Back ArrowLogo
Info
Profile

ਬੂਥੀ ਹੈ। ਜ਼ਾਰ ਏਨਾ ਡਰਿਆ ਕਿ ਬਿਸਤਰੇ ਵਿਚੋਂ ਹੇਠਾਂ ਡਿਗ ਪਿਆ, ਬੱਗਾ ਬਘਿਆੜ ਬੁੜਕ ਕੇ ਬਾਹਰ ਆਇਆ ਤੇ ਦੌੜ ਗਿਆ।

ਉਹ ਰਾਜਕੁਮਾਰ ਇਵਾਨ ਨੂੰ ਜਾ ਮਿਲਿਆ ਅਤੇ ਪੁਛਣ ਲਗਾ:

"ਤੂੰ ਉਦਾਸ ਕਿਉਂ ਏ. ਰਾਜਕੁਮਾਰ ਇਵਾਨ ?"

"ਉਦਾਸ ਕਿਉਂ ਨਾ ਹੋਵਾਂ ! ਅਗਨ-ਪੰਛੀ ਨਾਲ ਸੁਨਹਿਰੀ ਅਯਾਲ ਵਾਲਾ ਘੋੜਾ ਵਟਾਉਣ ਸੋਚਣਾ ਹੀ ਮੈਥੋਂ ਬਰਦਾਸ਼ਤ ਨਹੀ ਹੋ ਸਕਦਾ। "  

"ਦਿਲ ਰੱਖ, ਮੈਂ ਤੇਰੀ ਮਦਦ ਕਰਾਂਗਾ, " ਬਘਿਆੜ ਨੇ ਆਖਿਆ।

ਛੇਤੀ ਹੀ ਉਹ ਜਾਰ ਅਫਰੋਨ ਦੀ ਜਾਰਸ਼ਾਹੀ ਪਹੁੰਚ ਗਏ।

"ਘੋੜੇ ਨੂੰ ਅਤੇ ਯੇਲੇਨਾ ਗੋਰੀ ਨੂੰ ਛੁਪਾ ਦੇ," ਬਘਿਆੜ ਨੇ ਆਖਿਆ। "ਮੈਂ ਸੁਨਹਿਰੀ ਅਯਾਲ ਵਾਲੇ ਘੋੜੇ ਦਾ ਰੂਪ ਧਾਰ ਲਵਾਂਗਾ ਅਤੇ ਤੂੰ ਮੈਨੂੰ ਚਾਰ ਅਫਰੋਨ ਕੋਲ ਲੈ ਜਾਵੀਂ।"

ਉਹਨਾਂ ਨੇ ਯੇਲੇਨਾ ਗੈਰੀ ਅਤੇ ਸੁਨਹਿਰੀ ਅਯਾਲ ਵਾਲੇ ਘੋੜੇ ਨੂੰ ਜੰਗਲ ਵਿੱਚ ਛੁਪਾ ਦਿੱਤਾ. ਅਤੇ ਬੱਗੇ ਬਘਿਆੜ ਨੇ ਇਕ ਉਲਟ-ਬਾਜ਼ੀ ਲਾਈ ਤੇ ਉਹ ਘੋੜਾ ਬਣ ਗਿਆ। ਰਾਜਕੁਮਾਰ ਇਵਾਨ ਉਸ ਨੂੰ ਜ਼ਾਰ ਅਫਰੋਨ ਕੋਲ ਲੈ ਗਿਆ। ਜਾਰ ਬੜਾ ਖੁਸ਼ ਹੋਇਆ ਅਤੇ ਅਗਨ-ਪੰਛੀ ਤੇ ਨਾਲ ਹੀ ਸੋਨੇ ਦਾ ਪਿੰਜਰਾ ਉਸ ਨੂੰ ਦੇ ਦਿੱਤਾ।

ਰਾਜਕੁਮਾਰ ਇਵਾਨ ਵਾਪਸ ਜੰਗਲ ਵਿੱਚ ਅਇਆ, ਯੇਲੇਨਾ ਗੋਰੀ ਨੂੰ ਸੁਨਹਿਰੀ ਅਯਾਲ ਵਾਲੇ ਘੋੜੇ ਤੇ ਚਾੜ੍ਹਿਆ ਅਤੇ ਅਗਨ-ਪੰਛੀ ਵਾਲਾ ਪਿੰਜਰਾ ਹੱਥ ਵਿੱਚ ਲੈਕੇ, ਘਰ ਵੱਲ ਤੁਰ ਪਿਆ।

ਇਧਰ ਜ਼ਾਰ ਅਫਰੋਨ ਨੇ ਘੋੜਾ ਆਪਣੇ ਕੋਲ ਮੰਗਵਾਇਆ, ਅਤੇ ਉਹ ਇਸ ਤੇ ਚੜਨ ਹੀ ਵਾਲਾ ਸੀ ਕਿ ਇਹ ਇਕ ਬੱਗਾ ਬਘਿਆੜ ਬਣ ਗਿਆ। ਜਾਰ ਏਨਾ ਡਰ ਗਿਆ ਸੀ ਕਿ ਉਹ ਜਿਥੇ ਖੜਾ ਸੀ ਉਥੇ ਹੀ ਡਿਗ ਪਿਆ, ਅਤੇ ਬੱਗਾ ਬਘਿਆੜ ਦੌੜ ਗਿਆ ਅਤੇ ਰਾਜਕੁਮਾਰ ਇਵਾਨ ਨੂੰ ਜਾ ਮਿਲਿਆ।

"ਅਤੇ ਹੁਣ ਜ਼ਰੂਰੀ ਹੈ ਕਿ ਮੈਂ ਅਲਵਿਦਾ ਆਖਾਂ" ਉਸ ਨੇ ਕਿਹਾ, " ਕਿਉਂਕਿ ਮੈਂ ਇਸ ਤੋਂ ਅੱਗੇ ਨਹੀਂ ਜਾ ਸਕਦਾ।"

ਰਾਜਕੁਮਾਰ ਇਵਾਨ ਘੋੜੇ ਤੋਂ ਉਤਰਿਆ, ਤਿੰਨ ਵਾਰ ਝੁਕਿਆ ਅਤੇ ਨਿਮਰਤਾ ਨਾਲ ਬੱਗੇ ਬਘਿਆੜ ਦਾ ਧੰਨਵਾਦ ਕੀਤਾ।

"ਸਦਾ ਲਈ ਅਲਵਿਦਾ ਨਾ ਆਖ, ਹੋ ਸਕਦੈ ਮੇਰੀ ਫੇਰ ਲੋੜ ਪੈ ਜਾਏ," ਬੱਗੇ ਬਘਿਆੜ ਨੇ ਆਖਿਆ।

152 / 245
Previous
Next