

ਚੁਕਣੇ ਵੀ ਰਹਿ ਨਾ ਸਕਿਆ। ਇਹ ਸੋਨੇ ਦੀ ਬਣੀ ਹੋਈ ਸੀ ਅਤੇ ਇਹਦੇ ਵਿੱਚ ਹੀਰੇ ਜਵਾਹਰ ਜੜੇ ਹੋਏ ਸਨ। ਇਹੋ ਜਿਹੇ ਘੋੜੇ ਲਈ ਇਹ ਫਬਵੀ ਲਗਾਮ ਸੀ।
ਰਾਜਕੁਮਾਰ ਇਵਾਨ ਦੇ ਲਗਾਮ ਨੂੰ ਹੱਥ ਲਾਉਣ ਦੀ ਹੀ ਦੇਰ ਸੀ ਕਿ ਕਿਲ੍ਹੇ ਵਿੱਚ ਰੌਲਾ ਮੱਚ ਗਿਆ। ਬਿਗਲ ਵਜਣੇ ਸ਼ੁਰੂ ਹੋ ਗਏ। ਢੋਲ ਵਜਣ ਲਗ ਪਏ, ਅਤੇ ਚੌਕੀਦਾਰ ਜਾਗ ਪਏ. ਰਾਜਕੁਮਾਰ ਇਵਾਨ ਫੜ ਲਿਆ ਗਿਆ ਅਤੇ ਉਸ ਨੂੰ ਜਾਰ ਕੁਸਮਾਨ ਦੇ ਪੇਸ਼ ਕੀਤਾ ਗਿਆ। "
ਤੂੰ ਕੌਣ ਏ ਤੇ ਕਿਥੋਂ ਆਇਆ ਏ?" ਜਾਰ ਨੇ ਰੋਹ ਵਿੱਚ ਆ ਕੇ ਪੁਛਿਆ।
ਮੈ ਰਾਜਕੁਮਾਰ ਇਵਾਨ ਹਾਂ, ਜ਼ਾਰ ਬੇਰੇਨਦੇਈ ਦਾ ਪੁੱਤਰ !
"ਜਾਰ ਦਾ ਪੁਤਰ ਤੇ ਘੋੜੇ ਚੁਰਾਉਂਦਾ ਫਿਰੇ। ਕਿੰਨੀ ਮੂਰਖਾਂ ਵਾਲੀ ਗੱਲ ਏ। ਇਕ ਆਮ ਕਿਸਾਨ ਵੀ ਏਨਾ ਹੇਠਾਂ ਨਾ ਡਿੱਗੇ। ਪਰ ਮੈਂ ਤੈਨੂੰ ਮਾਫ਼ ਕਰ ਦੇਵਾਂਗਾ। ਰਾਜਕੁਮਾਰ ਇਵਾਨ, ਜੇ ਤੂੰ ਉਹ ਕੰਮ ਕਰੇ ਜਿਹੜਾ ਮੈਂ ਤੈਨੂੰ ਦੱਸਦਾ ਹਾਂ। ਚਾਰ ਦਾਲਮਾਤ ਦੀ ਯੇਲੇਨਾ ਗੋਰੀ ਨਾਂ ਦੀ ਇਕ ਧੀ ਏ। ਉਹਨੂੰ ਕੱਢ ਲਿਆ ਅਤੇ ਮੇਰੇ ਕੋਲ ਲੈ ਆ, ਮੈਂ ਸੁਨਹਿਰੀ ਅਯਾਲ ਵਾਲਾ ਆਪਣਾ ਘੋੜਾ ਤੈਨੂੰ ਭੇਟ ਕਰ ਦਿਆਂਗਾ ਅਤੇ ਨਾਲ ਹੀ ਲਗਾਮ ਵੀ।"
ਰਾਜਕੁਮਾਰ ਇਵਾਨ ਨੂੰ ਪਹਿਲਾਂ ਨਾਲੋਂ ਵੀ ਬਹੁਤੀ ਉਦਾਸੀ ਅਤੇ ਸ਼ਰਮਿੰਦਗੀ ਮਹਿਸੂਸ ਹੋਈ, ਅਤੇ ਉਹ ਬੱਗੇ ਬਘਿਆੜ ਕੋਲ ਮੁੜ ਆਇਆ।
"ਮੈਂ ਤੈਨੂੰ ਕਿਹਾ ਸੀ ਲਗਾਮ ਨੂੰ ਹੱਥ ਨਾ ਲਾਈ, ਰਾਜਕੁਮਾਰ ਇਵਾਨ। ਬਘਿਆੜ ਨੇ ਆਖਿਆ। " ਤੂੰ ਮੇਰੀ ਚਿਤਾਵਨੀ ਵੱਲ ਕੰਨ ਕਿਉਂ ਨਾ ਧਰਿਆ?" "ਮੈਨੂੰ ਅਫਸੋਸ ਹੈ, ਬੱਗੇ ਬਘਿਆੜਾ। ਮਿਹਰਬਾਨੀ ਕਰਕੇ ਮੈਨੂੰ ਮਾਫ਼ ਕਰ ਦੇ।"
ਨਿਰਾ ਅਫਸੋਸ ਕਰਨ ਨਾਲ ਕੁਝ ਨਹੀ ਬਣਨ ਲਗਾ। ਚੰਗਾ, ਚੱਲ ਬੈਠ ਮੁੜਕੇ ਮੇਰੀ ਪਿਠ ਉਤੇ।
ਅਤੇ ਰਾਜਕੁਮਾਰ ਇਵਾਨ ਨੂੰ ਲੈਕੇ ਬੱਗਾ ਬਘਿਆੜ ਲੰਮੇ ਪੈਡੇ ਨਿਕਲ ਪਿਆ। ਹੌਲੀ ਹੌਲੀ ਉਹ ਜ਼ਾਰ ਦਾਲਮਾਤ ਦੀ ਜਾਰਸ਼ਾਹੀ ਵਿੱਚ ਆ ਗਏ, ਅਤੇ ਉਸ ਦੇ ਕਿਲ੍ਹੇ ਦੇ ਬਾਗ਼ ਵਿੱਚ ਯੇਲੇਨਾ ਗੋਰੀ ਆਪਣੀਆਂ ਸਹੇਲੀਆਂ ਤੇ ਦਾਸੀਆਂ ਨਾਲ ਟਹਿਲ ਰਹੀ ਸੀ।
ਇਸ ਵਾਰੀ ਸਭ ਕੰਮ ਮੈਂ ਆਪ ਕਰਾਂਗਾ, " ਬੱਗੇ ਬਘਿਆੜ ਨੇ ਆਖਿਆ। " ਜਿਧਰੋਂ ਅਸੀਂ ਆਏ ਸਾਂ ਤੂੰ ਓਧਰ ਹੀ ਮੁੜ ਜਾ ਅਤੇ ਮੈਂ ਛੇਤੀ ਹੀ ਤੈਨੂੰ ਆ ਮਿਲਾਂਗਾ।"
ਸੋ ਰਾਜਕੁਮਾਰ ਇਵਾਨ ਉਸੇ ਰਸਤੇ ਵਾਪਸ ਚਲਾ ਗਿਆ ਜਿਸ ਰਸਤੇ ਉਹ ਆਇਆ ਸੀ। ਬੱਗਾ ਬਘਿਆੜ ਕੰਧ ਉਤੋਂ ਦੀ ਛਾਲ ਮਾਰਕੇ ਬਾਗ ਵਿੱਚ ਜਾ ਵੜਿਆ। ਉਹ ਇਕ ਝਾੜੀ ਦੇ ਓਹਲੇ ਦਬਕ ਕੇ ਬਹਿ ਗਿਆ ਤੇ ਚੋਰ-ਅੱਖ ਬਾਹਰ ਝਾਕਣ ਲੱਗਾ। ਅਤੇ ਯੇਲੇਨਾ ਗੋਰੀ ਆਪਣੀਆਂ ਸਹੇਲੀਆਂ ਤੇ ਦਾਸੀਆਂ ਨਾਲ ਉਥੇ ਟਹਿਲ ਰਹੀ ਸੀ। ਕੁਝ ਚਿਰ ਮਗਰੋਂ ਉਹ ਬਾਕੀਆਂ ਨਾਲੋਂ ਪਿਛੇ