


'ਮੈਨੂੰ ਨਹੀਂ ਪਤਾ ਕਿਥੇ' ਜਾ ਤੇ ‘ਮੈਨੂੰ ਨਹੀਂ
ਪਤਾ ਕੀ' ਲਿਆ
ਇਕ ਬਾਦਸ਼ਾਹੀ ਵਿੱਚ ਇਕ ਜਾਰ ਹੁੰਦਾ ਸੀ। ਉਹਦਾ ਕੋਈ ਟੱਬਰ ਨਹੀਂ ਸੀ ਕਿਉਂਕਿ ਉਹਨੇ ਆਪਣਾ ਵਿਆਹ ਨਹੀ ਸੀ ਕੀਤਾ। ਆਂਦਰੇਈ ਨਾਂ ਦਾ ਇਕ ਤੀਰ-ਅੰਦਾਜ਼ ਉਹਦਾ ਨੌਕਰ ਹੁੰਦਾ ਸੀ।
ਇਕ ਦਿਨ ਤੀਰ-ਅੰਦਾਜ਼ ਸ਼ਿਕਾਰ ਕਰਨ ਗਿਆ। ਉਹ ਸਾਰਾ ਦਿਨ ਜੰਗਲ ਵਿਚ ਫਿਰਦਾ ਰਿਹਾ, ਪਰ ਉਹਨੂੰ ਕੋਈ ਸ਼ਿਕਾਰ ਨਾ ਮਿਲਿਆ। ਹਨੇਰਾ ਉਤਰਨ ਲੱਗ ਪਿਆ ਸੀ. ਸੋ ਉਹ ਨਿਰਾਸ਼ ਹੋਇਆ ਘਰ ਵੱਲ ਮੁੜ ਪਿਆ। ਅਚਾਨਕ ਹੀ ਉਸ ਨੇ ਇਕ ਰੁੱਖ ਉਤੇ ਬੈਠੀ ਘੁਗੀ ਵੇਖੀ।
"ਮੈਂ ਏਹਨੂੰ ਵੀ ਤਾਂ ਨਿਸਾਨਾ ਬਣਾ ਸਕਦਾ ਆਂ।" ਉਹਨੇ ਸੋਚਿਆ।
ਸੋ ਉਹਨੇ ਨਿਸ਼ਾਨਾ ਬੰਨ੍ਹ ਕੇ ਘੁਗੀ ਤੇ ਤੀਰ ਚਲਾ ਦਿੱਤਾ ਤੇ ਉਹ ਰੁੱਖ ਤੋਂ ਹੇਠਾਂ ਹਰੀ ਭਰੀ ਧਰਤੀ ਤੇ ਡਿੱਗ ਪਈ। ਆਂਦਰੋਈ ਨੇ ਘੁਗੀ ਨੂੰ ਚੁਕਿਆ ਤੇ ਉਹ ਇਸ ਦੀ ਧੌਣ ਮਰੋੜਨ ਹੀ ਵਾਲਾ ਸੀ ਤੇ ਆਪਣੇ ਥੈਲੇ ਵਿਚ ਪਾਉਣ ਹੀ ਵਾਲਾ ਸੀ ਕਿ ਘੁਗੀ ਨੇ ਮਨੁਖੀ ਜ਼ਬਾਨ ਵਿਚ ਉਹਨੂੰ ਆਖਿਆ: