

"ਮੈ ਰਾਜਕੁਮਾਰ ਇਵਾਨ ਹਾਂ, ਜ਼ਾਰ ਬੇਰੇਨਦੇਈ ਦਾ ਪੁਤਰ।"
"ਹੂੰ, ਸ਼ਰਮ ਕਰ ਕੁਝ। ਜਾਰ ਦਾ ਪੁਤਰ ਹੋਕੇ ਚੋਰ ਬਣਿਆਂ ਫਿਰਦੈ !"
ਠੀਕ ਹੈ. ਤੁਹਾਨੂੰ ਆਪਣੇ ਪੰਛੀ ਨੂੰ ਸਾਡੇ ਬਾਗ਼ ਵਿਚੋਂ ਸੋਬ ਨਹੀਂ ਸੀ ਚੋਰੀ ਕਰਨ ਦੇਣੇ ਚਾਹੀਦੇ।
"ਜੇ ਤੂੰ ਮੇਰੇ ਕੋਲ ਆਉਂਦਾ ਅਤੇ ਨੇਕਨੀਤੀ ਨਾਲ ਇਸ ਬਾਰੇ ਮੇਰੇ ਕੋਲ ਗੱਲ ਕਰਦਾ, ਤਾਂ ਮੈਂ ਤੇਰੇ ਪਿਤਾ, ਜ਼ਾਰ ਬੇਰੇਨਦੇਈ. ਦੇ ਸਤਿਕਾਰ ਵਿੱਚ ਇਹ ਪੰਛੀ ਹੀ ਤੈਨੂੰ ਭੇਟ ਕਰ ਦੇਂਦਾ। ਪਰ ਹੁਣ ਤਾਂ ਮੈਂ ਚੱਪੇ ਚੱਪੇ ਤੁਹਾਡੇ ਖ਼ਾਨਦਾਨ ਦੀ ਬਦਨਾਮੀ ਕਰਾਂਗਾ ਜਾਂ ਸ਼ਾਇਦ, ਅਖੀਰ ਮੈਂ ਇਸ ਤਰ੍ਹਾਂ ਨਾ ਹੀ ਕਰਾਂ। ਜੇ ਤੂੰ ਉਹ ਕੰਮ ਕਰੋ ਜਿਹੜਾ ਮੈਂ ਤੈਨੂੰ ਦੱਸਦਾ ਹਾਂ, ਤਾਂ ਮੈਂ ਤੈਨੂੰ ਮਾਫ ਕਰ ਦਿਆਂਗਾ। ਫਲਾਣੀ ਜਾਰਸ਼ਾਹੀ ਵਿੱਚ ਕੁਸਮਾਨ ਨਾਂ ਦਾ ਇਕ ਜਾਰ ਹੈ ਅਤੇ ਉਹਦੇ ਕੋਲ ਸੁਨਹਿਰੀ ਅਯਾਲ ਵਾਲਾ ਇਕ ਘੋੜਾ ਹੈ। ਉਹ ਘੋੜਾ ਮੈਨੂੰ ਲਿਆ ਦੇ ਤੇ ਮੈਂ ਤੈਨੂੰ ਅਗਨ-ਪੰਛੀ ਜੁਗਾਤ ਵਜੋਂ ਦੇ ਦਿਆਂਗਾ ਅਤੇ ਨਾਲ ਹੀ ਪਿੰਜਰਾ ਵੀ।" ਰਾਜਕੁਮਾਰ ਇਵਾਨ ਬੜਾ ਉਦਾਸ ਤੇ ਸ਼ਰਮਿੰਦਾ ਹੋਇਆ, ਅਤੇ ਉਹ ਬੱਗੇ ਬਘਿਆੜ ਕੇਲ ਵਾਪਸ ਆਇਆ।
"ਮੈ ਤੈਨੂੰ ਕਿਹਾ ਸੀ ਪਿੰਜਰੇ ਨੂੰ ਹੱਥ ਨਾ ਲਾਈ," ਬਘਿਆੜ ਨੇ ਆਖਿਆ। " ਤੂੰ ਮੇਰੀ ਚਿਤਾਵਨੀ ਵੱਲ ਕੰਨ ਕਿਉਂ ਨਾ ਧਰਿਆ ? "
"ਮੈਨੂੰ ਅਫ਼ਸੋਸ ਹੈ, ਬੱਗੇ ਬਘਿਆੜਾ। ਮਿਹਰਬਾਨੀ ਕਰਕੇ ਮੈਨੂੰ ਮਾਫ਼ ਕਰ ਦੇ।"
"ਤੈਨੂੰ ਅਫਸੋਸ ਹੈ ਹੈ ? ਚੰਗਾ, ਚਲ, ਬੈਠ ਮੁੜਕੇ ਮੇਰੀ ਪਿਨ ਉਤੇ। ਮੈਂ ਤੇਰੇ ਨਾਲ ਕੌਲ ਕੀਤਾ ਸੀ, ਤੇ ਮੈਨੂੰ ਇਸ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਏਸ ਸੱਚ ਨੂੰ ਸਾਰੇ ਚੰਗੇ ਲੋਕ ਮੰਨਦੇ ਨੇ ਕਿ ਕੀਤਾ ਕੋਲ ਨਿਭਾਹੁਣਾ ਚਾਹੀਦਾ ਏ।"
ਅਤੇ ਰਾਜਕੁਮਾਰ ਇਵਾਨ ਨੂੰ ਆਪਣੀ ਪਿੱਠ ਉਤੇ ਬਿਠਾ ਕੇ ਬੱਗਾ ਬਘਿਆੜ ਲੰਮੇ ਪੈਡੇ ਨਿਕਲ ਪਿਆ। ਖਵਰੇ ਉਹਨਾਂ ਨੇ ਢੇਰ ਚਿਰ ਤੱਕ ਸਫਰ ਕੀਤਾ ਜਾਂ ਥੋੜ੍ਹਾ ਚਿਰ, ਕਿਸੇ ਨੂੰ ਪਤਾ ਨਹੀਂ, ਪਰ ਅਖੀਰ ਉਹ ਇਕ ਕਿਲ੍ਹੇ ਕੋਲ ਆ ਗਏ ਜਿਥੇ ਸੁਨਹਿਰੀ ਅਯਾਲ ਵਾਲਾ ਘੋੜਾ ਰਖਿਆ ਹੋਇਆ ਸੀ।
"ਕੰਧ ਉਤੇ ਚੜ੍ਹ ਜਾ, ਰਾਜਕੁਮਾਰ ਇਵਾਨ, ਚੌਕੀਦਾਰ ਸੁੱਤੇ ਹੋਏ ਨੇ, ਬੱਗੇ ਬਘਿਆੜ ਨੇ ਆਖਿਆ। " ਤਬੇਲੇ ਵਿੱਚ ਚਲਾ ਜਾ ਤੇ ਘੋੜਾ ਖੋਹਲ ਲਿਆ, ਪਰ ਯਾਦ ਰਖੀ ਲਗਾਮ ਨੂੰ ਹੱਥ ਨਹੀਂ ਲਾਉਣਾ।
ਰਾਜਕੁਮਾਰ ਇਵਾਨ ਕਿਲ੍ਹੇ ਦੀ ਕੰਧ ਟੱਪਕੇ ਪਾਰ ਹੋ ਗਿਆ। ਸਾਰੇ ਚੌਕੀਦਾਰ ਸੁੱਤੇ ਹੋਏ ਸਨ। ਉਹ ਤਬੇਲੇ ਅੰਦਰ ਵੜਿਆ ਤੇ ਸੁਨਹਿਰੀ ਅਯਾਲ ਵਾਲਾ ਘੋੜਾ ਖੋਹਲ ਲਿਆ। ਪਰ ਉਹ ਲਗਾਮ