Back ArrowLogo
Info
Profile

"ਸੁਰੰਗ-ਸਲੇਟੀ ਸੁਣ ਕਰ ਛੇਤੀ! ਤੈਨੂੰ ਸੱਦਾਂ ਇਧਰ, ਕਰ ਜਾਂ ਮਰ।"

ਤੇ ਉਹ ਕੀ ਵੇਖਦਾ ਏ! ਸੁਰੰਗ-ਸਲੇਟੀ ਉਹਦੇ ਵੱਲ ਛਾਲਾਂ ਮਾਰਦਾ ਆਇਆ। ਉਹਦੀਆਂ ਟਾਪਾਂ ਹੇਠ ਧਰਤ ਕੰਬ ਉਠੀ, ਉਹਦੀਆਂ ਨਾਸਾਂ ਵਿਚੋ ਲਾਟਾਂ ਨਿਕਲ ਰਹੀਆਂ ਸਨ ਤੇ ਉਹਦੇ ਕੰਨਾਂ ਵਿਚੋਂ ਧੂੰਏ ਦੇ ਬੱਦਲ ਉਡ ਰਹੇ ਸਨ। ਇਵਾਨ ਉਹਦੇ ਸੱਜੇ ਕੰਨ ਵਿਚ ਵੜ੍ਹ ਗਿਆ ਤੇ ਉਹਦੇ ਖੱਬੇ ਕੰਨ ਵਿਚੋ ਨਿਕਲ ਆਇਆ ਤੇ ਉਹ ਏਨਾ ਸੁਣੱਖਾ ਗਭਰੂ ਬਣ ਨਿਕਲਿਆ, ਜਿੰਨਾ ਜਾਵੇ ਨਾ ਬੁਝਿਆ, ਜਾਵੇ ਨਾ ਮੰਨਿਆ, ਜਾਵੇ ਨਾ ਲਿਖਿਆ। ਮਹਿਲ ਅੰਦਰਲੇ ਸਭ ਲੋਕਾਂ ਨੇ ਜਦੋ ਉਹਨੂੰ ਵੇਖਿਆ, ਉਹ ਵਾਹ ਵਾਹ ਕਰ ਉਠੇ।

ਇਸ ਪਿਛੋਂ ਕਿਸੇ ਕੁਝ ਨਾ ਕਿਹਾ।

ਇਵਾਨ ਜਾਰਜਾਦੀ ਸੁੰਦਰੀ ਨਾਲ ਵਿਆਹਿਆ ਗਿਆ, ਤੇ ਵਿਆਹ ਦੀ ਖੁਸ਼ੀ ਮਨਾਉਣ ਲਈ ਰੰਗ-ਰਲੀਆਂ ਵਾਲੀ ਦਾਅਵਤ ਹੋਈ।

144 / 245
Previous
Next