

ਰਹਿ ਗਈ ,ਅਤੇ ਬੱਗੇ ਬਘਿਆੜ ਨੇ ਝੱਟ ਉਸ ਨੂੰ ਕਾਬੂ ਕਰ ਲਿਆ। ਉਸ ਨੂੰ ਆਪਣੀ ਪਿੱਠ ਉਤੇ ਸੁਟ ਲਿਆ। ਕੰਧ ਉਤੋਂ ਦੀ ਛਾਲ ਮਾਰੀ ਅਤੇ ਭੱਜ ਉਠਿਆ।
ਰਾਜਕੁਮਾਰ ਇਵਾਨ ਉਸੇ ਰਸਤੇ ਵਾਪਸ ਜਾ ਰਿਹਾ ਸੀ ਜਿਸ ਰਸਤੇ ਉਹ ਆਇਆ ਸੀ। ਤਾਹੀਓਂ ਅਚਾਨਕ ਉਸ ਦਾ ਦਿਲ ਖੁਸ਼ੀ ਨਾਲ ਉਛਲਣ ਲਗਾ। ਕਿਉਂਕਿ ਬੱਗਾ ਬਘਿਆੜ ਯੇਲੇਨਾ ਗੈਰੀ ਨੂੰ ਪਿੱਠ ਉਤੇ ਬੈਠਾਈ ਪਹੁੰਚ ਗਿਆ ਸੀ।
ਤੂੰ ਵੀ ਮੇਰੀ ਪਿੱਠ ਉਤੇ ਚੜ੍ਹ ਜਾ, ਅਤੇ ਛੇਤੀ ਕਰ, ਮਤਾਂ ਉਹ ਸਾਨੂੰ ਆ ਫੜਨ, ਬੱਗੇ ਬਘਿਆੜ ਨੇ ਆਖਿਆ।
ਬੱਗਾ ਬਘਿਆੜ ਰਾਜਕੁਮਾਰ ਇਵਾਨ ਅਤੇ ਯੇਲੇਨਾ ਗੋਰੀ ਨੂੰ ਆਪਣੀ ਪਿੱਠ ਉਤੇ ਬੈਠਾ ਕੇ ਪੂਰੇ ਜ਼ੋਰ ਨਾਲ ਵਾਪਸ ਦੌੜ ਪਿਆ। ਨੀਲੀਆਂ ਝੀਲਾਂ ਤੇਜ਼ੀ ਨਾਲ ਹੇਠੋਂ ਦੀ ਤਿਲਕਦੀਆਂ ਗਈਆਂ। ਅੱਖ ਪਲਕਾਰੇ ਵਿੱਚ ਹਰੇ ਹਰੇ ਜੰਗਲ ਲੰਘਦੇ ਗਏ। ਖਵਰੇ ਉਹ ਢੇਰ ਚਿਰ ਤੱਕ ਸਫਰ ਕਰਦੇ ਰਹੇ ਜਾਂ ਨਾ. ਕਿਸੇ ਨੂੰ ਪਤਾ ਨਹੀਂ, ਪਰ ਛੇਤੀ ਹੀ ਉਹ ਜਾਰ ਕੁਸਮਾਨ ਦੀ ਜਾਰਸ਼ਾਹੀ ਵਿੱਚ ਆ ਗਏ।
ਤੂੰ ਏਨਾ ਚੁਪ ਤੇ ਉਦਾਸ ਕਿਉਂ ਏਂ, ਰਾਜਕੁਮਾਰ ਇਵਾਨ ? " ਬੱਗੇ ਬਘਿਆੜ ਨੇ ਪੁਛਿਆ।
"ਉਦਾਸ ਕਿਉਂ ਨਾ ਹੋਵਾਂ, ਬੱਗੇ ਬਘਿਆੜਾ! ਐਸੀ ਸੁੰਦਰੀ ਨਾਲੇ ਵਿਛੜਨ ਲਗਿਆਂ। ਮੇਰਾ ਦਿਲ ਪਾਟਦਾ ਹੈ ਇਹ ਸੋਚ ਕੇ ਕਿ ਘੋੜਾ ਲੈਣ ਲਈ ਯੇਲੇਨਾ ਗੋਰੀ ਨੂੰ ਸੈਪਣਾ ਜਰੂਰੀ ਏ !"
ਤੈਨੂੰ ਐਸੀ ਸੁੰਦਰੀ ਨਾਲੋਂ ਵਿਛੜਨ ਦੀ ਲੋੜ ਨਹੀਂ: ਅਸੀਂ ਇਸ ਨੂੰ ਕਿਧਰੇ ਛੁਪਾ ਦਿਆਂਗੇ। ਮੈ ਯੋਲੇਨਾ ਗੋਰੀ ਦਾ ਰੂਪ ਧਾਰ ਲਵਾਂਗਾ ਅਤੇ ਤੂੰ ਜਾਰ ਕੋਲ ਇਹਦੀ ਥਾਂ ਮੈਨੂੰ ਲੈ ਜਾਵੀਂ ।
ਸੋ ਉਹਨਾਂ ਨੇ ਯੇਲੇਨਾ ਗੋਰੀ ਨੂੰ ਜੰਗਲ ਵਿੱਚ ਇਕ ਕੁਟੀਆ ਅੰਦਰ ਛੁਪਾ ਦਿੱਤਾ ਅਤੇ ਬੱਗੇ ਬਘਿਆੜ ਨੇ ਇਕ ਉਲਟ-ਬਾਜ਼ੀ ਲਾਈ ਤੇ ਉਹ ਇਕ ਦਮ ਯੇਲੇਨਾ ਗੈਰੀ ਬਣ ਗਿਆ। ਰਾਜਕੁਮਾਰ ਇਵਾਨ ਉਸ ਨੂੰ ਜ਼ਾਰ ਕੁਸਮਾਨ ਕੋਲ ਲੈ ਗਿਆ, ਅਤੇ ਚਾਰ ਬੜਾ ਖੁਸ਼ ਹੋਇਆ ਤੇ ਉਸ ਨੇ ਬਾਰ ਬਾਰ ਇਵਾਨ ਦਾ ਧੰਨਵਾਦ ਕੀਤਾ।
"ਮੈਨੂੰ ਲਾੜੀ ਲਿਆ ਦੇਣ ਲਈ ਤੇਰਾ ਸੁਕਰੀਆ, ਰਾਜਕੁਮਾਰ ਇਵਾਨ ਉਸ ਨੇ ਆਖਿਆ। ਹੁਣ ਸੁਨਹਿਰੀ ਅਯਾਲ ਵਾਲਾ ਘੋੜਾ ਤੇਰਾ ਹੈ, ਅਤੇ ਨਾਲ ਹੀ ਲਗਾਮ ਵੀ।"
ਰਾਜਕੁਮਾਰ ਇਵਾਨ ਘੋੜੇ ਤੇ ਸਵਾਰ ਹੋਇਆ ਅਤੇ ਯੇਲੇਨਾ ਗੋਰੀ ਕੋਲ ਮੁੜ ਆਇਆ। ਉਸ ਨੇ ਉਹਨੂੰ ਘੋੜੇ ਤੇ ਬੈਠਾਇਆ ਅਤੇ ਤੁਰ ਪਿਆ।
ਜ਼ਾਰ ਕੁਸਮਾਨ ਨੇ ਵਿਆਹ ਰਚਾਇਆ ਤੇ ਇਸ ਜਸ਼ਨ ਦੀ ਖੁਸ਼ੀ ਵਿਚ ਦਾਅਵਤ ਕੀਤੀ ਅਤੇ ਸਾਰਾ ਦਿਨ ਉਹ ਖਾਂਦਾ ਪੀਂਦਾ ਰਿਹਾ। ਅਤੇ ਜਦੋਂ ਸੈਣ ਦਾ ਵੇਲਾ ਹੋਇਆ ਤਾਂ ਉਹ ਆਪਣੀ ਲਾੜੀ ਨੂੰ ਲੈਕੇ ਸੰਣ-ਕਮਰੇ ਵਿੱਚ ਚਲਾ ਗਿਆ। ਪਰ ਜਦੋਂ ਉਹ ਉਹਦੇ ਨਾਲ ਬਿਸਤਰੇ ਵਿੱਚ ਵੜਿਆ ਤਾਂ ਕੀ ਦੇਖਦਾ ਹੈ ਕਿ ਉਸ ਦੀ ਜਵਾਨ ਪਤਨੀ ਦੇ ਚਿਹਰੇ ਦੀ ਥਾਂ ਇਕ ਬਘਿਆੜ ਦੀ