Back ArrowLogo
Info
Profile

ਮੈਨੂੰ ਫੇਰ ਇਸ ਦੀ ਲੋੜ ਕਿਉਂ ਪਵੇਗੀ?" ਰਾਜਕੁਮਾਰ ਇਵਾਨ ਨੇ ਸੋਚਿਆ। "ਮੇਰੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ।"

ਉਹ ਸੁਨਹਿਰੀ ਅਯਾਲ ਵਾਲੇ ਘੋੜੇ ਦੀ ਪਿੱਠ ਤੇ ਸਵਾਰ ਹੋਇਆ ਅਤੇ ਯੇਲੇਨਾ ਗੋਰੀ ਅਤੇ ਅਗਨ-ਪੰਛੀ ਸਮੇਤ ਘੋੜਾ ਤੋਰ ਲਿਆ। ਛੇਤੀ ਹੀ ਉਹ ਆਪਣੀ ਜਨਮ ਭੂਮੀ ਵਿਚ ਪਹੁੰਚ ਗਿਆ। ਅਤੇ ਰਾਜਕੁਮਾਰ ਇਵਾਨ ਨੇ ਮਨ ਨਾਲ ਫੈਸਲਾ ਕੀਤਾ ਕਿ ਉਹ ਥੋੜ੍ਹਾ ਚਿਰ ਇਥੇ ਰੁਕ ਕੇ ਕੁਝ ਖਾ ਪੀ ਲੈਣ। ਉਹਦੇ ਕੋਲ ਥੋੜ੍ਹੀ ਜਿਹੀ ਰੋਟੀ ਸੀ, ਸੋ ਉਹਨਾਂ ਨੇ ਇਹ ਰੋਟੀ ਖਾਧੀ ਅਤੇ ਚਸ਼ਮੇ ਤੇ ਸੱਜਰਾ ਪਾਣੀ ਪੀਤਾ, ਅਤੇ ਫੇਰ ਆਰਾਮ ਕਰਨ ਲਈ ਲੰਮੇ ਪੈ ਗਏ।

ਰਾਜਕੁਮਾਰ ਇਵਾਨ ਦੀ ਮਸਾਂ ਅਜੇ ਅੱਖ ਲਗੀ ਹੀ ਸੀ ਕਿ ਉਹਦੇ ਭਰਾ ਘੋੜਿਆਂ ਤੇ ਸਵਾਰ ਉਥੇ ਆਣ ਪਹੁੰਚੇ। ਉਹ ਅਗਨ-ਪੰਛੀ ਨੂੰ ਲਭਣ ਹੋਰਨਾਂ ਦੇਸ਼ਾਂ ਵਿੱਚ ਗਏ ਸਨ, ਅਤੇ ਹੁਣ ਖਾਲੀ ਹੱਥ ਘੇਰ ਵਾਪਸ ਜਾ ਰਹੇ ਸਨ।

ਜਦੋਂ ਉਹਨਾਂ ਨੇ ਦੇਖਿਆ ਕਿ ਰਾਜ-ਕੁਮਾਰ ਇਵਾਨ ਕੋਲ ਹਰ ਚੀਜ਼ ਹੈ ਤਾਂ ਉਹਨਾਂ ਸਲਾਹ ਕੀਤੀ:

"ਅਸੀਂ ਆਪਣੇ ਭਰਾ ਇਵਾਨ ਨੂੰ ਮਾਰ ਦੇਈਏ ਤੇ ਫੇਰ ਉਹਦਾ ਸਾਰਾ ਮਾਲ ਸਾਡਾ ਹੈ ਜਾਏਗਾ।"

ਅਤੇ ਇਸ ਨੀਤ ਨਾਲ ਉਹਨਾਂ ਨੇ ਰਾਜਕੁਮਾਰ ਇਵਾਨ ਨੂੰ ਮਾਰ ਦਿੱਤਾ । ਫੇਰ ਉਹ ਸੁਨਹਿਰੀ ਅਯਾਲ ਵਾਲੇ ਘੋੜੇ ਤੇ ਚੜ੍ਹ ਬੈਠੇ, ਅਗਨ-ਪੰਛੀ ਹੱਥ ਵਿੱਚ ਲੈ ਲਿਆ, ਯੇਲੇਨਾ ਗੋਰੀ ਨੂੰ ਘੋੜੇ ਤੇ ਬਿਠਾਇਆ ਅਤੇ ਆਖਿਆ :

"ਦੇਖ, ਘਰ ਵਿੱਚ ਇਸ ਬਾਰੇ ਤੂੰ ਕੋਈ ਗੱਲ ਨਹੀਂ ਕਰਨੀ ।"

ਸੋ ਰਾਜਕੁਮਾਰ ਇਵਾਨ ਦੀ ਦੇਹ ਜ਼ਮੀਨ ਤੇ ਪਈ ਸੀ ਤੇ ਢੰਡਰ ਕਾਂ ਉਹਦੇ ਸਿਰ ਉੱਤੇ ਮੰਡਲਾ ਰਹੇ ਸਨ। ਅਚਾਨਕ ਕੀ ਹੋਇਆ ਕਿ ਬੰਗਾ ਬਘਿਆੜ ਓਧਰ ਦੋੜਿਆ ਆ ਰਿਹਾ ਸੀ। ਉਹ ਦੋੜਿਆ ਆਇਆ ਤੇ ਉਹਨੇ ਇਕ ਢੋਡਰ ਕਾਉਣੀ ਤੇ ਉਹਦੇ ਬੋਟ ਨੂੰ ਕਾਬੂ ਕਰ ਲਿਆ । "

ਉਡਕੇ ਜਾ, ਤੇ ਮੈਨੂੰ ਮੋਇਆ-ਪਾਣੀ ਤੇ ਜਿਉਂਦਾ-ਪਾਣੀ ਲਿਆ ਕੇ ਦੇ ।" ਬਘਿਆੜ ਨੇ ਢੱਡਰ ਕਾਉਣੀ ਨੂੰ ਆਖਿਆ। " ਜੇ ਤੂੰ ਲਿਆ ਦੇਵੇਗੀ, ਤਾਂ ਮੈਂ ਤੇਰੇ ਬੋਟ ਨੂੰ ਛੱਡ ਦਿਆਂਗਾ।

ਢੋਡਰ ਕਾਉਣੀ ਉਡ ਗਈ ਹੋਰ ਉਹ ਕਰ ਵੀ ਕੀ ਸਕਦੀ ਸੀ ? ਅਤੇ ਬਘਿਆੜ ਨੇ ਉਹਦਾ ਬੇਟ ਫੜ ਰਖਿਆ। ਖਵਰੇ ਢੇਰ ਚਿਰ ਬੀਤਿਆ ਹੋਵੇਗਾ ਜਾਂ ਥੋੜ੍ਹਾ, ਕਿਸੇ ਨੂੰ ਪਤਾ ਨਹੀਂ. ਪਰ ਅਖੀਰ ਉਹ ਮੋਇਆ-ਪਾਣੀ ਤੇ ਜਿਉਂਦਾ-ਪਾਣੀ ਲੈ ਕੇ ਵਾਪਸ ਪਰਤੀ। ਬੱਗੇ ਬਘਿਆੜ ਨੇ ਰਾਜਕੁਮਾਰ ਇਵਾਨ ਦੇ ਫੱਟਾਂ ਉਤੇ ਮੋਇਆ-ਪਾਣੀ ਦੇ ਛਿੱਟੇ ਦਿਤੇ ਅਤੇ ਉਹਦੇ ਫੱਟ ਰਾਜ਼ੀ ਹੋ

153 / 245
Previous
Next