Back ArrowLogo
Info
Profile

Page Image

ਇਵਾਨ-ਰਾਜਕੁਮਾਰ ਤੇ ਬੱਗਾ ਬਘਿਆੜ

ਇਕ ਵਾਰ ਦੀ ਗੱਲ ਹੈ ਕਿ ਬੋਰੇਨਦੇਈ ਨਾਂ ਦਾ ਇਕ ਚਾਰ ਸੀ। ਉਹਦੇ ਤਿੰਨ ਪੁਤਰ ਸਨ ਜਿਨ੍ਹਾਂ ਵਿਚੋਂ ਸਭ ਤੋਂ ਛੋਟੇ ਦਾ ਨਾਂ ਸੀ ਇਵਾਨ।

ਜ਼ਾਰ ਦਾ ਇਕ ਖੂਬਸੂਰਤ ਬਾਗ ਸੀ : ਇਸ ਬਾਗ ਵਿੱਚ ਸੇਬ ਦਾ ਇਕ ਰੁੱਖ ਸੀ ਜਿਸ ਨੂੰ ਸੁਨਹਿਰੀ ਸੇਬ ਲਗਦੇ ਸਨ।

ਇਕ ਦਿਨ ਜਾਰ ਨੂੰ ਪਤਾ ਲਗਾ ਕਿ ਕੋਈ ਉਹਦੇ ਬਾਗ ਵਿੱਚ ਆਉਂਦਾ ਹੈ ਤੇ ਉਹਦੇ ਸੁਨਹਿਰੀ ਸੇਬ ਚੁਰਾਕੇ ਲੈ ਜਾਂਦਾ ਹੈ। ਜਾਰ ਇਸ ਗੱਲੋਂ ਬੜਾ ਦੁਖੀ ਸੀ। ਉਸ ਨੇ ਪਹਿਰੇਦਾਰਾਂ ਨੂੰ ਬਾਗ ਵਿੱਚ ਭੇਜਿਆ, ਪਰ ਉਹ ਚੋਰ ਨੂੰ ਫੜਨ ਵਿੱਚ ਕਾਮਯਾਬ ਨਾ ਹੋਏ।

ਜਾਰ ਦਾ ਦਿਲ ਏਨਾ ਦੁਖਿਆ ਕਿ ਉਹ ਨਾ ਕੁਝ ਖਾਵੇ ਨਾ ਕੁਝ ਪੀਵੇ। ਉਹਦੇ ਪੁਤਰਾਂ ਨੇ ਉਹਨੂੰ ਢਾਰਸ ਦੇਣ ਦੀ ਕੋਸ਼ਿਸ਼ ਕੀਤੀ।

'ਪਿਆਰੇ ਪਿਤਾ ਜੀ, ਦੁਖੀ ਨਾ ਹੋਵੇ," ਉਹਨਾਂ ਨੇ ਆਖਿਆ, " ਅਸੀਂ ਬਾਗ਼ ਤੇ ਆਪ ਨਿਗਾਹ ਰੱਖਾਂਗੇ।"

145 / 245
Previous
Next