

ਗਏ, ਫੇਰ ਉਸ ਨੇ ਜਿਉਂਦਾ-ਪਾਣੀ ਉਹਦੇ ਉਤੇ ਛਿੜਕਿਆ, ਅਤੇ ਰਾਜਕੁਮਾਰ ਇਵਾਨ ਵਿੱਚ ਜਾਨ ਮੁੜ ਆਈ।
"ਵਾਹ, ਮੈਂ ਕਿੰਨੀ ਡੂੰਘੀ ਨੀਂਦ ਸੁੱਤਾ ਸਾਂ।" ਉਹਨੇ ਕਿਹਾ।
"ਸਦਾ ਦੀ ਨੀਂਦ, " ਬੱਗੇ ਬਘਿਆੜ ਨੇ ਆਖਿਆ " ਤੇ ਜੇ ਮੈਂ ਨਾ ਹੁੰਦਾ ਤਾਂ ਤੂੰ ਮੁੜ ਕਦੇ ਨਾ ਜਾਗਦਾ। ਤੇਰੇ ਆਪਣੇ ਹੀ ਭਰਾਵਾਂ ਨੇ ਤੈਨੂੰ ਮਾਰ ਦਿੱਤਾ ਸੀ ਅਤੇ ਤੇਰਾ ਸਾਰਾ ਮਾਲ ਲੈ ਗਏ। ਬਹਿ ਮੇਰੀ ਪਿੱਠ ਉਤੇ ਛੇਤੀ ਕਰ।"
ਉਹ ਮਾਰੋ ਮਾਰ ਕਰਦੇ ਉਹਨਾਂ ਦੇ ਪਿੱਛੇ ਦੌੜੇ ਅਤੇ ਛੇਤੀ ਹੀ ਦੋਵਾਂ ਭਰਾਵਾਂ ਨੂੰ ਜਾ ਮਿਲੇ। ਬੱਗੇ ਬਘਿਆੜ ਨੇ ਉਹਨਾਂ ਦੀਆਂ ਬੇਟੀਆਂ ਤੋੜ ਸੁਟੀਆਂ ਅਤੇ ਖੇਤਾਂ ਵਿੱਚ ਖਿੰਡਾ ਦਿੱਤੀਆਂ।
ਰਾਜਕੁਮਾਰ ਇਵਾਨ ਨੇ ਬੱਗੇ ਬਘਿਆੜ ਅੱਗੇ ਸਿਰ ਝੁਕਾਇਆ ਅਤੇ ਉਹਦੇ ਕੋਲੋਂ ਸਦਾ ਲਈ ਵਿਛੜਨ ਦੀ ਆਗਿਆ ਲਈ।
ਉਹ ਸੁਨਹਿਰੀ ਅਯਾਲ ਵਾਲੇ ਘੋੜੇ ਤੇ ਸਵਾਰ ਘਰ ਮੁੜਿਆ, ਤੇ ਉਸ ਨੇ ਆਪਣੇ ਪਿਤਾ ਲਈ ਅਗਨ-ਪੰਛੀ ਅਤੇ ਆਪਣੇ ਲਈ ਲਾੜੀ, ਯੇਲੇਨਾ ਗੋਰੀ, ਲਿਆਂਦੀ।
ਜ਼ਾਰ ਬੇਰੇਨਦੇਈ ਬੇਹੱਦ ਖੁਸ਼ ਹੋਇਆ ਅਤੇ ਉਸ ਨੇ ਸਭ ਕੁਝ ਬਾਰੇ ਆਪਣੇ ਪੁਤਰ ਤੋਂ ਸਾਰੀਆਂ ਗੱਲਾਂ ਪੁਛੀਆਂ। ਰਾਜਕੁਮਾਰ ਇਵਾਨ ਨੇ ਉਹਨੂੰ ਦਸਿਆ ਕਿ ਕਿਵੇਂ ਬੱਗੇ ਬਘਿਆੜ ਨੇ ਉਹਦੀ ਮਦਦ ਕੀਤੀ ਸੀ, ਅਤੇ ਕਿਵੇਂ ਉਹਦੇ ਭਰਾਵਾਂ ਨੇ ਉਹਨੂੰ ਸੁੱਤੇ ਪਏ ਨੂੰ ਮਾਰ ਦਿੱਤਾ ਸੀ ਅਤੇ ਬੰਗੇ ਬਘਿਆੜ ਨੇ ਉਹਨਾਂ ਦੀਆਂ ਬੇਟੀਆਂ ਕਰ ਸੁਟੀਆਂ ਸਨ।
ਪਹਿਲਾਂ ਤਾਂ ਜ਼ਾਰ ਬੋਰੋਨਦੇਈ ਡਾਢਾ ਦੁਖੀ ਹੋਇਆ ਪਰ ਛੇਤੀ ਹੀ ਉਹਦਾ ਦਿਲ ਟਿਕਾਣੇ ਆ ਗਿਆ। ਅਤੇ ਰਾਜਕੁਮਾਰ ਇਵਾਨ ਨੇ ਯੇਲੇਨਾ ਗੋਰੀ ਨਾਲ ਵਿਆਹ ਕਰ ਲਿਆ ਤੇ ਉਹਨਾਂ ਨੇ ਕਈ ਵਰ੍ਹੇ ਸੁਖ ਆਨੰਦ ਵਿੱਚ ਹਸਦਿਆਂ ਖੇਡਦਿਆਂ ਰਾਜ਼ੀ ਬਾਜ਼ੀ ਇੱਕਠਿਆਂ ਬਿਤਾਏ।