Back ArrowLogo
Info
Profile

"ਤੇਰੇ ਘੋੜੇ ਨੂੰ ਤਾਂ ਮੈਂ ਹੀ ਖਾ ਲਿਆ ਸੀ, ਰਾਜਕੁਮਾਰ ਇਵਾਨ ਪਰ ਮੈਨੂੰ ਤੇਰੇ ਨਾਲ ਬੜੀ ਹਮਦਰਦੀ ਏ! ਚਲ ਆ ਦੱਸ ਮੈਨੂੰ ਭਈ ਤੂੰ ਘਰੋ ਏਨੀ ਦੂਰ ਕੀ ਕਰਦਾ ਏ ਪਿਆ ਤੇ ਜਾ ਕਿੱਧਰ ਰਿਹਾ ਏ ?"

"ਮੇਰੇ ਪਿਤਾ ਨੇ ਮੈਨੂੰ ਇਸ ਵਿਸ਼ਾਲ ਧਰਤੀ ਤੋਂ ਅਗਨ- ਪੰਛੀ ਲਭਣ ਘਲਿਆ ਏ।"

"ਇਹ ਗੱਲ ਹੈ ? ਖੈਰ, ਉਸ ਘੋੜੇ ਉਤੇ ਤਾਂ ਤੂੰ ਤਿੰਨ ਵਰ੍ਹਿਆਂ ਵਿੱਚ ਵੀ ਅਗਨ-ਪੰਛੀ ਤੱਕ ਨਹੀਂ ਸੀ ਪਹੁੰਚ ਸਕਦਾ। ਸਿਰਫ ਮੈਂ ਹੀ ਜਾਣਦਾ ਹਾਂ ਕਿ ਉਹ ਕਿਥੇ ਰਹਿੰਦਾ ਏ। ਚਲ ਫੇਰ ਗੱਲ ਇਹ ਹੋਈ ਕਿ ਮੈਂ ਕਿਉਂਕਿ ਤੇਰਾ ਘੋੜਾ ਖਾ ਲਿਆ ਹੈ, ਇਸ ਲਈ ਮੈਂ ਤੇਰਾ ਸੱਚਾ ਅਤੇ ਵਫਾਦਾਰ ਨੰਕਰ ਬਣਾਂਗਾ। ਮੇਰੀ ਪਿੱਠ ਉਤੇ ਚੜ ਜਾ ਤੇ ਮੈਨੂੰ ਘੁਟ ਕੇ ਫੜ ਰੱਖ।"

ਰਾਜਕੁਮਾਰ ਇਵਾਨ ਉਹਦੀ ਪਿੱਠ ਉਤੇ ਚੜ੍ਹ ਬੈਠਾ ਤੇ ਬੱਗਾ ਬਘਿਆੜ ਇਕ ਚੁਟਕੀ ਵਿੱਚ ਕਿਤੇ ਦਾ ਕਿਤੇ ਪਹੁੰਚ ਗਿਆ। ਨੀਲੀਆਂ ਝੀਲਾਂ ਤੇਜ਼ੀ ਨਾਲ ਹੇਠੋਂ ਦੀ ਤਿਲਕਦੀਆਂ ਗਈਆਂ, ਅੱਖ ਪਲਕਾਰੇ ਵਿੱਚ ਹਰੇ ਹਰੇ ਜੰਗਲ ਲੰਘਦੇ ਗਏ, ਅਤੇ ਅਖੀਰ ਉਹ ਇਕ ਕਿਲ੍ਹੇ ਕੋਲ ਪਹੁੰਚ ਗਏ ਜਿਸ ਦੇ ਚਾਰ ਚੁਫੇਰੇ ਇਕ ਉੱਚੀ ਕੰਧ ਸੀ।

"ਧਿਆਨ ਨਾਲ ਸੁਣ, ਰਾਜਕੁਮਾਰ ਇਵਾਨ ਬੱਗੇ ਬਘਿਆੜ ਨੇ ਆਖਿਆ, " ਤੇ ਜੋ ਮੈਂ ਕਹਿੰਦਾ ਹਾਂ ਉਹਨੂੰ ਯਾਦ ਰੱਖੀ। ਓਸ ਕੰਧ ਉਤੇ ਚੜ੍ਹ ਜਾ। ਡਰਨ ਵਾਲੀ ਕੋਈ ਗੱਲ ਨਹੀਂ। ਅਸੀਂ ਬੜੇ ਚੰਗੇ ਵੇਲੇ ਪਹੁੰਚੇ ਆਂ. ਸਾਰੇ ਚੌਕੀਦਾਰ ਸੁਤੇ ਹੋਏ ਨੇ। ਬੁਰਜ ਦੇ ਅੰਦਰਵਾਰ ਇਕ ਕਮਰੇ ਵਿੱਚ ਤੈਨੂੰ ਇਕ ਖਿੜਕੀ ਦਿਖਾਈ ਦੇਵੇਗੀ। ਉਸ ਖਿੜਕੀ ਵਿੱਚ ਇਕ ਸੁਨਹਿਰੀ ਪਿੰਜਰਾ ਲਟਕਦਾ ਹੈ . ਤੇ ਉਸ ਪਿੰਜਰੇ ਵਿੱਚ ਹੈ ਅਗਨ-ਪੰਛੀ। ਪੰਛੀ ਨੂੰ ਫੜਕੇ ਆਪਣੀ ਛਾਤੀ ਵਿੱਚ ਲੁਕਾ ਲਈ, ਪਰ ਯਾਦ ਰੱਖ, ਪਿੰਜਰੇ ਨੂੰ ਹੱਥ ਨਹੀਂ ਲਾਉਣਾ !"

ਰਾਜਕੁਮਾਰ ਇਵਾਨ ਕੰਧ ਉਤੇ ਚੜ੍ਹ ਗਿਆ ਅਤੇ ਉਸ ਨੇ ਵੇਖਿਆ ਬੁਰਜ ਵਾਲੇ ਕਮਰੇ ਦੀ ਖਿੜਕੀ ਵਿੱਚ ਸੁਨਹਿਰੀ ਪਿੰਜਰਾ ਹੈ ਅਤੇ ਪਿੰਜਰੇ ਵਿੱਚ ਅਗਨ-ਪੰਛੀ। ਉਸ ਨੇ ਪੰਛੀ ਨੂੰ ਬਾਹਰ ਕੱਢ ਲਿਆ ਅਤੇ ਆਪਣੀ ਛਾਤੀ ਅੰਦਰ ਲੁਕੇ ਲਿਆ, ਪਰ ਉਹ ਪਿੰਜਰੇ ਤੋਂ ਆਪਣੀ ਨਜ਼ਰ ਪਰੇ ਨਾ ਹਟਾ ਸਕਿਆ। " ਵਾਹ, ਕਿੱਨਾ ਸੁਹਣਾ ਸੁਨਹਿਰੀ ਪਿੰਜਰਾ ਹੈ ਇਹ !" ਉਸ ਨੇ ਲਲਚਾਉਂਦਿਆਂ ਸੋਚਿਆ।" ਮੈਂ ਇਹਨੂੰ ਏਥੇ ਹੀ ਕਿਵੇਂ ਛੱਡ ਕੇ ਜਾ ਸਕਦਾ ਆਂ!" ਅਤੇ ਉਹ ਬਘਿਆੜ ਵਲੋਂ ਦਿੱਤੀ ਚਿਤਾਵਨੀ ਭੁਲ ਗਿਆ। ਪਰ ਜਿਉਂ ਹੀ ਉਸ ਨੇ ਪਿੰਜਰੇ ਨੂੰ ਹੱਥ ਲਾਇਆ. ਕਿਲ੍ਹੇ ਦੇ ਅੰਦਰ ਰੌਲਾ ਮੱਚ ਗਿਆ। ਬਿਗਲ ਵਜਣੇ ਸ਼ੁਰੂ ਹੋ ਗਏ, ਢੋਲ ਵਜਣ ਲਗ ਪਏ. ਅਤੇ ਚੌਕੀਦਾਰ ਜਾਗ ਪਏ, ਰਾਜਕੁਮਾਰ ਇਵਾਨ ਫੜ ਲਿਆ ਗਿਆ ਅਤੇ ਉਸ ਨੂੰ ਜਾਰ ਅਫ਼ਰੇਨ ਦੇ ਪੇਸ਼ ਕੀਤਾ ਗਿਆ।

"ਤੂੰ ਕੌਣ ਏ ਤੇ ਕਿਥੇ ਆਇਆ ਏ?" ਜ਼ਾਰ ਅਫਰੇਨ ਨੇ ਰੋਹ ਵਿੱਚ ਆ ਕੇ ਪੁਛਿਆ।

148 / 245
Previous
Next