Back ArrowLogo
Info
Profile
.

"ਤੀਰ-ਅੰਦਾਜ਼ ਆਂਦਰੇਈ, ਮੈਨੂੰ ਨਾ ਮਾਰ, ਮੇਰੀ ਧੌਣ ਨਾ ਮਰੋੜ। ਮੈਨੂੰ ਜਿਉਂਦੀ ਨੂੰ ਘਰ ਲੈ ਜਾ ਤੇ ਮੈਨੂੰ ਬਾਰੀ ਵਿਚ ਰਖ ਦੇ। ਪਰ ਯਾਦ ਰੱਖ ਜਿਸ ਵੇਲੇ ਮੈਂ ਊਂਘਣ ਲਗ ਪਵਾਂ. ਆਪਣੇ ਸੱਜੇ ਹੱਥ ਨਾਲ ਮੈਨੂੰ ਧੱਫਾ ਮਾਰੀ ਤੇ ਬਹੁਤ ਵੱਡਾ ਖਜ਼ਾਨਾ ਤੇਰੇ ਹੱਥ ਲੱਗੇਗਾ।"

ਤੀਰ-ਅੰਦਾਜ਼ ਆਂਦਰੇਈ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਆਉਂਦਾ। " ਏਹ ਕੀ ਏ ?" ਉਸ ਨੇ ਸੋਚਿਆ। " ਲਗਦੀ ਤਾਂ ਬਿਲਕੁਲ ਪੰਛੀ ਵਾਂਗ ਏ, ਪਰ ਬੋਲਦੀ ਏ ਮਨੁਖੀ ਜ਼ਬਾਨ ਵਿੱਚ।" ਉਹ ਘੁਗੀ ਨੂੰ ਘਰ ਲੈ ਆਇਆ, ਉਹਨੂੰ ਬਾਰੀ ਵਿਚ ਰਖ ਦਿੱਤਾ ਤੇ ਖਲੋਤਾ ਉਡੀਕ ਕਰਨ ਲੱਗਾ।

ਥੋੜੇ ਚਿਰ ਪਿਛੋਂ ਘੁਗੀ ਨੇ ਆਪਣਾ ਸਿਰ ਆਪਣੇ ਖੰਭ ਵਿਚ ਦੋ ਲਿਆ ਤੋ ਉੱਘਣ ਲੱਗੀ। ਜੇ ਕੁਝ ਇਸ ਨੇ ਦੱਸਿਆ ਸੀ ਆਂਦਰੇਈ ਨੂੰ ਯਾਦ ਸੀ ਤੇ ਉਹਨੇ ਆਪਣੇ ਸੱਜੇ ਹੱਥ ਨਾਲ ਘੁਗੀ ਨੂੰ ਧੱਫਾ ਮਾਰਿਆ। ਘੁਗੀ ਫਰਸ ਤੇ ਡਿਗ ਪਈ ਤੇ ਰਾਜਕੁਮਾਰੀ ਮਾਰੀਆ ਬਣ ਗਈ, ਏਡੀ ਸੁਹਣੀ ਮੁਟਿਆਰ ਜੇਡਾ ਸੁਹਣਾ ਸਰਘੀ ਵੇਲੇ ਦਾ ਅਸਮਾਨ ਹੁੰਦੈ। ਏਡੀ ਸੁਹਣੀ ਮੁਟਿਆਰ ਦੁਨੀਆਂ ਵਿਚ ਅੱਜ ਤੱਕ ਕੋਈ ਜੰਮੀ ਨਹੀਂ ਸੀ।

ਰਾਜਕੁਮਾਰੀ ਮਾਰੀਆ ਨੇ ਤੀਰ-ਅੰਦਾਜ਼ ਨੂੰ ਆਖਿਆ:

"ਤੂੰ ਮੈਨੂੰ ਫੜ ਤਾਂ ਲਿਆ ਏ. ਹੁਣ ਮੈਨੂੰ ਸੰਭਾਲਣ ਦਾ ਵੀ ਹੀਲਾ ਕਰ। ਮੁਹੱਬਤ ਉਹੋ ਚੰਗੀ ਜਿਸ ਵਿਚ ਬਹੁਤਾ ਬਖੇੜਾ ਨਾ ਪਵੇ। ਮੇਰੇ ਨਾਲ ਵਿਆਹ ਕਰ ਲੈ ਤੇ ਮੈਂ ਤੇਰੀ ਇਮਾਨਦਾਰ ਤੇ ਹਸਮੁਖ ਵਹੁਟੀ ਬਣ ਕੇ ਰਹਾਂਗੀ।"

ਤੇ ਇਸ ਤਰ੍ਹਾਂ ਮਾਮਲਾ ਨਜਿਠਿਆ ਗਿਆ । ਤੀਰ-ਅੰਦਾਜ਼ ਆਂਦਰੇਈ ਨੇ ਰਾਜਕੁਮਾਰੀ ਮਾਰੀਆ ਨਾਲ ਵਿਆਹ ਕਰ ਲਿਆ ਤੇ ਉਹ ਤੇ ਉਹਦੀ ਜੋਬਨਮਤੀ ਵਹੁਟੀ ਦੇਵੇਂ ਸੁਖੀ ਸੁਖੀ ਵਸਣ ਲੱਗੇ। ਪਰ ਆਂਦਰੇਈ ਨੇ ਆਪਣੇ ਫਰਜਾਂ ਵੱਲ ਘੋਲ ਨਹੀਂ ਸੀ ਕੀਤੀ। ਰੋਜ਼ ਸਵੇਰੇ ਦਿਨ ਚੜ੍ਹਦੇ ਨਾਲ ਉਹ ਜੰਗਲ ਵਿਚ ਚਲਾ ਜਾਂਦਾ, ਕਿਸੇ ਪੰਛੀ ਦਾ ਨਿਸ਼ਾਨਾ ਫੁੰਡਦਾ ਤੇ ਸ਼ਾਹੀ ਰਸੋਈ ਵਿਚ ਦੇ ਆਉਂਦਾ।

ਕੁਝ ਚਿਰ ਉਹ ਇਸ ਤਰ੍ਹਾਂ ਰਹਿੰਦੇ ਰਹੇ ਤੇ ਅਖੀਰ ਇਕ ਦਿਨ ਰਾਜਕੁਮਾਰੀ ਮਾਰੀਆ ਨੇ ਉਹਨੂੰ ਆਖਿਆ:

"ਅਸੀਂ ਗਿਆ-ਗੁਜ਼ਰਿਆਂ ਵਾਂਗ ਦਿਨ ਕਟ ਰਹੇ ਆਂ, ਆਂਦਰੇਈ।"

"ਗੱਲ ਤਾਂ ਤੇਰੀ ਠੀਕ ਏ।"

"ਜੇ ਤੂੰ ਸੌ ਰੂਬਲ ਹੱਥ ਹੁਦਾਰ ਫੜ ਕੇ ਮੈਨੂੰ ਰੇਸ਼ਮ ਲਿਆ ਦੇਵੇ, ਤਾਂ ਮੈਂ ਹੀਲਾ ਕਰਾਂ ਕਿ ਸਾਡੀ ਜ਼ਿੰਦਗੀ ਸੌਖੀ ਹੋ ਜਾਏ।"

ਸੋ ਆਂਦਰੇਈ ਨੇ ਸੌ ਰੂਬਲ ਹੁਦਾਰ ਮੰਗ ਲਿਆਂਦਾ। ਉਹ ਆਪਣੇ ਯਾਰਾਂ ਮਿਤਰਾਂ ਕੋਲ ਗਿਆ . ਕਿਸੇ ਕੋਲੋਂ ਇਕ ਫੜਿਆ। ਕਿਸੇ ਕੋਲੋਂ ਦੇ ਫੜੇ, ਤੇ ਇਹਨਾਂ ਦਾ ਰੇਸ਼ਮ ਲੈ ਆਂਦਾ। ਰੇਸ਼ਮ ਲਿਆਕੇ

156 / 245
Previous
Next