸ਼ਾਨ ਹੈ ਕਿ ਨਹੀਂ।
ਉਹਨੇ ਇਵਾਨ ਤੇ ਛੁਟ ਸਾਰਿਆਂ ਮਹਿਮਾਨਾਂ ਦਾ ਚੱਕਰ ਲਾ ਲਿਆ, ਤੇ ਜਦੋਂ ਉਹ ਉਹਦੇ ਤੇਲ ਅਪੜੀ, ਉਹਦਾ ਦਿਲ ਡੁੱਬਣ ਲਗਾ। ਉਹਨੇ ਇਵਾਨ ਵੱਲ ਤਕਿਆ। ਉਹ ਸਾਰੇ ਦਾ ਸਾਰਾ ਭਾਲਖ਼ ਨਾਲ ਭਰਿਆ ਪਿਆ ਸੀ। ਉਹਦੇ ਲੂੰ-ਕੰਢੇ ਖੜੇ ਸਨ।
ਜਾਰਜ਼ਾਦੀ ਸੁੰਦਰੀ ਨੇ ਕਿਹਾ:
ਕੋਣ ਏ ਤੂੰ ? ਕਿਥੋਂ ਆਇਆ ਏ? ਤੇ ਮੱਥਾ ਪੱਟੀ ਨਾਲ ਕਿਉਂ ਬੰਨ੍ਹਿਆ ਹੋਇਆ ਈ ?"
ਡਿੱਗ ਕੇ ਸਟ ਲਗ ਗਈ ਸੀ," ਇਵਾਨ ਨੇ ਜਵਾਬ ਦਿੱਤਾ।
ਜ਼ਾਰਜ਼ਾਦੀ ਨੇ ਪੱਟੀ ਖੋਲ੍ਹੀ ਤੇ ਇਕਦਮ ਹੀ ਮਹਿਲ ਇਕ ਡਲਕਦੀ ਲਾਲੀ ਨਾਲ ਝਮ ਝਮ ਕਰਨ ਲੱਗ ਪਿਆ।
ਇਹ ਵੇ ਮੇਰੀ ਮੁਹਰ !" ਉਹ ਕੂਕ ਉਠੀ। " ਇਹ ਜੇ ਮੇਰਾ ਮੰਗੇਤਰ।"
ਜਾਰ ਇਵਾਨ ਦੇ ਕੋਲ ਆਇਆ। ਉਹਨੇ ਉਹਦੇ ਵੱਲ ਵੇਖਿਆ ਤੇ ਕਹਿਣ ਲਗਾ:
"ਨਹੀਂ ਨਹੀਂ, ਜਾਰਜਾਦੀਏ! ਇਹ ਨਹੀਂ ਹੋ ਸਕਦਾ ਤੇਰਾ ਮੰਗੇਤਰ ਸਾਰਾ ਕਾਲਖ ਨਾਲ ਭਰਿਆ ਹੋਇਐ ਤੇ ਅਸਲੇ ਹੀ ਸਿੱਧਾ ਸਾਦੈ।"
ਇਵਾਨ ਨੇ ਜਾਰ ਨੂੰ ਆਖਿਆ
ਹਜੂਰ, ਮੈਨੂੰ ਮੂੰਹ ਧੋਣ ਦੀ ਆਗਿਆ ਦਿਓ।
ਜਾਰ ਨੇ ਉਹਨੂੰ ਇੰਜ ਕਰਨ ਦੀ ਆਗਿਆ ਦੇ ਦਿਤੀ ਤੇ ਇਵਾਨ ਹਾਤੇ ਵਿਚ ਆਇਆ ਤੇ ਹੁੰਚੀ ਸਾਰੀ ਬੋਲਿਆ, ਜਿਵੇਂ ਉਹਨੂੰ ਉਹਦੇ ਬਾਪੂ ਨੇ ਸਿਖਾਇਆ ਸੀ।